ਇਸ ਤੋਂ ਬਾਅਦ 2014 ਵਿਚ ਇਸ ਨੂੰ ਸਕਿਓਰਿਟੀ ਅਪਡੇਟ ਵੀ ਮਿਲਣੇ ਬੰਦ ਹੋ ਗਏ ਹਨ।
ਮਾਸਕੋ: ਵਲਾਦੀਮੀਰ ਪੁਤਿਨ ਕ੍ਰੈਮਲਿਨ ਸਥਿਤ ਦਫਤਰ ਦੇ ਪਰਸਨਲ ਕੰਪਿਊਟਰ ਵਿਚ ਅਜੇ ਵੀ 18 ਸਾਲ ਪੁਰਾਣਾ ਆਪ੍ਰੇਟਿੰਗ ਸਿਸਟਮ Windows XP ਵਰਤ ਰਹੇ ਹਨ। ਇਸੇ ਆਪ੍ਰੇਟਿੰਗ ਸਿਸਟਮ ਦੀ ਵਰਤੋਂ ਉਹ ਘਰ ਦੇ ਕੰਪਿਊਟਰ 'ਤੇ ਵੀ ਕਰ ਰਹੇ ਹਨ। ਚਾਹੇ ਹੀ ਰੂਸ 'ਤੇ ਅਮਰੀਕੀ ਚੋਣਾਂ ਵਿਚ ਹੈਕਿੰਗ ਦੇ ਦੋਸ਼ ਲੱਗਦੇ ਰਹੇ ਹੋਣ ਪਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਈਬਰ ਸਕਿਓਰਿਟੀ ਦੇ ਮਾਮਲੇ ਵਿਚ ਅਜੇ ਵੀ ਸਾਲਾਂ ਪਿੱਛੇ ਚੱਲ ਰਹੇ ਹਨ।
ਇਹ ਦਾਆਵਾ ਰੂਸ ਦੀ ਨਿਊਜ਼ ਵੈੱਬਸਾਈਟ 'ਵਨ ਮੀਡੀਆ' ਨੇ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਦੇ ਦਫਤਰ ਤੋਂ ਜਾਰੀ ਕੀਤੀ ਗਈ ਤਸਵੀਰ ਨੂੰ ਦੇਖ ਕੇ ਇਹ ਦਾਅਵਾ ਕੀਤਾ ਗਿਆ ਹੈ। ਇਸ ਤਸਵੀਰ ਵਿਚ ਪੁਤਿਨ ਆਪਣੇ ਡੈਸਕ 'ਤੇ ਬੈਠੇ ਹਨ। ਮੇਜ਼ 'ਤੇ ਉਹਨਾਂ ਦਾ ਕੰਪਿਊਟਰ ਰੱਖਿਆ ਹੋਇਆ ਹੈ, ਜਿਸ 'ਤੇ ਕ੍ਰੈਮਲਿਨ ਦਾ ਬੈਕਰਾਊਂਡ ਫੋਟੋ ਲੱਗਿਆ ਹੋਇਆ ਹੈ।
ਇਸ ਫੋਟੋ ਦੀ ਪੜਤਾਲ ਲਈ ਓਪਨ ਮੀਡੀਆ ਨੇ ਰੂਸ ਦੀ ਸੁਤੰਤਰ ਇੰਟਰਨੈੱਟ ਪ੍ਰੋਟੈਕਸ਼ਨ ਸੋਸਾਇਟੀ ਦੇ ਮੁਖੀ ਮਿਖਾਇਲ ਕਲੀਮਾਰੇਵ ਨਾਲ ਵੀ ਗੱਲ ਕੀਤੀ। ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਿਸਟਮ ਵਿਚ ਵਿੰਡੋਜ਼ ਐਕਸਪੀ ਦੀ ਵਰਤੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਕੰਪਿਊਟਰ ਆਪ੍ਰੇਟਿੰਗ ਸਿਸਟਮ ਨੂੰ ਮਾਈਕ੍ਰੋਸਾਫ ਨੇ ਸਾਲ 2001 ਵਿਚ ਲਾਂਚ ਕੀਤਾ ਸੀ।
ਇਸ ਤੋਂ ਬਾਅਦ 2014 ਵਿਚ ਇਸ ਨੂੰ ਸਕਿਓਰਿਟੀ ਅਪਡੇਟ ਵੀ ਮਿਲਣੇ ਬੰਦ ਹੋ ਗਏ ਹਨ। ਮਾਈਕ੍ਰੋਸਾਫ ਦਾ ਮੰਨਣਾ ਹੈ ਕਿ ਇਸ ਆਪ੍ਰੇਟਿੰਗ ਸਿਸਟਮ 'ਤੇ ਵਾਇਰਸ ਤੇ ਹੈਕਿੰਗ ਦਾ ਖਤਰਾ ਦੂਜਿਆਂ ਤੋਂ ਜ਼ਿਆਦਾ ਹੈ। ਇਸ ਖਤਰੇ ਤੋਂ ਬਾਅਦ ਵੀ ਆਖਿਰ ਰੂਸ ਦੇ ਰਾਸ਼ਟਰਪਤੀ ਇਸ ਦੀ ਵਰਤੋਂ ਕਿਉਂ ਕਰ ਰਹੇ ਹਨ।
ਅਸਲ ਵਿਚ ਇਸ ਦੇ ਪਿੱਛੇ ਦਾ ਕਾਰਨ ਹੈ ਕਿ ਵਿੰਡੋਜ਼ ਐਕਸਪੀ ਤੋਂ ਬਾਅਦ ਆਏ ਆਪ੍ਰੇਟਿੰਗ ਸਿਸਟਮ ਨੂੰ ਸੀਕ੍ਰੇਟ-ਡਿਫੈਂਸ ਸਰਟੀਫਿਕੇਟ ਨਹੀਂ ਮਿਲਿਆ ਹੈ। ਹਾਲਾਂਕਿ ਇਸ ਆਪ੍ਰੇਟਿੰਗ ਸਿਸਟਮ ਨੂੰ ਜਲਦੀ ਹੀ ਰੂਸ ਦੇ ਆਪ੍ਰੇਟਿੰਗ ਸਿਸਟਮ 'Astra Linux' ਨਾਲ ਬਦਲ ਦਿੱਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।