
ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮੁਖ਼ਤਿਆਰ ਨਾਮ ਦੇ ਸ਼ਖਸ ਦੇ ਤੌਰ 'ਤੇ ਹੋਈ ਹੈ।
ਨਵੀਂ ਦਿਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਂਦੇ ਹਨ। ਸੁਰੱਖਿਆ ਏਜੰਸੀਆ ਇਸ ਸੰਬੰਧੀ ਕੋਈ ਖ਼ਤਰਾ ਮੋਲ ਨਹੀਂ ਲੈਂਦੀਆਂ। ਅਜਿਹੇ ਵਿਚ ਦਿੱਲੀ ਦੇ ਇਕ ਵਿਅਕਤੀ ਨੇ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਤਾਂ ਸੁਰੱਖਿਆ ਏਜੰਸੀਆ ਤੁਰਤ ਸੁਚੇਤ ਹੋ ਗਈਆਂ। ਮੀਡੀਆ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕੰਟਰੋਲ ਰੂਮ ਨੂੰ ਫੋਨ ਰਾਹੀਂ ਪੀਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ
Delhi Police
ਤਾਂ ਦਿੱਲੀ ਪੁਲਿਸ ਨੇ ਇਸ ਦੀ ਸੂਚਨਾ ਆਈਬੀ, ਐਸਪੀਜੀ ਸਮੇਤ ਹੋਰਨਾਂ ਏਜੰਸੀਆਂ ਨੂੰ ਦਿੱਤੀ। ਪੁਲਿਸ ਨੇ ਤੁਰਤ ਜਾਂਚ ਸ਼ੁਰੂ ਕੀਤੀ ਕਿ ਇਹ ਕਾਲ ਕਿਥੋਂ ਕੀਤੀ ਗਈ ਹੈ ਤਾਂ ਪਤਾ ਲਗਾ ਕਿ ਇਹ ਫੋਨ ਸੈਂਟਰਲ ਦਿੱਲੀ ਦੇ ਆਨੰਦ ਪਰਬਤ ਇਲਾਕੇ ਤੋਂ ਕੀਤਾ ਗਿਆ ਹੈ । ਪੁਲਿਸ ਨੇ ਪਤਾ ਲਗਾਉਣ ਤੋਂ ਬਾਅਦ ਫੋਨ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮੁਖ਼ਤਿਆਰ ਨਾਮ ਦੇ ਸ਼ਖਸ ਦੇ ਤੌਰ 'ਤੇ ਹੋਈ ਹੈ।
Threatening Phone Call
ਉਹ ਦਰਜੀ ਦੀ ਦੁਕਾਨ ਕਰਦਾ ਹੈ ਅਤੇ ਉਸ ਦੀ ਉਮਰ ਲਗਭਗ 53 ਸਾਲ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਉਸ ਤੋਂ ਪੁਛਗਿਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਨਾ ਸਿਰਫ ਪੀਐਮ ਨੂੰ ਧਮਕੀ ਦਿਤੀ,ਸਗੋਂ ਉਹਨਾਂ ਵਿਰੁਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਵੀ ਕੀਤੀ। ਉਚ ਸੁਰੱਖਿਆ ਏਜੰਸੀਆਂ, ਕ੍ਰਾਈਮ ਬ੍ਰਾਂਚ ਅਤੇ ਲੋਕਲ ਪੁਲਿਸ ਦੋਸ਼ੀ ਤੋਂ ਪੁਛਗਿਛ ਕਰ ਰਹੀਆਂ ਹਨ।