ਕੋਵਿਡ 19 ਦੇ ਮਰੀਜ਼ਾਂ ਲਈ ਹਾਈਡ੍ਰੋਕਸੀਕਲੋਰੋਕਵੀਨ ਦੇ ਉਪਯੋਗ ਦਾ ਕੋਈ ਫ਼ਾਇਦਾ ਨਹੀਂ : ਰੀਪੋਰਟ
ਵਾਸ਼ਿੰਗਟਨ, 22 ਅਪ੍ਰੈਲ : ਅਮਰੀਕਾ 'ਚ ਕੋਵਿਡ 19 ਪੀੜਤਾਂ ਦੇ ਇਲਾਜ ਲਈ ਹਾਈਡ੍ਰੋਕਸੀਕਲੋਰੋਕਵੀਨ ਦੇ ਉਪਯੋਗ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਹੈ। ਵੱਡੀ ਗਿਣਤੀ 'ਚ ਉਨ੍ਹਾਂ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਇਹ ਐਂਟੀ ਮਲੇਰੀਆ ਦਵਾਈ ਦਿਤੀ ਗਈ ਸੀ। ਇਕ ਰੀਪੋਰਟ ਦੇ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ।
ਇਕ ਹੋਰ ਰੀਪੋਰਟ 'ਚ ਕਿਹਾ ਗਿਆ ਹੈ ਕਿ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਪ੍ਰਭਵਾਤ ਲੋਕਾਂ ਦੇ ਇਲਾਜ ਲਈ ਹਾਈਡ੍ਰੋਕਸੀਕਲੋਰੋਕਵੀਨ ਦੇ ਉਪਯੋਗ ਦੀ ਸਿਫ਼ਾਰਸ਼ ਜਾਂ ਵਿਰੋਧ ਕਰਨ ਲਈ ਹਾਲੇ ਪੂਰਾ ਕਲੀਨਿਕਲ ਡਾਟਾ ਮੌਜੂਦ ਨਹੀਂ ਹੈ। ਕੋਵਿਡ 19 ਮਰੀਜਾਂ ਦੇ ਇਲਾਜ 'ਚ ਹਾਈਡ੍ਰੋਕਸੀਕਲੋਰੋਕਵੀਨ ਦੇ ਉਪਯੋਗ ਦਾ ਜੋਰ ਸ਼ੋਰ ਨਾਲ ਪ੍ਰਚਾਰ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਇਨ੍ਹਾਂ ਰੀਪੋਰਟਾਂ 'ਤੇ ਗੌਰ ਕਰਨਗੇ। ਟਰੰਪ ਪ੍ਰਸ਼ਾਸਨ ਨੇ ਹਾਈਡ੍ਰੋਕਸੀਕਲੋਰੋਕਵੀਨ ਦਾ ਤਿੰਨ ਕਰੋੜ ਤੋਂ ਵੱਧ ਖੁਰਾਕ ਦਾ ਭੰਡਾਰ ਕੀਤਾ ਹੈ, ਜਿਸਦਾ ਇਕ ਵੱਡਾ ਹਿੱਸਾ ਭਾਰਤ ਤੋਂ ਆਯਾਤ ਕੀਤਾ ਗਿਆ ਹੈ।
ਟਰੰਪ ਨੇ ਮੰਗਲਵਾਰ ਨੂੰ ਕਾਨਫਰੰਸ ਦੌਰਾਨ ਕਿਹਾ, ''ਮੈਨੂੰ ਰੀਪੋਰਟ ਬਾਰੇ ਜਾਣਕਾਰੀ ਨਹੀਂ ਹੈ। ਜਾਹਿਰ ਹੈ, ਕੁੱਝ ਬਹੁਤ ਚੰਗੀ ਰੀਪੋਰਟਾਂ ਆਈਆਂ ਹਨ ਅਤੇ ਸ਼ਾਇਦ ਇਹ ਚੰਗੀ ਰੀਪੋਰਟ ਨਹੀਂ ਹੈ। ਪਰ ਅਸੀਂ ਇਸ ਮਾਮਲੇ ਨੂੰ ਦੇਖ ਰਹੇ ਹਾਂ। ਅਸੀਂ ਸਹੀ ਸਮੇਂ 'ਤੇ ਇਸ 'ਤੇ ਟਿੱਪਣੀ ਕਰਾਂਗੇ।''
'ਨਿਊ ਇੰਗਲੈਂਡ ਜਰਨਲ ਆਫ਼ ਮੈਡਿਸਨ' ਨੂੰ ਸੌਂਪੇ ਗਏ ਅਤੇ ਆਨਲਾਈਨ ਪੋਸਟ ਕੀਤੀ ਗਈ ਇਸ ਖੋਜ 'ਚ ਕੋਈ ਸਬੂਤ ਨਹੀਂ ਮਿਲੇ ਕਿ ਏਜਿਥ੍ਰੋਮਾÂਸਿਨ ਦੇ ਨਾਲ ਜਾਂ ਉਸ ਦੇ ਬਿਨ੍ਹਾਂ ਹਾਈਡ੍ਰੋਕਸੀਕਲੋਰੋਕਵੀਨ ਦਾ ਉਪਯੋਗ ਹਸਪਤਾਲ 'ਚ ਦਾਖ਼ਲ ਕੋਵਿਡ 19 ਮਰੀਜਾਂ ਦੇ ਜੋਖ਼ਮ ਨੂੰ ਘੱਟ ਕਰਦਾ ਹੈ। ਰਾਸ਼ਟਰੀ ਸਿਹਤ ਸੰਸਥਾਨ ਨੇ ਇਸ ਅਧਿਐਨ ਦਾ ਵਿੱਤ ਪੋਸ਼ਣ ਕੀਤਾ ਹੈ।