UPPSC PCS 2016:ਨਤੀਜਾ ਹੋਇਆ ਜਾਰੀ, ਕਾਨਪੁਰ ਦੀ ਜੈਜੀਤ ਕੌਰ ਨੇ ਕੀਤਾ ਟੋਪ
Published : Feb 23, 2019, 1:06 pm IST
Updated : Feb 23, 2019, 1:07 pm IST
SHARE ARTICLE
UPPSC
UPPSC

ਇਹ ਪ੍ਰੀਖਿਆ 633 ਅਸਾਮੀਆਂ ਦੀ ਭਰਤੀ ਲਈ ਆਯੋਜਿਤ ਕੀਤੀ ਗਈ ਸੀ। ਅੰਤਿਮ ਨਤੀਜੇ ਆਉਣ ਵਿਚ ਕਰੀਬ 3 ਸਾਲ ਦਾ ਸਮਾਂ ਲੱਗਿਆ ਹੈ।..

UPPSC PCS RESULT 2016: ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਨੇ ਪੀਸੀਐਸ-2016 ਦੇ ਫਾਈਨਲ ਨਤੀਜੇ ਸੁੱਕਰਵਾਰ ਦੇਰ ਰਾਤ ਨੂੰ ਜਾਰੀ ਕੀਤੇ। ਉਮੀਦਵਾਰ ਆਪਣੇ ਨਤੀਜੇ uppsc.up.nic.in ਤੇ ਦੇਖ ਸਕਦੇ ਹਨ। ਦੱਸ ਦਈਏ ਕਿ ਇਹ ਪ੍ਰੀਖਿਆ 633 ਅਸਾਮੀਆਂ ਦੀ ਭਰਤੀ ਲਈ ਆਯੋਜਿਤ ਕੀਤੀ ਗਈ ਸੀ। ਅੰਤਿਮ ਨਤੀਜੇ ਆਉਣ ਵਿਚ ਕਰੀਬ 3 ਸਾਲ ਦਾ ਸਮਾਂ ਲੱਗਿਆ ਹੈ।

ਕਾਨਪੁਰ ਦੇ ਖੁਸ਼ਾਲਪੁਰੀ ਦੀ ਜੈਜੀਤ ਕੌਰ ਨੇ ਪ੍ਰੀਖਿਆ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਪ੍ਰਤਾਪਗੜ੍ਹ ਜਿਲ੍ਹੇ ਦੇ ਵਿਨੋਦ ਕੁਮਾਰ ਪਾਂਡੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ, ਜਿਸ ਤੋਂ ਬਾਅਦ ਪ੍ਰਯਾਗਰਾਜ ਜਿਲ੍ਹੇ ਨੈਨੀ ਦੇ ਨਵਦੀਪ ਸ਼ੁਕਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਦੱਸ ਦਈਏ ਕਿ 633 ਅਸਾਮੀਆਂ ਲਈ ਹੋਈ ਪ੍ਰੀਖਿਆ ਵਿਚ 1935 ਪ੍ਰੀਖਿਆਰਥੀ ਮੌਜੂਦ ਹੋਏ ਸਨ, ਜਿਨ੍ਹਾਂ ‘ਚ 26 ਸ਼੍ਰੇਣੀਆਂ ਦੀਆਂ ਅਸਾਮੀਆਂ ਸ਼ਾਮਿਲ ਸਨ।

Jaijeet KaurJaijeet Kaur

ਜਿਸ ‘ਚ ਡਿਪਟੀ ਕੁਲੈਕਟਰ ਤੇ ਡਿਪਟੀ ਸੁਪਰਡੈਂਟ ਆੱਫ ਪੁਲਿਸ ਸ਼ਾਮਿਲ ਸਨ। ਇਸ ਵਿਚ ਕੇਵਲ 630 ਉਮੀਦਵਾਰਾਂ ਨੂੰ ਹੀ ਸਫਲ ਐਲਾਨਿਆ ਗਿਆ। ਉਥੇ ਹੀ ਸਹਾਇਕ ਰੁਜ਼ਗਾਰ ਅਧਿਕਾਰੀਆਂ ਦੀਆਂ ਤਿੰਨ ਅਸਾਮੀਆਂ ਖਾਲੀ ਰਹਿ ਗਈਆਂ । ਡਿਪਟੀ ਕੁਲੈਕਟਰ ਦੀਆਂ 53 ਤੇ ਡੀਆਈ ਐਸਪੀ ਦੀਆਂ 52 ਅਸਾਮੀਆਂ ਸੀ।

UPPSC result otUPPSC result out

ਸਭ ਤੋਂ ਜ਼ਿਆਦਾ 263 ਅਸਾਮੀਆਂ ਨਾਇਬ ਤਹਿਸੀਲਦਾਰ ਦੀਆਂ ਸਨ, ਇਸ ਤੋਂ ਬਾਅਦ ਅਸਿਸਟੈਂਟ ਕਮਿਸ਼ਨਰ (ਵਪਾਰ) ਦੀਆਂ 14 ਅਸਾਮੀਆਂ , ਬਲਾਕ ਡਿਵਲੈਪਮੈਂਟ ਅਫਸਰ ਦੀਆਂ 21 , ਜਿਲ੍ਹਾ ਪ੍ਰੋਬੈਸ਼ਨ ਅਧਿਕਾਰੀ ਦੀਆਂ 7, ਅਸਿਸਟੈਂਟ ਕਮਿਸ਼ਨਰ(ਇੰਡਸਟਰੀ) ਦੀ 1 ਤੇ ਡਿਪਟੀ ਰਜ਼ਿਸਟਰਾਰ ਦੀਆਂ  14 ਅਸਾਮੀਆਂ ਸ਼ਾਮਿਲ ਸਨ।

ਦੱਸ ਦਈਏ ਕਿ ਪਹਿਲੀ ਪ੍ਰੀਖਿਆ 20 ਮਾਰਚ 2016 ਨੂੰ ਆਯੋਜਿਤ ਕੀਤੀ ਗਈ ਸੀ ਤੇ ਇਸਦਾ ਨਤੀਜਾ 27 ਮਈ 2016 ਨੂੰ ਐਲਾਨਿਆ ਗਿਆ ਸੀ।
2,50,696 ਉਮੀਦਵਾਰਾਂ ਨੇ ਪਹਿਲੀ ਪ੍ਰੀਖਿਆ ਦਿੱਤੀ ਸੀ ਤੇ 14,615 ਸਫਲ ਐਲਾਨ ਕੀਤੇ ਗਏ ਸੀ। ਮੁੱਖ ਪ੍ਰੀਖਿਆ 20 ਸਤੰਬਰ 2016 ਤੇ 8 ਅਕਤੂਬਰ 2016 ‘ਚ ਪ੍ਰਯਾਗਰਾਜ ਤੇ ਲਖਨਊ ਵਿਚ ਆਯੋਜਿਤ ਕੀਤੀ ਗਈ ਤੇ ਇੰਟਰਵਿਊ 24 ਜਨਵਰੀ, 2019 ਵਿਚ ਰੱਖਿਆ ਗਿਆ ਸੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement