2024 ਦੇ ਅਖ਼ੀਰ ਤਕ ਕੌਮਾਂਤਰੀ ਪੁਲਾੜ ਸਟੇਸ਼ਨ ’ਚ ਹੋਣਗੇ ਭਾਰਤੀ ਪੁਲਾੜ ਯਾਤਰੀ

By : BIKRAM

Published : Jun 23, 2023, 9:49 pm IST
Updated : Jun 23, 2023, 9:49 pm IST
SHARE ARTICLE
PM Modi in with President Joe Biden and first lady Jil Biden.
PM Modi in with President Joe Biden and first lady Jil Biden.

ਮੋਦੀ ਦੀ ਫੇਰੀ ਦੌਰਾਨ ਭਾਰਤ ਅਤੇ ਅਮਰੀਕਾ ’ਚ ਕਈ ਅਹਿਮ ਸਮਝੌਤੇ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਤੋਂ ਬਾਅਦ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਸਾਲ 2024 ਤਕ ਕੌਮਾਂਤਰੀ ਪੁਲਾੜ ਸਟੇਸ਼ਨ ’ਚ ਭਾਰਤੀ ਪੁਲਾੜ ਯਾਤਰੀ ਭੇਜਣ ਲਈ ਗਠਜੋੜ ਕਰ ਰਹੇ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਤੋਂ ਬਾਅਦ ਬਾਈਡਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਇਕੱਠਿਆਂ ਵਿਕਾਸ ਲਈ ਲਗਭਗ ਹਰ ਮਨੁੱਖੀ ਕੋਸ਼ਿਸ਼ਾਂ ’ਚ ਗਠਜੋੜ ਕਰ ਰਹੇ ਹਨ। 

ਬਾਈਡਨ ਨੇ ਕਿਹਾ, ‘‘ਕੈਂਸਰ, ਡਾਇਬਿਟੀਜ਼ ਵਰਗੀਆਂ ਬਿਮਾਰੀਆਂ ’ਚ ਜਾਂਚ ਅਤੇ ਇਲਾਜ ਦੇ ਨਵੇਂ ਰਸਤੇ ਤਿਆਰ ਕਰਨ ’ਚ ਗਠਜੋੜ ਤੋਂ ਲੈ ਕੇ ਮਨੁੱਖਾਂ ਦੀ ਪੁਲਾੜ ਉਡਾਨ ਅਤੇ 2024 ਤਕ ਕੌਮਾਂਤਰੀ ਪੁਲਾੜ ਸਟੇਸ਼ਨ ’ਚ ਭਾਰਤੀ ਪੁਲਾੜ ਯਾਤਰੀ ਭੇਜਣ ਆਦਿ ’ਚ ਗਠਜੋੜ ਕਰ ਰਹੇ ਹਨ।’’

ਜਦਕਿ ਭਾਰਤ ਦੇ ਆਰਟੇਸਿਸ ਸੰਧੀ ’ਚ ਸ਼ਾਮਲ ਹੋਣ ਦੇ ਫੈਸਲੇ ਦੇ ਐਲਾਨ ਬਾਰੇ ਮੋਦੀ ਨੇ ਕਿਹਾ ਕਿ ਅਸੀਂ ਪੁਲਾੜ ਸਹਿਯੋਗ ’ਚ ਨਵਾਂ ਕਦਮ ਅੱਗੇ ਵਧਾਇਆ ਹੈ। 

ਭਾਰਤ-ਅਮਰੀਕਾ ਤਕਨਾਲੋਜ ਵਪਾਰ ਵਧਾਉਣਗੇ, ਸੈਮਕੰਡਕਟਰ, ਦੂਰਸੰਚਾਰ ਖੇਤਰ ’ਤੇ ਹੋਵੇਗਾ ਜ਼ੋਰ
ਭਾਰਤ ਅਤੇ ਅਮਰੀਕਾ ਤਕਨਾਲੋਜੀ ਸਾਂਝੇਦਾਰੀ ਵਧਾਉਣ, ਨਾਲ ਮਿਲ ਕੇ ਸੈਮੀਕੰਡਕਟਰ, 5ਜੀ ਅਤੇ 6ਜੀ ਦੂਰਸੰਚਾਰ ਨੈੱਟਵਰਕ, ਕੁਆਂਟਮ ਅਤੇ ਉੱਨਤ ਕੰਪਿਊਟਿੰਗ ਦੇ ਖੇਤਰ ’ਚ ਉਤਪਾਦਨ ਦੀਆਂ ਸੰਭਾਵਨਾਵਾਂ ਲੱਭਣਗੇ। 

ਸ਼ੁਕਰਵਾਰ ਨੂੰ ਜਾਰੀ ਇਕ ਸਾਂਝੇ ਬਿਆਨ ’ਚ ਇਹ ਗੱਲ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵਿਚਕਾਰ ਵਾਸ਼ਿੰਗਟਨ ’ਚ ਬੈਠਕ ਤੋਂ ਬਾਅਦ 22 ਜੂਨ ਨੂੰ ਇਹ ਬਿਆਨ ਜਾਰੀ ਕੀਤਾ ਗਿਆ। 

ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਸਰਕਾਰਾਂ ਤਕਨਾਲੋਜੀ ਸਾਂਝੇਦਾਰੀ ਵਧਾਉਣ, ਇਕੱਠਿਆਂ ਮਿਲ ਕੇ ਵਿਕਾਸ ਅਤੇ ਉਤਪਾਦਨ ਤੇ ਮੌਕਿਆਂ ਨੂੰ ਹੱਲਾਸ਼ੇਰੀ ਦੇਣ ਅਤੇ ਨਿਯਮਾਂ ਨੂੰ ਅਨੁਕੂਲ ਬਣਾਉਣ ਲਈ ਵਚਨਬੱਧ ਹਨ। 

ਭਾਰਤ ਅਤੇ ਅਮਰੀਕਾ ਨੇ ਆਪਸੀ ਵਣਜ, ਤਕਨਾਲੋਜੀ ਲੈਣ-ਦੇਣ, ਸੈਮੀਕੰਡਕਟਰ, 5ਜੀ ਅਤੇ 6ਜੀ, ਦੂਰਸੰਚਾਰ ਅਤੇ ਓਪਨ ਸੋਰਸ ਅਧਾਰਤ ਦੂਰਸੰਚਾਰ ਨੈੱਟਵਰਕ, ਕੁਆਂਟਮ ਅਤੇ ਉਨਤ ਕੰਪਿਊਟਿੰਗ ਦੇ ਖੇਤਰ ’ਚ ਤਕਨਾਲੋਜੀਆਂ ਦੇ ਸਾਂਝੇ ਵਿਕਾਸ ਨੂੰ ਹੱਲਾਸ਼ੇਰੀ ਦੇਣ ਲਈ ਕਈ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਹਨ।

ਅਮਰੀਕਾ ਕਮਾਨਾਂ ’ਚ ਸੰਪਰਕ ਅਧਿਕਾਰੀਆਂ ਦੀ ਨਿਯੁਕਤੀ ਕਰੇਗਾ ਭਾਰਤ
ਰਖਿਆ ਸਹਿਯੋਗ ਵਧਾਉਣ ਅਤੇ ਮਹੱਤਵਪੂਰਨ ਸੂਚਨਾ ਸਾਂਝਾ ਕਰਨ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਮਰੀਕੀ ਕਮਾਨਾਂ ’ਚ ਤਿੰਨ ਸੰਪਰਕ ਅਧਿਕਾਰੀਆਂ ਦੀ ਨਿਯੁਕਤੀ ’ਤੇ ਸਹਿਮਤ ਹੋਏ ਹਨ। 

ਬਾਈਡਨ ਅਤੇ ਮੋਦੀ ਵਿਚਕਾਰ ਸਿਖਰ ਗੱਲਬਾਤ ਤੋਂ ਬਾਅਦ ਕਿਹਾ ਗਿਆ ਕਿ ਅਮਰੀਕਾ ਅਤੇ ਭਾਰਤ ਨੇ ਉਨ੍ਹਾਂ ਤਰੀਕਿਆਂ ਨੂੰ ਅਪਨਾਉਣ ਦੀ ਦਿਸ਼ਾ ’ਚ ਕਦਮ ਅੱਗੇ ਵਧਾਇਆ ਹੈ ਜਿਨ੍ਹਾਂ ਨਾਲ ਦੋਵੇਂ ਦੇਸ਼ ਅਪਣੇ ਰਖਿਆ ਸਹਿਯੋਗ ਨੂੰ ਵਧਾ ਸਕਦੇ ਹਨ। 

ਵਾਇਟ ਹਾਊਸ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਪਹਿਲੀ ਵਾਰੀ ਅਮਰੀਕੀ ਕਮਾਨਾਂ ’ਚ ਤਿੰਨ ਭਾਰਤੀ ਸੰਪਰਕ ਅਧਿਕਾਰੀਆਂ ਨੂੰ ਰੱਖਣ ਦਾ ਸਮਝੌਤਾ ਕੀਤਾ ਹੈ ਜੋ ‘‘ਸਾਡੀ ਸਾਂਝੇਦਾਰੀ ਨੂੰ ਡੂੰਘਾ ਕਰੇਗਾ ਅਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ’ਚ ਮਦਦ ਕਰੇਗਾ।’’
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement