
ਆਪਣਾ ਜ਼ੁਰਮ ਸਵੀਕਾਰ ਕਰਦਿਆਂ ਉਹਨਾਂ ਨੇ ਕਿਹਾ,''ਮੈਂ ਜੋ ਕੀਤਾ, ਉਸ ਲਈ ਸ਼ਰਮਿੰਦਾ ਹਾਂ।'
ਇਸਲਾਮਾਬਾਦ : ਪਾਕਿਸਤਾਨ ਵਿਚ ਵਿਦਿਆਰਥੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਮਦਰਸੇ ਦੇ ਮੌਲਾਨਾ ਮੁਫਤੀ ਅਜੀਜ਼ੁਰ ਰਹਿਮਾਨ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਮੁਫਤੀ ਦਾ ਵਿਦਿਆਰਥੀ ਨਾਲ ਅਸ਼ਲੀਲ ਹਰਕਤ ਕਰਨ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਇਹ ਮਾਮਲਾ ਸਾਹਮਣੇ ਆਇਆ ਸੀ।
Pakistan police: Cleric confessed to sexually assaulting student
ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ JUI-F ਦੇ ਸਾਬਕਾ ਨੇਤਾ ਅਤੇ ਮੌਲਵੀ ਮੁਫਤੀ ਅਜੀਜ਼ੁਰ ਰਹਿਮਾਨ ਨੇ ਪੁੱਛਗਿੱਛ ਦੌਰਾਨ ਵਿਦਿਆਰਥੀ ਦਾ ਜਿਨਸੀ ਸ਼ੋਸ਼ਣ ਕਰਨ ਦੀ ਗੱਲ ਸਵੀਕਾਰ ਕਰ ਲਈ ਹੈ। ਆਪਣਾ ਜ਼ੁਰਮ ਸਵੀਕਾਰ ਕਰਦਿਆਂ ਉਹਨਾਂ ਨੇ ਕਿਹਾ,''ਮੈਂ ਜੋ ਕੀਤਾ, ਉਸ ਲਈ ਸ਼ਰਮਿੰਦਾ ਹਾਂ।' ਇਕ ਰਿਪੋਰਟ ਮੁਤਾਬਿਕ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਸ਼ਾਰਿਕ ਜਮਾਲ ਖਾਨ ਨੇ ਕਿਹਾ ਕਿ ਮੌਲਵੀ ਨੇ ਕਬੂਲ ਕੀਤਾ ਸੀ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਘਟਨਾ ਵਿਚ ਉਹ ਵਿਦਿਆਰਥੀ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ।
ਇਹ ਵੀ ਪੜ੍ਹੋ : ਭਾਜਪਾ MP ਮੇਨਕਾ ਗਾਂਧੀ ਨੇ ਡਾਕਟਰ ਨਾਲ ਵਰਤੀ ਭੱਦੀ ਸ਼ਬਦਾਵਲੀ, ਉੱਠੀ ਬਾਈਕਾਟ ਦੀ ਮੰਗ
ਮੌਲਾਨਾ ਨੇ ਪੁਲਿਸ ਨੂੰ ਕਿਹਾ,''ਮੈਂ ਵਿਦਿਆਰਥੀ ਨੂੰ ਉਸ ਦੀ ਪ੍ਰੀਖਿਆ ਵਿਚ ਪਾਸ ਕਰਨ ਦੇ ਲਾਲਚ ਵਿਚ ਆਪਣੀ ਹਵਸ ਦਾ ਨਿਸ਼ਾਨਾ ਬਣਾਇਆ।'' ਡੀ.ਆਈ.ਜੀ. ਨੇ ਕਿਹਾ ਕਿ ਮਾਮਲੇ ਵਿਚ ਸਾਰੇ ਮੈਡੀਕਲ ਅਤੇ ਫੋਰੇਂਸਿਕ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਸਜ਼ਾ ਲਈ ਇਕ ਮਜ਼ਬੂਤ ਚਾਲਾਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।''
Pakistan police: Cleric confessed to sexually assaulting student
ਮੌਲਾਨਾ ਨੇ ਸਵੀਕਾਰ ਕੀਤਾ ਕਿ ਉਹ ਮੀਆਂਵਾਲੀ ਵਿਚ ਲੁਕਿਆ ਸੀ ਅਤੇ ਪੁਲਿਸ ਨੇ ਮੋਬਾਇਲ ਜ਼ਰੀਏ ਪਤਾ ਲਗਾਉਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਹਨਾਂ ਨੇ ਕਿਹਾ,''ਮੈਂ ਜੋ ਕੀਤਾ ਉਸ ਲਈ ਮੈਂ ਬਹੁਤ ਸ਼ਰਮਿੰਦਾ ਹਾਂ।'' ਉਹਨਾਂ ਕਿਹਾ ਕਿ ਮੌਲਵੀ 'ਤੇ ਮੁੰਡਿਆਂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਵਿਚ ਉਮਰਕੈਦ ਜਾਂ 10 ਸਾਲ ਦੀ ਜੇਲ੍ਹ ਦੀ ਸਜ਼ਾ ਸੰਭਵ ਹੈ। ਮੌਲਾਨਾ ਵੱਲੋਂ ਵਿਦਿਆਰਥੀ ਨੂੰ ਧਮਕਾਉਣ ਅਤੇ ਕਿਸੇ ਵੀ ਸਾਹਮਣੇ ਇਸ ਘਟਨਾ ਦਾ ਜ਼ਿਕਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
Pakistan police: Cleric confessed to sexually assaulting student
ਡੀ.ਆਈ.ਜੀ. ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁਦ ਮਾਮਲੇ ਦਾ ਨੋਟਿਸ ਲਿਆ ਸੀ ਅਤੇ ਮੌਲਵੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਪੁਲਿਸ ਅਧਿਕਾਰੀਆਂ ਦੇ ਸੰਪਰਕ ਵਿਚ ਸਨ। ਪੁਲਿਸ ਨੇ ਸੋਮਵਾਰ ਨੂੰ ਮੌਲਵੀ ਨੂੰ ਲਾਹੌਰ ਦੀ ਇਕ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਿਸ ਨੇ ਰਹਿਮਾਨ ਤੋਂ ਪੁੱਛਗਿੱਛ ਲਈ ਉਸ ਨੂੰ ਰਿਮਾਂਡ 'ਤੇ ਲੈਣ ਲਈ ਅਪੀਲ ਕੀਤੀ। ਉਸ ਨੂੰ ਚਾਰ ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਡੀ.ਐੱਨ.ਏ. ਅਤੇ ਮੈਡੀਕਲ ਸੈਂਪਲ ਲੈਣ ਦੇ ਵੀ ਆਦੇਸ਼ ਦਿੱਤੇ ਗਏ ਹਨ।