
ਅਰਜੁਨ ਮੁਨੀਅੱਪਾ ਨੂੰ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਵੇਲ੍ਹੇ ਗ੍ਰਿਫਤਾਰ ਕੀਤਾ ਗਿਆ ਜਦ ਉਹ ਸਿੰਗਾਪੁਰ ਜਾਣ ਲਈ ਜਹਾਜ਼ ਵਿਚ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ।
ਮੇਲਬਰਨ : ਆਸਟਰੇਲੀਆ ਵਿਚ ਇਕ ਕਥਿਤ ਭਾਰਤੀ ਜੋਤਸ਼ੀ ਨੂੰ ਲੜਕੀ 'ਤੇ ਜਿਨਸੀ ਹਮਲੇ ਦੇ ਇਲਜ਼ਾਮ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸਿਡਨੀ ਮਾਰਨਿੰਗ ਹੈਰਾਲਡ ਨੇ ਨਿਊ ਸਾਊਥ ਵੇਲਸ ਪੁਲਿਸ ਦੇ ਹਵਾਲੇ ਤੋਂ ਕਿਹਾ ਕਿ 31 ਸਾਲ ਦੇ ਅਰਜੁਨ ਮੁਨੀਅੱਪਾ ਨੂੰ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਵੇਲ੍ਹੇ ਗ੍ਰਿਫਤਾਰ ਕੀਤਾ ਗਿਆ ਜਦ ਉਹ ਸਿੰਗਾਪੁਰ ਜਾਣ ਲਈ ਜਹਾਜ਼ ਵਿਚ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ।
New South Wales Police Force Australia
ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਮੁਨੀਅੱਪਾ ਨੇ ਸਿਡਨੀ ਦੇ ਉਪਨਗਰ ਲੀਵਰਪੂਲ ਕਗ ਦੱਖਣ-ਪੱਛਮ ਮੈਕਵੇਰੀ ਸਟ੍ਰੀਟ 'ਤੇ ਇਕ ਅਪਾਰਟਮੈਂਟ ਵਿਚ 14 ਸਾਲ ਦੀ ਲੜਕੀ ਨੂੰ ਮੁਫ਼ਤ ਵਿਚ ਜੋਤਿਸ਼ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਉਸ ਨੇ ਉਸ 'ਤੇ ਜਿਨਸੀ ਹਮਲਾ ਕੀਤਾ। ਮੁਨੀਅੱਪਾ ਇਕ ਜੋਤਸ਼ੀ ਹੈ ਜੋ ਲੀਵਰਪੂਲ ਵਿਚ ਇਕ ਜੋਤਿਸ਼ ਕੇਂਦਰ ਵਿਚ ਕੰਮ ਕਰਦਾ ਹੈ।