ਉਤਰ ਕੋਰੀਆ 'ਚ ਬਸ ਹਾਦਸਾ, 32 ਚੀਨੀ ਨਾਗਰਿਕਾਂ ਦੀ ਮੌਤ
Published : Apr 23, 2018, 4:42 pm IST
Updated : Apr 23, 2018, 4:43 pm IST
SHARE ARTICLE
At least 30 die in North Korea bus crash
At least 30 die in North Korea bus crash

ਉਤਰ ਕੋਰੀਆ ਵਿਚ ਇਕ ਬਸ ਦੁਰਘਟਨਾ ਵਿਚ ਚੀਨ ਦੇ ਘਟੋ-ਘਟ 32 ਯਾਤਰੀਆਂ ਅਤੇ ਚਾਰ ਉਤਰ ਕੋਰੀਆਈ ਨਾਗਰਿਕਾਂ ਦੀ ਮੌਤ ਹੋ ਗਈ।

ਬੀਜਿੰਗ : ਉਤਰ ਕੋਰੀਆ ਵਿਚ ਇਕ ਬਸ ਦੁਰਘਟਨਾ ਵਿਚ ਚੀਨ ਦੇ ਘਟੋ-ਘਟ 32 ਯਾਤਰੀਆਂ ਅਤੇ ਚਾਰ ਉਤਰ ਕੋਰੀਆਈ ਨਾਗਰਿਕਾਂ ਦੀ ਮੌਤ ਹੋ ਗਈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ ਹੈ। ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਦਖਣੀ ਪਯੋਂਗਯਾਂਗ ਵਿਚ ਹੋਈ ਦੁਰਘਟਨਾ ਵਿਚ ਦੋ ਹੋਰ ਚੀਨੀ ਨਾਗਰਿਕ ਵੀ ਜ਼ਖ਼ਮੀ ਹੋਏ ਹਨ।  

At least 30 die in North Korea bus crashAt least 30 die in North Korea bus crashਲੂ ਨੇ ਕਿਹਾ, ‘‘ਅਸੀਂ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ।’’ ਮੰਤਰਾਲੇ ਨੇ ਇਸ ਸਬੰਧ ਵਿਚ ਸੰਖੇਪ ਜਾਣਕਾਰੀ ਦਿਤੀ। ਹਾਲਾਂਕਿ ਚੀਨ  ਦੇ ਸਰਕਾਰੀ ਪ੍ਰਸਾਰਕ ‘ਸੀਜੀਟੀਐਨ’ ਨੇ ਇਸ ਤੋਂ ਪਹਿਲਾਂ ਟਵੀਟ ਕੀਤਾ ਸੀ ਕਿ ਉਤਰ ਕੋਰੀਆ ਵਿਚ ਯਾਤਰੀਆਂ ਨਾਲ ਭਰੀ ਇਕ ਬਸ ਦੇ ਪੁੱਲ ਤੋਂ ਹੇਠਾਂ ਡਿੱਗ ਜਾਣ ਕਾਰਨ 30 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। 

At least 30 die in North Korea bus crashAt least 30 die in North Korea bus crashਫਿਰ ਬਾਅਦ 'ਚ ਇਸ ਟਵੀਟ ਨੂੰ ਡਿਲੀਟ ਕਰ ਦਿਤਾ ਗਿਆ। ਸਰਕਾਰੀ ਪ੍ਰਸਾਰਕ ਸੀਸੀਟੀਵੀ ਨੇ ਹਾਦਸਾ ਗ੍ਰਸਤ ਵਾਹਨ ਦੀ ਤਸਵੀਰ ਜਾਰੀ ਕੀਤੀ ਹੈ ਜਿਸ ਵਿਚ ਹਲਕੇ ਮੀਂਹ 'ਚ ਇਕ ਵੱਡਾ ਵਾਹਨ ਪਲਟਿਆ ਹੋਇਆ ਅਤੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਦੇ ਨਜ਼ਰ ਆ ਰਹੇ ਹਨ। ਮੰਤਰਾਲੇ ਦੇ ਬਿਆਨ ਅਨੁਸਾਰ ਚੀਨ ਨੂੰ ਘਟਨਾ ਬਾਰੇ ਸੂਚਨਾ ਮਿਲੀ ਜਿਸ ਤੋਂ ਬਾਅਦ ਉਸ ਦੇ ਦੂਤਾਵਾਸ ਦੇ ਕਰਮਚਾਰੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਕੰਮ ਸ਼ੁਰੂ ਕੀਤਾ। ਜਾਣਕਾਰੀ ਮੁਤਾਬਕ ਉਤਰ ਕੋਰੀਆ ਆਉਣ ਵਾਲੇ ਯਾਤਰੀਆਂ ਵਿਚ ਵੱਡੀ ਗਿਣਤੀ ਚੀਨੀਆਂ ਦੀ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement