
ਸੁਨਾਮੀ ਵਿਚ ਡੁੱਬ ਜਾਣ ਨਾਲ ਖਰਾਬ ਹੋ ਗਈ ਸੀ
ਟੋਕੀਓ : 2011 ਵਿਚ ਜਾਪਾਨ ਦੇ ਉਤਰ-ਪੂਰਬੀ ਤੱਟ ’ਤੇ ਭੂਚਾਲ ਆਇਆ ਸੀ। ਇਸ ਦੇ ਬਾਅਦ ਆਈ ਸੁਨਾਮੀ ਕਾਰਨ 18000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਉਸ ਭੂਚਾਲ ਅਤੇ ਸੁਨਾਮੀ ਸਮੇਂ ਇਹ 100 ਸਾਲ ਪੁਰਾਣੀ ਘੜੀ ਯਾਮਾਮੋਟੋ ਦੇ ਇਕ ਬੋਧ ਮੰਦਰ ਵਿਚ ਲੱਗੀ ਹੋਈ ਸੀ।
earthquake and tsunami
ਉਦੋਂ ਇਹ ਘੜੀ ਸੁਨਾਮੀ ਵਿਚ ਡੁੱਬ ਗਈ ਸੀ ਅਤੇ ਖਰਾਬੀ ਕਾਰਨ ਬੰਦ ਹੋ ਗਈ ਸੀ। ਪਰ ਹੁਣ ਉਹੀ ਘੜੀ ਅਚਾਨਕ ਠੀਕ ਹੋ ਕੇ ਚਲਣ ਲੱਗ ਪਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਘੜੀ ਹਾਲ ਹੀ ਵਿਚ ਦੁਬਾਰਾ ਆਏ ਇਕ ਹੋਰ ਭੂਚਾਲ ਦੇ ਬਾਅਦ ਚੱਲੀ ਹੈ। ਘੜੀ ਦੇ ਮਾਲਕ ਬੰਸੁਨ ਸਕਾਨੋ ਨੇ ਟੁੱਟੀ ਹੋਈ ਘੜੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸਫ਼ਲਤਾ ਨਹੀਂ ਮਿਲੀ। 10 ਸਾਲ ਬਾਅਦ ਫਰਵਰੀ 2021 ਵਿਚ ਜਦੋਂ ਜਾਪਾਨ ਦੇ ਇਸੇ ਖੇਤਰ ਵਿਚ ਇਕ ਹੋਰ ਭੂਚਾਲ ਆਇਆ ਤਾਂ ਘੜੀ ਆਪਣੇ ਆਪ ਚੱਲ ਪਈ।
Watch
2011 ਵਿਚ ਸੁਨਾਮੀ ਦੀਆਂ ਲਹਿਰਾਂ ਬੋਧ ਮੰਦਰ ਵਿਚ ਦਾਖ਼ਲ ਹੋ ਗਈਆਂ ਸਨ। ਇਸ ਆਫ਼ਤ ਤੋਂ ਸਿਰਫ਼ ਮੰਦਰ ਦੇ ਖੰਭੇ ਅਤੇ ਛੱਤ ਬਚੀ ਸੀ। ਆਫ਼ਤ ਦੇ ਬਾਅਦ ਮੰਦਰ ਦੇ ਮੁੱਖ ਪੁਜਾਰੀ ਅਤੇ ਘੜੀ ਦੇ ਮਾਲਕ ਬੰਸੁਨ ਸਕਾਨੋ ਨੇ ਘੜੀ ਨੂੰ ਮਲਬੇ ਵਿਚੋਂ ਕਢਿਆ ਸੀ।
ਇਸ ਦੇ ਬਾਅਦ ਉਨ੍ਹਾਂ ਨੇ ਘੜੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸਭ ਵਿਅਰਥ ਸੀ। ਇਸ ਸਾਲ 13 ਫ਼ਰਵਰੀ ਨੂੰ ਇਸੇ ਖੇਤਰ ਵਿਚ ਇਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ। ਅਗਲੀ ਸਵੇਰ ਜਿਵੇਂ ਹੀ ਬੰਸੁਨ ਸਕਾਨੋ ਦੀ ਨੀਂਦ ਖੁਲ੍ਹੀ ਤਾਂ ਉਨ੍ਹਾਂ ਦੇਖਿਆ ਕਿ ਇਹ ਘੜੀ ਚੱਲ ਰਹੀ ਸੀ।