ਦਾਵੋਸ ਸੰਮੇਲਨ: ਰਾਘਵ ਚੱਢਾ ਨੇ ਪੰਜਾਬ ਦੇ ਉਦਯੋਗਾਂ ਲਈ ਨਵੀਂ ਤਕਨੀਕ, ਹੈਲਥਕੇਅਰ ਤੇ ਪਾਵਰ ਸੈਕਟਰ ਦੀ ਸਮਰੱਥਾ ਵਾਧੇ 'ਚ ਨਿਵੇਸ਼ 'ਤੇ ਦਿੱਤਾ ਜ਼ੋਰ
Published : May 23, 2022, 3:46 pm IST
Updated : May 23, 2022, 3:46 pm IST
SHARE ARTICLE
Raghav Chadda
Raghav Chadda

ਪੂਰੀ ਕੋਸ਼ਿਸ਼ ਕਰਾਂਗਾ ਕਿ ਉਦਯੋਗਪਤੀਆਂ ਨੂੰ ਪੰਜਾਬ 'ਚ ਨਿਵੇਸ਼ ਲਈ ਉਤਸ਼ਾਹਿਤ ਕਰ ਸਕਾਂ - ਰਾਘਵ ਚੱਢਾ

 

ਦਾਵੋਸ: ਕਰੀਬ ਢਾਈ ਸਾਲਾਂ ਤੋਂ ਬਾਅਦ ਸਵਿਸ ਸਕੀ ਰਿਜ਼ੋਰਟ ਸ਼ਹਿਰ ਦਾਵੋਸ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ, ਜਿਸ ਵਿਚ ਭਾਰਤ ਸਮੇਤ ਕਈ ਗਲੋਬਲ ਨੇਤਾਵਾਂ ਦੇ ਯੂਕਰੇਨ ਸੰਕਟ, ਜਲਵਾਯੂ ਤਬਦੀਲੀ ਅਤੇ ਦੁਨੀਆ ਦੇ ਕਈ ਹੋਰ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ। ਦੁਨੀਆ ਦੇ ਅਮੀਰ ਅਤੇ ਤਾਕਤਵਰਾਂ ਦਾ ਉੱਚ-ਪ੍ਰੋਫਾਈਲ ਸਾਲਾਨਾ ਸੰਮੇਲਨ 22 ਮਈ ਨੂੰ ਇਕ ਸਵਾਗਤੀ ਸਮਾਰੋਹ ਨਾਲ ਸ਼ੁਰੂ ਹੋ ਗਿਆ ਸੀ ਤੇ ਇਹ ਸਮਾਰੋਹ ਵੀਰਵਾਰ 26 ਮਈ ਤੱਕ ਜਾਰੀ ਰਹੇਗਾ।

World Economic Forum 2022:World Economic Forum 2022:

ਇਸ ਸਮਾਰੋਹ ਵਿਚ ਭਾਰਤ ਵੱਲੋਂ ਕਰੀਬ 100 ਕਾਰੋਬਾਰੀ ਪ੍ਰਤੀਨਿਧੀਆਂ ਅਤੇ 10 ਤੋਂ ਜ਼ਿਆਦਾ ਮੰਤਰੀਆਂ ਅਤੇ ਮੁੱਖ ਮੰਤਰੀ ਸ਼ਾਮਲ ਹਨ। ਸਮਾਰੋਹ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਪ ਪਾਰਟੀ ਦੇ ਨੇਤਾ ਰਾਘਵ ਚੱਢਾ ਵੀ ਸ਼ਾਮਲ ਹਨ ਉਹਨਾਂ ਨੂੰ ਨੌਜਵਾਨ ਅਤੇ ਤੇਜ਼-ਤਰਾਰ ਨੇਤਾ ਹੋਣ ਕਰ ਕੇ ਚੁਣਿਆ ਗਿਆ ਹੈ ਤੇ ਉਹ ਇਸ ਸਮਾਰੋਹ ਵਿਚ ਖਿੱਚ ਦਾ ਕੇਂਦਰ ਵੀ ਬਣਨਗੇ। 

Raghav ChaddaRaghav Chadda

ਇਸ ਸੰਮੇਲਨ ਵਿਚ ਵੀ ਰਾਘਵ ਚੱਢਾ ਨੇ ਪੰਜਾਬ ਦਾ ਪੱਖ ਰੱਖਿਆ ਤੇ ਉਹਨਾਂ ਨੇ ਕਿਹਾ ਕਿ ਉਹ ਇਸ ਸੰਮੇਲਨ ਵਿਚ ਮਿਲਣ ਵਾਲੇ ਮੌਕੇ ਨੂੰ ਪੰਜਾਬ ਦੇ ਉਦਯੋਗਾਂ ਲਈ ਨਵੀਂ ਤਕਨੀਕ, ਹੈਲਥਕੇਅਰ ਅਤੇ ਪਾਵਰ ਸੈਕਟਰ ਦੀ ਸਮਰੱਥਾ ਵਾਧੇ ਵਿਚ ਨਿਵੇਸ਼ 'ਤੇ ਜ਼ੋਰ ਦੇਣਗੇ। ਉਹਨਾਂ ਨੇ ਨਾਲ ਹੀ ਇਹ ਖਾਸ ਤੌਰ 'ਤੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਉਹ ਇਸ ਸੰਮੇਲਨ ਵਿਚ ਪੁੱਜਣ ਵਾਲੇ ਹੋਰਾਂ ਦੇਸ਼ਾਂ ਦੇ ਉਦਯੋਗਪਤੀਆਂ ਨੂੰ ਭਾਰਤ ਖਾਸ ਕਰ ਕੇ ਸਾਡੇ ਪੰਜਾਬ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰ ਸਕਣ।  

ਰਾਘਵ ਚੱਢਾ ਨੇ ਕਿਹਾ ਕਿ ਲੰਮੇ ਸਮੇਂ ਬਾਅਦ ਚੱਲਿਆ ਇਹ ਸੰਮੇਲਨ ਇਸ ਵਾਰ 5 ਦਿਨਾਂ ਤੱਕ ਚੱਲੇਗਾ ਤੇ ਇਸ ਵਿਚ ਨਿਵੇਸ਼ ਅਤੇ ਆਰਥਿਕ ਵਿਚਾਸ ਨਾਲ ਜੁੜੇ ਮਾਮਲੇ ਅਤੇ ਇਸ ਦੇ ਨਾਲ-ਨਾਲ ਜਲਵਾਯੂ ਤਬਦੀਲੀ, ਕ੍ਰਿਪਟੋ ਕਰੰਸੀ, ਬਹੁਪੱਖੀ ਸੰਸਥਾਵਾਂ ਦੀ ਭੂਮਿਕਾ ਅਤੇ ਦੁਨੀਆ ਭਰ ਵਿਚ ਲਾਗਤ ਵਿਚ ਹੋ ਰਿਹਾ ਵਾਧਾ ਆਦਿ ਮੁੱਦਿਆਂ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ।  

Raghav Chadda Raghav Chadda

ਇਸ ਸੰਮੇਲਨ ਵਿਚ ਭਾਰਤ ਦੇ ਅਧਿਕਾਰਿਕ ਵਫ਼ਦ ਦੀ ਅਗਵਾਈ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਕਰਨਗੇ। ਉਨ੍ਹਾਂ ਤੋਂ ਇਲਾਵਾ ਪੈਟਰੋਲੀਅਮ ਅਤੇ ਸ਼ਹਿਰੀ ਆਵਾਸ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸਿਹਤ ਮੰਤਰੀ ਮਨਮੁਖ ਮਾਂਡਵੀਆ ਵੀ ਇਸ ਸੰਮੇਲਨ ਵਿਚ ' ਸ਼ਿਰਕਤ ਕਰਨਗੇ।  ਇਸ ਮੌਕੇ ਪਿਊਸ਼ ਗੋਇਲ ਨੇ ਵੀ ਅਪਣੇ ਵਿਚਾਰ ਰੱਖੇ ਤੇ ਕਿਹਾ ਕਿ ਇਹ ਸੰਮੇਲਨ ਇਕ ਉਭਰਦੀ ਹੋਈ ਆਰਥਿਕ ਤਾਕਤ ਦੇ ਤੌਰ 'ਤੇ ਭਾਰਤ ਦੀ ਮਹੱਤਵਪੂਰਣ ਭੂਮਿਕਾ ਨੂੰ ਨਵੇਂ ਸਿਰੇ ਤੇ ਰੇਖਾਂਕਿਤ ਕਰਨ ਵਿਚ ਮਦਦ ਕਰੇਗਾ ਅਤੇ ਕੰਮਕਾਜ ਅਤੇ ਨਿਵੇਸ਼ ਦੇ ਆਕਰਸ਼ਕ ਕੇਂਦਰ ਦੇ ਤੌਰ 'ਤੇ ਇਸ ਨੂੰ ਪੇਸ਼ ਕਰੇਗਾ।

ਜ਼ਿਕਰਯੋਗ ਹੈ ਕਿ ਭਾਰਤ ਵਲੋਂ ਇਸ ਸੰਮੇਲਨ ਵਿਚ ਗੌਤਮ ਅਡਾਨੀ, ਸੰਜੀਵ ਬਜਾਜ, ਹਰੀ ਐੱਸ. ਭਰਤੀਆ, ਸ਼ਾਮ ਸੁੰਦਰ ਭਰਤੀਆ, ਕੁਮਾਰ ਮੰਗਲਮ ਬਿਰਲਾ, ਸ਼ੋਭਨਾ ਕਾਮਿਨੇਨੀ, ਸੁਨੀਲ ਮਿੱਤਲ ਅਤੇ ਪਵਨ ਮੁੰਜਾਲ ਜਿਹੇ ਉਦਯੋਗਪਤੀਆਂ ਤੋਂ ਇਲਾਵਾ ਅਦਾਰ ਪੂਨਾਵਾਲਾ, ਰੌਸ਼ਨੀ ਨਾਡਰ ਮਲਹੋਤਰਾ, ਰਿਤੇਸ਼ ਅੱਗਰਵਾਲ ਅਤੇ ਬਾਇਜੂ ਰਵਿੰਦਰਨ ਜਿਹੇ ਨਵੇਂ ਉਦਮੀਆਂ ਨੇ ਵੀ ਸ਼ਿਰਕਤ ਕੀਤੀ ਹੈ। 


 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement