
ਪਾਕਿਸਤਾਨ ਦੇ ਤੀਜੇ ਸੱਭ ਤੋਂ ਉੱਚੇ ਸਨਮਾਨ ਅਤੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ
Pakistan News: ਲਾਹੌਰ (ਬਾਬਰ ਜਲੰਧਰੀ): ਲਹਿੰਦੇ ਪੰਜਾਬ ਦੀ ਸਰਕਾਰ ਵਿਚ ਮੰਤਰੀ ਬਣੇ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਸਰਕਾਰ ਵਲੋਂ ‘ਸਿਤਾਰਾ-ਏ-ਇਮਤਿਆਜ਼’ ਨਾਲ ਸਨਮਾਨਿਤ ਕੀਤਾ ਗਿਆ ਹੈ। ਸਿਤਾਰਾ-ਏ-ਇਮਤਿਆਜ਼ ਪਾਕਿਸਤਾਨ ਵਿਚ ਇਕ ਨਾਗਰਿਕ ਜਾਂ ਫੌਜੀ ਕਰਮੀ ਨੂੰ ਦਿਤਾ ਜਾਣ ਵਾਲਾ ਤੀਜਾ ਸੱਭ ਤੋਂ ਵੱਡਾ ਸਨਮਾਨ ਹੈ।
ਇਹ ਇਨਾਮ ਪਾਕਿਸਤਾਨ ਸਰਕਾਰ ਦੁਆਰਾ ਸਾਹਿਤ, ਕਲਾ, ਖੇਡ, ਚਿਕਿਤਸਾ ਜਾਂ ਵਿਗਿਆਨ ਦੇ ਖੇਤਰ ਵਿਚ ਉੱਤਮ ਫੌਜੀ ਅਤੇ ਅਸੈਨਿਕ ਕਾਰਜ ਕਰਨ ਦੇ ਇਵਜ ਵਿਚ ਪ੍ਰਦਾਨ ਕੀਤਾ ਜਾਂਦਾ ਹੈ। ਇਸ ਦਾ ਐਲਾਨ ਹਰ ਸਾਲ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਉਤੇ ਕੀਤਾ ਜਾਂਦਾ ਹੈ, ਅਤੇ ਪਾਕਿਸਤਾਨ ਦਿਵਸ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪੰਜਾਬ ਦੀ ਸਰਕਾਰ ਵਿਚ ਰਮੇਸ਼ ਸਿੰਘ ਅਰੋੜਾ ਮੰਤਰੀ ਬਣੇ ਹਨ। 1947 ਤੋਂ ਬਾਅਦ ਪਾਕਿਸਤਾਨ ਵਾਲੇ ਪੰਜਾਬ ਦੀ ਸਰਕਾਰ ਦੀ ਕੈਬਨਿਟ ਵਿਚ ਮੰਤਰੀ ਬਣਨ ਵਾਲੇ ਪਹਿਲੇ ਸਿੱਖ ਹਨ। ਰਮੇਸ਼ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ।
(For more Punjabi news apart from Ramesh Singh Arora honour with Sitara-e-Imtiaz, stay tuned to Rozana Spokesman)