ਪੀਸ ਅਤੇ ਫਰੀਡਮ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਖੜ੍ਹੇ ਕੀਤੇ ਗਏ ਹਨ।
ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਐਲਕਸ ਪਡੀਲਾ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ। ਉਮੀਦਵਾਰ ਦੇ ਨਾਮ 3 ਮਾਰਚ, 2020 ਹੋਣ ਵਾਲੇ ਪ੍ਰੈਜ਼ੀਡੈਂਟਸ਼ਲ ਪ੍ਰਾਇਮਰੀ ਇਲੈਕਸ਼ਨ ਬੈਲਟ ਪੇਪਰ ਉਪਰ ਛਾਪੇ ਜਾਣਗੇ।
ਡੈਮੋਕ੍ਰੇਟ ਪਾਰਟੀ ਵੱਲੋਂ ਜੋਸਫ ਆਰ. ਬਾਇਡਨ (ਜੋਅ ਬਾਇਡਨ), ਮਾਈਕਲ ਬੈਨੇਟ, ਮਾਈਕਲ ਬਲੂਮਬਰਗ, ਕੋਰੀ ਬੁੱਕਰ, ਮੌਸੀ ਬੋਇਡ, ਪੀਟ ਬੁਟੀਗਿਗ, ਜੂਲੀਅਨ ਕਾਸਤਰੋ, ਰਾਕੀ ਫਿਊਂਟ, ਜੌਹਨ ਡਿਲਾਨੀ, ਮਾਈਕਲ ਅਲਿੰਗਰ, ਤੁਲਸੀ ਗਾਬਰਡ, ਐਮੀ ਕਲੋਬੁਚਰ, ਡੇਵਾਲ ਪੈਟਰਿਕ, ਬਰਨੀ ਸੈਂਡਰਸ, ਜੋਹ ਸਿਸਟੇਕ, ਮਾਰਕ ਗਰੀਨਸਟੀਨ, ਟਾਮ ਸਟੀਅਰ, ਐਲਿਜ਼ਾਬੇਥ ਵਾਰਨ, ਮੈਰੀਨ ਵਿਲੀਅਮਸਨ ਤੇ ਐਂਡਰਿਊ ਯਾਂਗ ਚੋਣ ਮੈਦਾਨ ਵਿਚ ਹਨ।
ਇਸੇ ਤਰ੍ਹਾਂ ਰੀਪਬਲਿਕਨ ਪਾਰਟੀ ਵੱਲੋਂ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਇਲਾਵਾ ਰਾਬਰਟ ਅਰਡੀਨੀ, ਰਾਕੀ ਫਿਊਂਟ, ਜੋਲਟਨ ਇਸਟਵਾਨ, ਮੈਥਿਊ ਮੈਟਰਨ, ਜੋਅ ਵਾਲਸ਼ ਅਤੇ ਬਿਲ ਵੈਲਡ ਵੀ ਚੋਣ ਮੈਦਾਨ ਵਿਚ ਹਨ।ਅਮਰੀਕਨ ਇੰਡੀਪੈਂਡਟ ਪਾਰਟੀ ਵੱਲੋਂ ਡਾਨ ਬਲੈਂਕਨਸ਼ਿਪ, ਫਿਲ ਕੋਲੀਨਸ, ਰਾਕੀ ਫਿਊਂਟ, ਚਾਰਲਸ ਕਰਾਟ ਅਤੇ ਜੀ.ਆਰ. ਮਾਇਰਸ ਰਾਸ਼ਟਰਪਤੀ ਦੀ ਚੋਣ ਲੜ ਰਹੇ ਹਨ।
ਹਾਵੀ ਹਾਕਿਨਸ, ਡੋਰਿਓ ਹੰਟਰ, ਡੈਨਿਸ ਲੰਬਰਟ, ਸੈਡਿਨਮ ਕਰੀ ਅਤੇ ਡੇਵਿਡ ਰੋਲਡੇ ਗਰੀਨ ਪਾਰਟੀ ਦੇ ਉਮੀਦਵਾਰ ਹਨ। ਇਸੇ ਤਰ੍ਹਾਂ ਲਿਬਰਟੇਰੀਅਨ ਪਾਰਟੀ ਵੱਲੋਂ ਮੈਕਸ ਅਬਰਾਮਸਨ, ਕੇਨ ਆਰਮਸਟਰਾਂਗ, ਡੇਨ ਬਹਿਰਮਨ ਆਦਿ ਹੋਰ ਵੀ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਪੀਸ ਅਤੇ ਫਰੀਡਮ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਮੈਦਾਨ ਖੜ੍ਹੇ ਕੀਤੇ ਗਏ ਹਨ। ਉਮੀਦਵਾਰ 26 ਦਸੰਬਰ, 2019 ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ। ਉਸ ਤੋਂ ਬਾਅਦ ਆਖਰੀ ਲਿਸਟ ਜਾਰੀ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।