
ਕਨੇਡਾ ਦੇ ਟੋਰਾਂਟੋ ਵਿਚ ਇਕ ਰੇਸਟੌਰੈਂਟ ਦੇ ਬਾਹਰ ਹੋਈ ਅੰਧਾਧੁੰਦ ਗੋਲੀਬਾਰੀ ਵਿਚ ਕਾਫ਼ੀ ਲੋਕਾਂ ਦੇ ਮਾਰੇ ਜਾਣ ਅਤੇ ਜਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ
ਟੋਰਾਂਟੋ, ਕਨੇਡਾ ਦੇ ਟੋਰਾਂਟੋ ਵਿਚ ਇਕ ਰੇਸਟੌਰੈਂਟ ਦੇ ਬਾਹਰ ਹੋਈ ਅੰਧਾਧੁੰਦ ਗੋਲੀਬਾਰੀ ਵਿਚ ਕਾਫ਼ੀ ਲੋਕਾਂ ਦੇ ਮਾਰੇ ਜਾਣ ਅਤੇ ਜਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪੁਲਿਸ ਦੇ ਬੁਲਾਰੇ ਨੇ ਸਥਾਨਕ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਲੀਬਾਰੀ ਸਥਾਨਕ ਸਮੇਂ ਅਨੁਸਾਰ ਐਤਵਾਰ ਰਾਤ 10 ਵਜੇ ਗ੍ਰੀਕਟਾਊਨ ਦੇ ਲੋਗਾਨ ਐਂਡ ਜੇਨਫੋਰਥ ਐਵਨਿਊਜ਼ ਵਿਚ ਹੋਈ। ਮੌਕੇ ਦੇ ਮੌਜੂਦ ਲੋਕਾਂ ਅਨੁਸਾਰ ਕਿ ਇੱਕ ਬੰਦੂਕਧਾਰੀ ਨੇ ਰੇਸਟੌਰੈਂਟ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਦੇ ਨਾਲ ਡਰਕੇ ਲੋਕ ਜ਼ਮੀਨ ਉੱਤੇ ਲੇਟ ਗਏ।
Toronto shootingਗਵਾਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਤਕਰੀਬਨ 25 ਵਾਰ ਗੋਲੀ ਚਲਣ ਦੀ ਅਵਾਜ਼ ਸੁਣੀ। ਟੋਰਾਂਟੋ ਪੁਲਿਸ ਸਾਰਜੇਂਟ ਗਲੇਨ ਰਸੇਲ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 10 ਵਜੇ ਗ੍ਰੀਕਟਾਊਨ ਵਿਚ ਡੈਨਫੋਰਥ ਐਵੇਨਿਊ ਦੇ ਇਕ ਰੇਸਟੌਰੈਂਟ ਦੇ ਬਾਹਰ ਗੋਲੀਬਾਰੀ ਸ਼ੁਰੂ ਹੋਣ ਤੋਂ ਬਾਅਦ ਜਖ਼ਮੀਆਂ ਨੂੰ ਸ਼ਹਿਰ ਦੇ ਵੱਖ - ਵੱਖ ਹਸਪਤਾਲਾਂ ਵਿਚ ਇਲਾਜ ਲਈ ਭੇਜਿਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਿਆ ਹੈ ਕਿ ਘੱਟ ਤੋਂ ਘੱਟ 10 ਲੋਕਾਂ ਨੂੰ ਗੋਲੀ ਲੱਗੀ ਹੈ, ਜਿਨ੍ਹਾਂ ਵਿਚੋਂ ਇੱਕ 9 ਸਾਲ ਦਾ ਬੱਚਾ ਵੀ ਹੈ।
Toronto shootingਇਨ੍ਹਾਂ ਸਾਰਿਆਂ ਨੂੰ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਗਿਆ ਹੈ ਪਰ ਇਹਨਾਂ ਦੀ ਹਾਲਤ ਦਾ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੱਸ ਦਈਏ ਕਿ ਇਹ ਗੋਲੀਬਾਰੀ ਟੋਰਾਂਟੋ ਦੇ ਇੱਕ ਰੇਸਟੌਰੈਂਟ ਦੇ ਬਾਹਰ ਹੋਈ ਹੈ ਜਿਥੇ ਅਕਸਰ ਲੋਕਾਂ ਦੀ ਭੀੜ੍ਹ ਲੱਗੀ ਰਹਿੰਦੀ ਹੈ। ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ 6 ਵਿਅਕਤੀਆਂ ਨੂੰ ਟਰਾਮਾ ਸੇਂਟਰਜ਼ ਭੇਜਿਆ ਗਿਆ ਹੈ ਅਤੇ 2 ਨੂੰ ਸਥਾਨਕ ਹਸਪਤਾਲ। ਪੁਲਿਸ ਨੇ 9 ਲੋਕਾਂ ਨੂੰ ਗੋਲੀ ਲੱਗਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ।
Toronto shootingਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੇਸਟੌਰੈਂਟ ਦੇ ਅੰਦਰੋਂ ਲਗਾਤਾਰ ਗੋਲੀਆਂ ਚਲਣ ਦੀਆਂ ਅਵਾਜ਼ਾਂ ਆ ਰਹੀਆਂ ਸਨ। ਜਦੋਂ ਉਨ੍ਹਾਂ ਦੇਖਿਆ ਤਾਂ ਇਕ ਅਣਪਛਾਤਾ ਵਿਅਕਤੀ ਕਾਲੀ ਕੱਪੜਿਆਂ ਵਿਚ ਸੜਕ ਦੇ ਵਿਚਕਾਰ ਖੜ੍ਹਾ ਹੋ ਕੇ ਗੋਲੀਆਂ ਦੀ ਬਰਸਾਤ ਕਰ ਰਿਹਾ ਸੀ। ਲੋਕਾਂ ਅਨੁਸਾਰ ਉਸ ਨੇ 15 ਤੋਂ 25 ਵਾਰ ਗੋਲੀਆਂ ਚਲਾਈਆਂ। ਇਸ ਹਾਦਸੇ ਵਿਚ ਹਮਲਾਵਰ ਦੀ ਮੌਤ ਹੋ ਗਈ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸਦੀ ਮੌਤ ਕਿਵੇਂ ਹੋਈ ਹੈ। ਜਖ਼ਮੀਆਂ ਵਿਚ ਇੱਕ 8 ਤੋਂ 9 ਸਾਲ ਦੀ ਬੱਚੀ ਵੀ ਹੈ ਜਿਸਦੀ ਹਾਲਤ ਗੰਭੀਰ ਬਣੀ ਹੋਈ ਹੈ।