
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਸਰਕਾਰ ਹਰ ਰੋਜ਼ ਇਕ ਨਵੀਂ ਖ਼ੁਸ਼ਖਬਰੀ ਸਿੱਖਾਂ ਨੂੰ ਦੇ ਰਹੀ ਹੈ।
ਅੰਮ੍ਰਿਤਸਰ (ਚਰਨਜੀਤ ਸਿੰਘ): ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਸਰਕਾਰ ਹਰ ਰੋਜ਼ ਇਕ ਨਵੀਂ ਖ਼ੁਸ਼ਖਬਰੀ ਸਿੱਖਾਂ ਨੂੰ ਦੇ ਰਹੀ ਹੈ। ਹੁਣ ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਨੂੰ ਦੁਨੀਆ ਦਾ ਸੱਭ ਤੋਂ ਵਧੀਆ ਸਟੇਸ਼ਨ ਬਣਾਇਆ ਜਾਵੇਗਾ।
Nankana Sahib
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਦਸਿਆ ਕਿ ਇਹ ਰੇਲਵੇ ਸਟੇਸ਼ਨ ਦੁਨੀਆ ਵਿਚ ਇਕ ਮਿਸਾਲੀ ਰੇਲਵੇ ਸਟੇਸ਼ਨ ਹੋਵੇਗਾ। ਉਹਨਾਂ ਦਸਿਆ ਕਿ ਪਾਕਿਸਤਾਨ ਵਿਚ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਗਠਿਤ ਸੈਰ ਸਪਾਟਾ ਅਤੇ ਵਿਰਾਸਤੀ ਕਮੇਟੀ ਦੇ ਮੁਖੀ ਚੌਧਕੀ ਮੁਹੰਮਦ ਸਰਵਰ ਜੋ ਕਿ ਪੰਜਾਬ ਦੇ ਗਵਰਨਰ ਵੀ ਹਨ ਨੇ ਦੌਰਾ ਕੀਤਾ। ਉਹਨਾਂ ਦੱਸਿਆ ਕਿ ਜਨਾਬ ਸਰਵਰ ਨੇ ਕਿਹਾ ਕਿ ਇਸ ਰੇਲਵੇ ਸਟੇਸ਼ਨ ‘ਤੇ ਯਾਤਰੂਆਂ ਲਈ ਅਸਥਾਈ ਰਿਹਾਇਸ਼, ਅਰਾਮ ਘਰ ਅਤੇ ਵੇਟਿੰਗ ਹਾਲ ਵੀ ਬਣਾਇਆ ਜਾਵੇਗਾ।
Kartarpur corridor
ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਤਕ ਇਕ ਅੰਡਰ ਗਰਾਊਂਡ ਸੁਰੰਗ ਵੀ ਬਣਾਈ ਜਾ ਰਹੀ ਹੈ, ਜਿੱਥੋਂ ਯਾਤਰੂ ਸਿੱਧੇ ਜਨਮ ਅਸਥਾਨ ਤਕ ਪੁਜ ਸਕਣਗੇ। ਉਹਨਾਂ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਸੀਂ 10 ਹਜ਼ਾਰ ਯਾਤਰੂਆਂ ਨੂੰ ਵੀਜ਼ੇ ਜਾਰੀ ਕਰਨ ਜਾ ਰਹੇ ਹਾਂ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਪਹਿਲਾ ਪੜਾਅ ਗੁਰਪੁਰਬ ਤੱਕ ਪੂਰਾ ਕਰ ਲਿਆ ਜਾਵੇਗਾ