
ਨੈਸ਼ਨਲ ਬੋਰਡ ਆਫ ਐਗਜ਼ਾਮਿਨੇਸ਼ਨ (NBA) ਨੇ ਨੀਟ ਪੀਜੀ ਰਿਜ਼ਲਟ (NEET PG Results 2019) ਦਾ ਨਤੀਜਾ ਜਾਰੀ ਕਰ ਦਿਤਾ ਹੈ। ਵਿਦਿਆਰਥੀਆਂ ਦਾ ਰਿਜ਼ਲਟ...
ਨਵੀਂ ਦਿੱਲੀ : ਨੈਸ਼ਨਲ ਬੋਰਡ ਆਫ ਐਗਜ਼ਾਮਿਨੇਸ਼ਨ (NBA) ਨੇ ਨੀਟ ਪੀਜੀ ਰਿਜ਼ਲਟ (NEET PG Results 2019) ਦਾ ਨਤੀਜਾ ਜਾਰੀ ਕਰ ਦਿਤਾ ਹੈ। ਵਿਦਿਆਰਥੀਆਂ ਦਾ ਰਿਜ਼ਲਟ (NEET Result) NBA ਦੀ ਆਫਿਸ਼ੀਅਲ ਵੈਬਸਾਈਟ nbe.edu.in 'ਤੇ ਜਾਰੀ ਕੀਤਾ ਗਿਆ ਹੈ। ਵਿਦਿਆਰਥੀ ਇਸ ਵੈਬਸਾਈਟ 'ਤੇ ਜਾਕੇ ਅਪਣਾ ਰਿਜ਼ਲਟ ਚੈਕ ਕਰ ਸਕਦੇ ਹਨ। ਰਿਜ਼ਲਟ ਚੈਕ ਕਰਨ ਲਈ ਵਿਦਿਆਰਥੀ ਨੂੰ ਯੂਜ਼ਰ ਆਈਡੀ ਅਤੇ ਪਾਸਵਰਡ ਦੀ ਮਦਦ ਨਾਲ ਲਾਗ ਇਨ ਕਰਨਾ ਹੋਵੇਗਾ।
NEET Result
ਦੱਸ ਦਈਏ ਕਿ ਨੀਟ ਪੀਜੀ (NEET PG 2019) ਦਾਖਲਾ ਪ੍ਰੀਖਿਆ 6 ਜਨਵਰੀ ਨੂੰ ਦੇਸ਼ ਭਰ ਵਿਚ ਆਯੋਜਿਤ ਕੀਤੀ ਗਈ ਸੀ। ਜਦੋਂ ਕਿ 17 ਜਨਵਰੀ ਨੂੰ ਦਾਖਲਾ ਪ੍ਰੀਖਿਆ ਜੰਮੂ - ਕਸ਼ਮੀਰ ਵਿਚ ਆਯੋਜਿਤ ਕੀਤੀ ਗਈ ਸੀ। ਨੀਟ ਪੀਜੀ ਦਾਖਲਾ ਪ੍ਰੀਖਿਆ ਦੇ ਲਈ 165 ਕੇਂਦਰ ਬਣਾਏ ਗਏ ਸਨ। ਪ੍ਰੀਖਿਆ ਵਿਚ 1,48,000 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
NEET Result
NEET PG Result 2019 ਮੋਬਾਇਲ 'ਤੇ ਇਸ ਤਰ੍ਹਾਂ ਕਰੋ ਚੈਕ
ਸਟੈਪ 1 : ਮੋਬਾਈਲ 'ਤੇ ਰਿਜ਼ਲਟ ਚੈਕ ਕਰਨ ਲਈ ਬਰਾਉਜ਼ਰ ਓਪਨ ਕਰੋ।
ਸਟੈਪ 2 : ਮੋਬਾਈਲ ਬਰਾਉਜ਼ਰ 'ਤੇ ਆਫਿਸ਼ੀਅਲ ਵੈਬਸਾਈਟ nbe.edu.in ਜਾਂ natboard.edu.in ਓਪਨ ਕਰੋ।
NEET Result
ਸਟੈਪ 3 : ਵੈਬਸਾਈਟ 'ਤੇ ਦਿਤੇ ਗਏ NEET PG Result ਦੇ ਲਿੰਕ 'ਤੇ ਕਲਿਕ ਕਰੋ।
ਸਟੈਪ 4 : ਰਿਜ਼ਲਟ ਦਾ ਪੀਡੀਐਫ਼ ਤੁਹਾਡੀ ਸਕ੍ਰੀਨ 'ਤੇ ਆ ਜਾਵੇਗਾ।
ਸਟੈਪ 5 : ਹੁਣ ਤੁਸੀਂ ਅਪਣਾ ਰਿਜ਼ਲਟ ਚੈਕ ਕਰ ਸਕਦੇ ਹੋ।