Pakistan News: ਪਾਕਿਸਤਾਨ ਵਿਚ ਹੁਣ 18 ਸਾਲ ਤੋਂ ਘੱਟ ਉਮਰ ਦੇ ਸਿੱਖ ਨਹੀਂ ਕਰਵਾ ਸਕਦੇ ਹਨ ਵਿਆਹ

By : GAGANDEEP

Published : Mar 22, 2024, 8:48 am IST
Updated : Mar 22, 2024, 10:41 am IST
SHARE ARTICLE
Sikhs under the age of 18 cannot get married in Pakistan news in punjabi
Sikhs under the age of 18 cannot get married in Pakistan news in punjabi

Pakistan News: ਸੂਬਾਈ ਸਿੱਖ ਐਕਟ 'ਚ ਸੋਧ ਕੀਤੀ ਜਾਵੇਗੀ-ਮੰਤਰੀ ਰਮੇਸ਼ ਸਿੰਘ ਅਰੋੜਾ (ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ)

Sikhs under the age of 18 cannot get married in Pakistan news in punjabi: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਹੈ ਕਿ ਸੂਬਾਈ ਸਿੱਖ ਐਕਟ 'ਚ ਸੋਧ ਕੀਤੀ ਜਾਵੇਗੀ, ਜਿਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਸਿੱਖ ਵਿਆਹ ਕਰਨ ਦੇ ਅਯੋਗ ਹੋਣਗੇ। ਬੁੱਧਵਾਰ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਦੇ ਸਿੱਖ ਐਕਟ ਵਿੱਚ ਨਵੀਆਂ ਸੋਧਾਂ ਘੱਟ ਗਿਣਤੀ ਭਾਈਚਾਰੇ ਦੇ ਹੱਕ ਵਿੱਚ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ: IPL-17 : ‘ਆਈ.ਪੀ.ਐਲ. 2024 ਦਾ ਪਹਿਲਾ ਮੈਚ ਅੱਜ, ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਹੋਣਗੀਆਂ ਆਹਮੋ ਸਾਹਮਣੇ 

ਘੱਟ ਗਿਣਤੀ ਮਾਮਲਿਆਂ ਬਾਰੇ ਸੂਬਾਈ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਸਿੱਖ ਆਨੰਦ ਮੈਰਿਜ ਐਕਟ 2018 ਵਿੱਚ ਕੁਝ ਸੋਧਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਵਿਆਹ ਲਈ ਅਯੋਗ ਬਣਾਉਣਾ ਵੀ ਸ਼ਾਮਲ ਹੈ ਅਤੇ ਇਸ ਨੂੰ ਜਲਦੀ ਹੀ ਕੈਬਨਿਟ ਵਲੋਂ ਮਨਜ਼ੂਰੀ ਦੇ ਦਿੱਤੀ ਜਾਵੇਗੀ। ਮੀਟਿੰਗ ਵਿੱਚ ਲਾਹੌਰ, ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਪਿਸ਼ਾਵਰ ਤੋਂ ਹੈੱਡ ਗ੍ਰੰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਿੱਖ ਐਕਟ ਵਿੱਚ ਕਈ ਸੋਧਾਂ ਦੀ ਸਿਫ਼ਾਰਸ਼ ਕੀਤੀ ਗਈ।

ਇਹ ਵੀ ਪੜ੍ਹੋ: Punjab News: ਹਿਮਾਚਲ 'ਚ ਘੁੰਮਣ ਗਏ ਪੰਜਾਬ ਦੇ ਨੌਜਵਾਨ ਦਾ ਕਤਲ

ਸੋਧੇ ਹੋਏ ਕਾਨੂੰਨ ਅਨੁਸਾਰ ਵਿਆਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਹੀ ਹੋਵੇਗਾ। ਜੋੜੇ ਨੂੰ ਇੱਕ ਫਾਰਮ ਭਰ ਕੇ ਵਿਆਹ ਦੇ 30 ਦਿਨਾਂ ਦੇ ਅੰਦਰ ਅਧਿਕਾਰਤ ਰਜਿਸਟਰਾਰ ਕੋਲ ਜਮ੍ਹਾ ਕਰਨਾ ਹੋਵੇਗਾ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਪਾਰਟੀ ਦੇ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਯੂਨੀਅਨ ਕੌਂਸਲ ਸਾਰੇ ਵਿਆਹਾਂ ਦਾ ਰਿਕਾਰਡ ਰੱਖੇਗੀ। ਮੀਟਿੰਗ ਦੌਰਾਨ ਮੇਲ-ਮਿਲਾਪ ਕੌਂਸਲ, ਮੈਰਿਜ ਰਜਿਸਟਰਾਰ ਅਤੇ ਰਜਿਸਟਰਾਰ ਦੀ ਨਿਯੁਕਤੀ ਸਬੰਧੀ ਵੱਖ-ਵੱਖ ਪ੍ਰਸਤਾਵਾਂ 'ਤੇ ਚਰਚਾ ਕੀਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੀਟਿੰਗ ਦੇ ਨਤੀਜੇ ਅਨੁਸਾਰ ਸਿੱਖ ਲੜਕੇ-ਲੜਕੀਆਂ ਦੀ ਉਮਰ 18 ਸਾਲ ਵਿਆਹ ਲਈ ਹੋਣੀ ਚਾਹੀਦੀ ਹੈ। ਇਸ ਦੌਰਾਨ ਇਹ ਵੀ ਸਹਿਮਤੀ ਬਣੀ ਕਿ ਪੰਜ ਮੈਂਬਰੀ ਸੰਗਤ ਕਿਸੇ ਵੀ ਮੁੱਦੇ ’ਤੇ ਆਪਣੇ ਪ੍ਰਸਤਾਵ ਪੇਸ਼ ਕਰੇਗੀ। ਇਹ ਵੀ ਫੈਸਲਾ ਕੀਤਾ ਗਿਆ ਕਿ ਤਲਾਕ ਲੈਣ ਵਾਲੇ ਜੋੜੇ ਨੂੰ ਯੂਨੀਅਨ ਕੌਂਸਲ ਦੇ ਚੇਅਰਮੈਨ ਨੂੰ ਲਿਖਤੀ ਨੋਟਿਸ ਭੇਜਣਾ ਪਵੇਗਾ, ਜੋ ਨੋਟਿਸ ਮਿਲਣ ਦੇ 30 ਦਿਨਾਂ ਦੇ ਅੰਦਰ ਸੁਲ੍ਹਾ-ਸਫਾਈ ਕਮੇਟੀ ਦਾ ਗਠਨ ਕਰੇਗਾ। ਜੇਕਰ ਜੋੜਾ 90 ਦਿਨਾਂ ਬਾਅਦ ਸੁਲ੍ਹਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

(For more news apart from 'Sikhs under the age of 18 cannot get married in Pakistan news in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement