ਅਮਰੀਕਾ ਦੇ ਇਕ ਸਟੋਰ ’ਚ ਗੋਲੀਬਾਰੀ, ਪੁਲੀਸ ਅਧਿਕਾਰੀ ਸਣੇ 10 ਮੌਤਾਂ
Published : Mar 23, 2021, 12:19 pm IST
Updated : Mar 23, 2021, 12:19 pm IST
SHARE ARTICLE
A shooting at a US store
A shooting at a US store

ਪੁਲੀਸ ਕਰਮਚਾਰੀ ਸਮੇਤ 10 ਮੌਤਾਂ...

ਕੋਲੋਰਾਡੋ: ਅਮਰੀਕਾ ਦੇ ਕੋਲੋਰਾਡੋ ਦੇ ਬੋਲਡਰ ਸਥਿਤ ਇਕ ਸੁਪਰ ਮਾਰਕਿਟ ਵਿਚ ਇਕ ਬੰਦੂਕਧਾਰੀ ਨੇ ਇਕ ਪੁਲੀਸ ਅਧਿਕਾਰੀ ਸਮੇਤ 10 ਲੋਕਾਂ ਨੂੰ ਮਾਰ ਦਿੱਤਾ ਹੈ। ਦੋਸ਼ੀ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹੈ। ਉਹ ਵੀ ਇਸ ਵਿਚ ਜਖਮੀ ਹੋਇਆ ਹੈ। ਬੋਲਡਰ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਮਾਇਕਲ ਡੋਹਰਟੀ ਨੇ ਇਹ ਜਾਣਕਾਰੀ ਦਿਤੀ ਹੈ।

New Zealand mosque shooting shooting

ਪੁਲੀਸ ਮੁਖੀ ਮੇਰਿਸ ਹੇਰਾਡਲ ਨੇ ਦੱਸਿਆ ਕਿ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ਵਿਚ ਸ਼ਾਮਲ 51 ਸਾਲਾ ਪੁਲੀਸ ਅਧਿਕਾਰੀ ਏਰਿਕ ਟੈਲੇ ਵੀ ਸਨ, ਜਿਨ੍ਹਾਂ ਨੇ ਇਸ ਗੋਲੀਬਾਰੀ ਦਾ ਸਭ ਤੋਂ ਵੱਡਾ ਜਵਾਬ ਦਿੱਤਾ ਸੀ, ਲਾਈਵ ਸਟ੍ਰੀਮਿੰਗ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਬਿਨਾਂ ਕਮੀਜ਼ ਤੋਂ ਖੂਨ ਨਾਲ ਲਥਪਥ ਅਧਖੜ ਉਮਰ ਦੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਧਿਕਾਰੀਆਂ ਵੱਲੋਂ ਉਸਨੂੰ ਸਟੋਰ ਤੋਂ ਬਾਹਰ ਲੈ ਜਾਂਦੇ ਹੋਏ ਦੇਖਿਆ ਗਿਆ ਸੀ।

American PoliceAmerican Police

ਬੋਲਡਰ ਪੁਲਿਸ ਦੇ ਕਮਾਂਡਰ ਕੇਰੀ ਯਾਮਾਗੁਚੀ ਨੇ ਦੱਸਿਆ ਕਿ ਹਿਰਾਸਤ ਵਿਚ ਲਿਆ ਹੈ ਅਤੇ ਅਧਿਕਾਰੀਆਂ ਵੱਲੋਂ ਉਸਨੂੰ ਸਟੋਰ ਤੋਂ ਬਾਹਰ ਲੈ ਕੇ ਜਾਂਦੇ ਹੋਏ ਦੇਖਿਆ ਸੀ। ਬੋਲਡਰ ਪੁਲੀਸ ਕਮਾਂਡਰ ਕੇਰੀ ਯਾਮਾਗੁਚੀ ਨੇ ਦੱਸਿਆ ਕਿ ਹਿਰਾਸਤ ਵਿਚ ਦੋਸ਼ੀ ਇਕੱਲਾ ਹੀ ਵਿਅਕਤੀ ਸੀ ਜੋ ਗੰਭੀਰ ਰੂਪ ਵਿਚ ਜਖਮੀ ਹੋਇਆ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਵਿਅਕਤੀ ਦੋਸ਼ੀ ਸੀ ਜਾਂ ਨਹੀਂ।

Shooting in BrazilShooting in america

ਵਾਈਟ ਹਾਊਸ ਪ੍ਰੈਸ ਸੈਕਟਰੀ ਜੇਨ ਸਾਕੀ ਨੇ ਟਵੀਟ ਕਰਕੇ ਦੱਸਿਆ ਕਿ ਰਾਸ਼ਟਰੀ ਜੋ ਬਾਈਡਨ ਨੂੰ ਗੋਲੀਬਾਰੀ ਦੀ ਘਟਨਾ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਹੇਰਾਲਡ ਨੇ ਦੱਸਿਆ ਕਿ ਲਗਪਗ 2.30 ਵਜੇ ਪੁਲੀਸ ਨੂੰ ਇਲਾਕੇ ਵਿਚ ਗੋਲੀਬਾਰੀ ਦੀ ਜਾਣਕਾਰੀ ਮਿਲੀ ਸੀ ਅਤੇ ਇਸਤੋਂ ਬਾਅਦ ਪੁਲਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਉਥੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੁਪਰ ਮਾਰਕਿਟ ਵਿਚ ਗੋਲੀ ਚੱਲਣ ਦੀ ਕਈਂ ਵਾਰ ਆਵਾਜ ਸੁਣਾਈ ਦਿੱਤੀ, ਜਿਸਤੋਂ ਬਾਅਦ ਉਹ ਪਿੱਛੋਂ ਦੇ ਰਸਤੇ ਨਾਲ ਭੱਜ ਗਏ।

Shooting in barShooting in usa

ਸੀਐਨਐਨ ਨੂੰ ਰਿਆਨ ਰੋਰੋਵਸਕੀ ਨੇ ਦੱਸਿਆ, ਮੈਂ ਸੋਡਾ ਅਤੇ ਇਕ ਚਿਪਸ ਦਾ ਪੈਕੇਟ ਖਰੀਦਣ ਦੇ ਚੱਕਰ ਵਿਚ ਮਰਦੇ-ਮਰਦੇ ਬਚਿਆ ਹਾਂ। ਰਿਆਨ ਨੇ ਸਟੋਰ ਵਿਚ ਅੱਡ ਰਾਉਂਡ ਗੋਲੀਆਂ ਚਲਾਉਣ ਚੱਲਣ ਦੀ ਆਵਾਜ ਸੁਣੀ ਸੀ। ਦਰਜਨਾਂ ਹਥਿਆਰਬੰਦ ਵਾਹਨ, ਐਬੁਂਲੈਂਸ ਅਤੇ ਐਫਬੀਆਈ ਏਜੰਟ ਸਮੇਤ ਸੁਰੱਖਿਆ ਕਰਮਚਾਰੀ ਮੌਕੇ ਉਤੇ ਮੌਜੂਦ ਹਨ। ਜਖਮੀਆਂ ਨੂੰ ਨਜਦੀਕੀ ਹਸਪਤਾਲ ਵਿਚ ਦਾਖਲ ਭਰਤੀ ਕਰਾਇਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement