
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ‘ਤੇ ਸਵਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਵੱਖ ਵੱਖ ਪੜਾਵਾਂ ਤੋ ਗੁਜ਼ਰਦਾ ਹੋਇਆ ਪਾਕਿਸਤਾਨ ਪਹੁੰਚਿਆ।
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ‘ਤੇ ਸਵਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਵੱਖ ਵੱਖ ਪੜਾਵਾਂ ਤੋ ਗੁਜ਼ਰਦਾ ਹੋਇਆ ਪਾਕਿਸਤਾਨ ਵਿਖੇ ਸਥਿਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਿਆ ਹੈ। ਇਸ ਜਥੇ ਵਿਚ ਕਨੈਡਾ ਦੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਸ਼ਾਮਲ ਹਨ ਜਿਨ੍ਹਾਂ ਵਿਚ ਆਜ਼ਾਦਵਿੰਦਰ ਸਿੰਘ ਸਿੱਧੂ, ਪਰਵੀਤ ਸਿੰਘ ਠੱਕਰ, ਜਤਿੰਦਰ ਸਿੰਘ ਚੌਹਾਨ, ਸੁਖਵੀਰ ਸਿੰਘ ਮਲਾਇਤ, ਜਸਮੀਤ ਪਾਲ ਸਿੰਘ ਅਤੇ ਮਨਦੀਪ ਸਿੰਘ ਧਾਲੀਵਾਲ ਸ਼ਾਮਿਲ ਹਨ।
Sikh Bike riders reach Nankana Sahib
ਇਹ ਜੱਥਾ ਪਹਿਲਾਂ ਫਲਾਇਟ ਰਾਹੀ ਕਨੈਡਾ ਤੋਂ ਯੂਕੇ ਆਇਆ ਅਤੇ ਫਿਰ ਬੀਤੇ ਦਿਨੀਂ ਯੂਕੇ ਤੋਂ ਮੋਟਰਸਾਈਕਲਾਂ ਤੇ ਵੱਖ ਵੱਖ ਗੁਰਧਾਮਾਂ ਲਈ ਰਵਾਨਾ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਪਹੁੰਚ ਗਿਆ ਹੈ। ਇਸ ਜੱਥੇ ਦਾ ਮਕਸਦ ਸਿੱਖਾਂ ਅਤੇ ਦੁਨੀਆਂ ਭਰ ਦੇ ਲੋਕਾਂ ਵਿਚ ਬਾਬੇ ਨਾਨਕ ਦੀਆਂ ਸਿਖਿਆਵਾਂ ਅਤੇ ਖਾਲਸਾ ਏਡ ਸੰਸਥਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਹ ਸਿੱਖ ਸ਼ਰਧਾਲੂਆਂ ਦਾ ਜੱਥਾ ਵੱਖ ਵੱਖ 22 ਦੇਸ਼ਾਂ ਤੋ ਹੁੰਦਾ ਹੋਇਆ ਵਾਹਘਾ ਸਰਹੱਦ ਰਾਹੀਂ 12 ਮਈ ਨੂੰ ਸੁਲਤਾਨਪੁਰ ਲੋਧੀ ਵਿਖੇ ਯਾਤਰਾ ਸਮਾਪਤ ਕਰੇਗਾ।
Sikh Bike riders Nankana Sahib
ਸੁਲਤਾਨਪੁਰ ਲੋਧੀ ਵਿਖੇ ਸਿੱਖ ਸੰਗਤਾਂ ਇਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨਗੀਆਂ। ਜ਼ਿਕਰਯੋਗ ਹੈ ਕਿ ਮੋਟਰਸਾਈਕਲ ਰਾਹੀਂ ਇਸ ਯਾਤਰਾ ਦੀ ਸ਼ੁਰੂਆਤ ਕੈਨੇਡਾ ਤੋਂ ਅਪ੍ਰੈਲ ਮਹੀਨੇ ਦੀ ਸ਼ੁਰੂਆਤ ‘ਚ ਕੀਤੀ ਗਈ ਸੀ। ਇਹ ਜੱਥਾ ਵੱਖ ਵੱਖ ਦੇਸ਼ਾਂ ਵਿਚੋਂ ਹੁੰਦਾ ਹੋਇਆ ਤਕਰੀਬਨ 45 ਦਿਨਾਂ ਦੀ ਲੰਬੀ ਯਾਤਰਾ ਮਗਰੋਂ ਪੰਜਾਬ ਦੀ ਇਤਿਹਾਸਕ ਨਗਰੀ ਸੁਲਤਾਨਪੁਰੀ ਲੋਧੀ ਪਹੁੰਚੇਗਾ।