ਪੋਪ ਫ਼ਰਾਂਸਿਸ ਦੀ ਹਾਲਤ ਬੇਹੱਦ ਨਾਜ਼ੁਕ

By : JUJHAR

Published : Feb 23, 2025, 12:46 pm IST
Updated : Feb 23, 2025, 12:46 pm IST
SHARE ARTICLE
Pope Francis' condition is extremely critical
Pope Francis' condition is extremely critical

ਡਾਕਟਰ ਨੇ ਕਿਹਾ, ਕਿਸੇ ਵੀ ਸਮੇਂ ਵਿਗੜ ਸਕਦੀ ਹੈ ਹਾਲਤ

ਪੋਪ ਫ਼ਰਾਂਸਿਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸਨਿਚਰਵਾਰ ਨੂੰ ਵੈਟੀਕਨ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਦਮੇ ਨਾਲ ਜੁੜੀ ਸਾਹ ਦੀ ਸਮੱਸਿਆ ਤੋਂ ਪੀੜਤ ਸਨ, ਜਿਸ ਕਾਰਨ ਉਨ੍ਹਾਂ ਨੂੰ ਵੱਡੀ ਮਾਤਰਾ ’ਚ ਆਕਸੀਜਨ ਦੀ ਲੋੜ ਸੀ। 88 ਸਾਲਾ ਪੋਪ ਫ਼ਰਾਂਸਿਸ ਫ਼ੇਫ਼ੜਿਆਂ ਦੀ ਗੰਭੀਰ ਇਨਫ਼ੈਕਸ਼ਨ ਕਾਰਨ ਪਿਛਲੇ ਹਫ਼ਤੇ ਤੋਂ ਹਸਪਤਾਲ ’ਚ ਦਾਖ਼ਲ ਹਨ।

ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਅਨੀਮੀਆ ਦੀ ਸਮੱਸਿਆ ਵੀ ਹੈ, ਜਿਸ ਕਾਰਨ ਉਨ੍ਹਾਂ ਨੂੰ ਖੂਨ ਚੜ੍ਹਾਇਆ ਗਿਆ। ਵੈਟੀਕਨ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪੋਪ ਦਿਨ ਭਰ ਕੁਰਸੀ ’ਤੇ ਬੈਠੇ ਰਹੇ ਪਰ ਕਲ ਨਾਲੋਂ ਜ਼ਿਆਦਾ ਦਰਦ ’ਚ ਹਨ। ਫ਼ਿਲਹਾਲ ਉਨ੍ਹਾਂ ਦੀ ਹਾਲਤ ਬਾਰੇ ਕੋਈ ਪੱਕੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਪੋਪ ਦੇ ਨਿੱਜੀ ਡਾਕਟਰ ਲੁਈਗੀ ਕਾਰਬੋਨ ਨੇ ਕਿਹਾ ਕਿ ਉਹ ਅਜੇ ਵੀ ਖ਼ਤਰੇ ਤੋਂ ਬਾਹਰ ਨਹੀਂ ਹਨ।

ਸਾਰੇ ਕਮਜ਼ੋਰ ਮਰੀਜ਼ਾਂ ਵਾਂਗ, ਉਨ੍ਹਾਂ ਦੀ ਹਾਲਤ ਕਿਸੇ ਵੀ ਸਮੇਂ ਵਿਗੜ ਸਕਦੀ ਹੈ। ਡਾਕਟਰਾਂ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਪੋਪ ਫ਼ਰਾਂਸਿਸ ਨਿਮੋਨੀਆ ਅਤੇ ਗੁੰਝਲਦਾਰ ਸਾਹ ਦੀ ਲਾਗ ਤੋਂ ਪੀੜਤ ਹਨ। ਫ਼ਿਲਹਾਲ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਘੱਟੋ-ਘੱਟ ਇਕ ਹਫ਼ਤਾ ਹਸਪਤਾਲ ’ਚ ਰਹਿਣਾ ਪਵੇਗਾ। ਵੈਟੀਕਨ ਵਿੱਚ ਪੋਪ ਤੋਂ ਬਿਨਾਂ ਪਵਿੱਤਰ ਸਾਲ ਦਾ ਜਸ਼ਨ ਜਾਰੀ ਰਿਹਾ।

ਇਕ ਅਪਡੇਟ ਵਿਚ ਵੈਟੀਕਨ ਨੇ ਕਿਹਾ ਕਿ ਪੋਪ ਰਾਤ ਦੀ ਚੰਗੀ ਨੀਂਦ ਲੈਣ ਵਿਚ ਕਾਮਯਾਬ ਰਹੇ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਖ਼ਤਰਾ ਸੇਪਸਿਸ (ਖ਼ੂਨ ਦੀ ਲਾਗ), ਨਿਮੋਨੀਆ ਦੀਆਂ ਪੇਚੀਦਗੀਆਂ ਵਿਚੋਂ ਇਕ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement