
ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਨੇਤਾਵਾਂ ਨੂੰ ਕੋਰੋਨਾ ਵਾਇਰਸ ‘ਤੇ ਰਾਜਨੀਤੀ ਨਾ ਕਰਨ ਲਈ ਕਿਹਾ ਹੈ।
ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਨੇਤਾਵਾਂ ਨੂੰ ਕੋਰੋਨਾ ਵਾਇਰਸ ‘ਤੇ ਰਾਜਨੀਤੀ ਨਾ ਕਰਨ ਲਈ ਕਿਹਾ ਹੈ। ਡਬਲਿਯੂਐਚਓ ਨੇ ਕੋਰੋਨਾ ਜੰਗ ਵਿਚ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਸੰਗਠਨ ਦੇ ਮੁਖੀ ਟੇਡਰੋਸ ਐਡਹੈਮਨ ਨੇ ਸੋਮਵਾਰ ਨੂੰ ਕਿਹਾ ਕਿ ਇਹ ਮਹਾਂਮਾਰੀ ਦੀ ਰਫ਼ਤਾਰ ਹੁਣ ਵੀ ਵਧ ਰਹੀ ਹੈ ਅਤੇ ਰੋਜ ਨਵੇਂ ਮਾਮਲਿਆਂ ਦੇ ਨਵੇਂ ਰਿਕਾਰਡ ਬਣ ਰਹੇ ਹਨ।
Corona virus
ਟੇਡਰੋਸ ਨੇ ਕਿਹਾ ਕਿ ਪਹਿਲਾਂ 10 ਲੱਖ ਮਾਮਲੇ ਆਉਣ ਵਿਚ 3 ਮਹੀਨੇ ਦਾ ਸਮਾਂ ਲੱਗਿਆ ਸੀ ਪਰ ਆਖਰੀ 10 ਲੱਖ ਮਾਮਲੇ ਆਉਣ ਵਿਚ ਸਿਰਫ 8 ਦਿਨ ਦਾ ਸਮਾਂ ਲੱਗਿਆ ਹੈ। ਉਹਨਾਂ ਨੇ ਕਿਹਾ-ਸਾਨੂੰ ਹੁਣ ਸਭ ਤੋਂ ਵੱਡਾ ਖਤਰਾ ਵਾਇਰਸ ਤੋਂ ਨਹੀਂ ਬਲਕਿ ਵਿਸ਼ਵ ਪੱਧਰੀ ਇਕਜੁਟਤਾ ਅਤੇ ਅਗਵਾਈ ਦੀ ਕਮੀ ਤੋਂ ਹੈ। ਇਕ ਵੰਡੀ ਹੋਈ ਦੁਨੀਆ ਵਿਚ ਅਸੀਂ ਇਸ ਮਹਾਂਮਾਰੀ ਨੂੰ ਨਹੀਂ ਹਰਾ ਸਕਦੇ।
Corona virus
ਸੰਗਠਨ ਮੁਖੀ ਨੇ ਕਿਹਾ-ਕੋਵਿਡ-19 ਮਹਾਂਮਾਰੀ ਨੇ ਇਹ ਦਿਖਾ ਦਿੱਤਾ ਹੈ ਕਿ ਦੁਨੀਆ ਤਿਆਰ ਨਹੀਂ ਸੀ। ਵਿਸ਼ਵ ਪੱਧਰ ‘ਤੇ ਮਹਾਂਮਾਰੀ ਵਧ ਰਹੀ ਹੈ। ਉੱਥੇ ਹੀ ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਦੂਤ ਡੇਵਿਡ ਨੇਬਰੋ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਦੁਨੀਆ ਦੇ ਸਾਰੇ ਲੋਕਾਂ ਨੂੰ ਵੈਕਸੀਨ ਮਿਲਣ ਵਿਚ ਢਾਈ ਸਾਲ ਦਾ ਸਮਾਂ ਲੱਗ ਸਕਦਾ ਹੈ। ਡੇਵਿਡ ਨੇਬਰੋ ਨੇ ਕਿਹਾ ਕਿ ਜੇਕਰ ਇਸ ਸਾਲ ਦੇ ਅਖੀਰ ਤੱਕ ਵੀ ਵੈਕਸੀਨ ਸਫਲ ਹੋ ਜਾਂਦੀ ਹੈ ਤਾਂ ਸੁਰੱਖਿਆ ਅਤੇ ਹੋਰ ਟੈਸਟ ਕਰਨ ਵਿਚ ਸਮਾਂ ਲੱਗ ਸਕਦਾ ਹੈ।
WHO
ਇਸ ਤੋਂ ਬਾਅਦ ਭਾਰੀ ਗਿਣਤੀ ਵਿਚ ਵੈਕਸੀਨ ਦੇ ਉਤਪਾਦਨ ਦੀ ਵੀ ਚੁਣੌਤੀ ਹੋਵੇਗੀ। ਉੱਥੇ ਹੀ WHO ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਸਿਰਫ ਜ਼ਿਆਦਾ ਟੈਸਟਿੰਗ ਦੀ ਥਿਓਰੀ ਠੀਕ ਨਹੀਂ ਹੈ। ਉਹਨਾਂ ਕਿਹਾ ਇਹ ਜਾਨਲੇਵਾ ਵਾਇਰਸ ਹੁਣ ਪੂਰੀ ਦੁਨੀਆ ਵਿਚ ਮਜ਼ਬੂਤੀ ਨਾਲ ਪੈਰ ਪਸਾਰ ਚੁੱਕਾ ਹੈ ਅਤੇ ਇਹੀ ਕਾਰਨ ਹੈ ਕਿ ਹਰ ਦੇਸ਼ ਵਿਚ ਲਗਾਤਾਰ ਮਾਮਲੇ ਵਧ ਰਹੇ ਹਨ।
Corona virus
ਦੱਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ 91 ਲੱਖ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4 ਲੱਖ 74 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਵਿਚ ਭਾਰਤ ਹੁਣ 4 ਲੱਖ 40 ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਦੇ ਨਾਲ ਬ੍ਰਿਟੇਨ ਤੋਂ ਇਕ ਸਟੈਪ ਅੱਗੇ ਚੌਥੇ ਨੰਬਰ ‘ਤੇ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਕੁੱਲ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।