ਬਰਤਾਨੀਆਂ ਦੇ ਗੈਟਵਿਕ ਹਵਾਈ ਅੱਡੇ ’ਤੇ ਸ਼ੱਕੀ ਚੀਜ਼ ਮਿਲਣ ਮਗਰੋਂ ਬੰਬ ਨਿਰੋਧਕ ਦਸਤਾ ਤਾਇਨਾਤ
Published : Nov 22, 2024, 11:10 pm IST
Updated : Nov 22, 2024, 11:10 pm IST
SHARE ARTICLE
Gatwick Airport
Gatwick Airport

ਗੈਟਵਿਕ ਹੀਥਰੋ ਹਵਾਈ ਅੱਡੇ ਤੋਂ ਬਾਅਦ ਬਰਤਾਨੀਆਂ ਦਾ ਦੂਜਾ ਸੱਭ ਤੋਂ ਵਿਅਸਤ ਹਵਾਈ ਅੱਡਾ ਹੈ

ਲੰਡਨ : ਬਰਤਾਨੀਆਂ ਦੇ ਗੈਟਵਿਕ ਹਵਾਈ ਅੱਡੇ ਦੇ ਦਖਣੀ ਟਰਮੀਨਲ ਨੂੰ ਸ਼ੁਕਰਵਾਰ ਸਵੇਰੇ ਇਕ ਸ਼ੱਕੀ ਚੀਜ਼ ਮਿਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿਤਾ ਗਿਆ ਅਤੇ ਸਾਵਧਾਨੀ ਵਜੋਂ ਬੰਬ ਨਿਰੋਧਕ ਦਸਤੇ ਨੂੰ ਤਾਇਨਾਤ ਕੀਤਾ ਗਿਆ। ਗੈਟਵਿਕ ਹੀਥਰੋ ਹਵਾਈ ਅੱਡੇ ਤੋਂ ਬਾਅਦ ਬਰਤਾਨੀਆਂ ਦਾ ਦੂਜਾ ਸੱਭ ਤੋਂ ਵਿਅਸਤ ਹਵਾਈ ਅੱਡਾ ਹੈ। 

ਗੈਟਵਿਕ ਹਵਾਈ ਅੱਡਾ ਲੰਡਨ ਤੋਂ ਲਗਭਗ 45 ਕਿਲੋਮੀਟਰ ਦੱਖਣ ’ਚ ਸਥਿਤ ਹੈ। ਸਥਾਨਕ ਸਸੇਕਸ ਪੁਲਿਸ ਨੇ ਕਿਹਾ ਕਿ ਸਾਵਧਾਨੀ ਵਜੋਂ ਸਟਾਫ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਲਈ ਘੇਰਾਬੰਦੀ ਕੀਤੀ ਗਈ ਹੈ। ਪੁਲਿਸ ਮੁਤਾਬਕ ਇਸ ਘਟਨਾ ਕਾਰਨ ਹਵਾਈ ਅੱਡੇ ਦੇ ਵਿਅਸਤ ਦਖਣੀ ਟਰਮੀਨਲ ’ਤੇ ਵੱਡੀ ਰੁਕਾਵਟ ਆਈ। ਹਾਲਾਂਕਿ, ਗੈਟਵਿਕ ਹਵਾਈ ਅੱਡੇ ਦੇ ਉੱਤਰੀ ਟਰਮੀਨਲ ’ਤੇ ਕੋਈ ਅਸਰ ਨਹੀਂ ਪਿਆ। 

ਸਸੇਕਸ ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਸਾਊਥ ਟਰਮੀਨਲ ’ਤੇ ਸ਼ੱਕੀ ਨਸ਼ੀਲੇ ਪਦਾਰਥ ਮਿਲਣ ਤੋਂ ਬਾਅਦ ਪੁਲਿਸ ਨੂੰ ਸ਼ੁਕਰਵਾਰ ਸਵੇਰੇ 8:20 ਵਜੇ ਗੈਟਵਿਕ ਹਵਾਈ ਅੱਡੇ ’ਤੇ ਬੁਲਾਇਆ ਗਿਆ।

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਹਵਾਈ ਅੱਡੇ ’ਤੇ ਮੌਜੂਦ ਲੋਕਾਂ, ਕਰਮਚਾਰੀਆਂ ਅਤੇ ਹੋਰ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਘੇਰਾ ਬਣਾਇਆ ਗਿਆ ਸੀ। ਸਾਵਧਾਨੀ ਦੇ ਤੌਰ ’ਤੇ ਹਵਾਈ ਅੱਡੇ ’ਤੇ ਬੰਬ ਨਿਰੋਧਕ ਦਸਤੇ ਦੀ ਇਕ ਟੀਮ ਤਾਇਨਾਤ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਇਸ ਘਟਨਾ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਅਤੇ ਦਖਣੀ ਟਰਮੀਨਲ ਦੇ ਆਲੇ-ਦੁਆਲੇ ਦੀਆਂ ਕੁੱਝ ਸੜਕਾਂ ਬੰਦ ਕਰ ਦਿਤੀ ਆਂ ਗਈਆਂ। 

ਪੁਲਿਸ ਨੇ ਕਿਹਾ, ‘‘ਅਸੀਂ ਲੋਕਾਂ ਨੂੰ ਸਲਾਹ ਦਿੰਦੇ ਹਾਂ ਕਿ ਜਿੱਥੋਂ ਤਕ ਸੰਭਵ ਹੋਵੇ ਉਸ ਖੇਤਰ ’ਚ ਜਾਣ ਤੋਂ ਪਰਹੇਜ਼ ਕਰੋ।’’ ਹਵਾਈ ਅੱਡੇ ਦੇ ਬਾਹਰ ਦੀ ਵੀਡੀਉ ਫੁਟੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਵਿਚ ਪਰੇਸ਼ਾਨ ਮੁਸਾਫ਼ਰਾਂ ਦੀ ਭੀੜ ਟਰਮੀਨਲ ਇਮਾਰਤ ਤੋਂ ਦੂਰ ਜਾ ਰਹੀ ਹੈ।

Tags: london, airport

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement