
ਪਾਕਿਸਤਾਨ ਵਿਚ ਇਮਰਾਨ ਖਾਨ ਦੀ ਨਵੀਂ ਸਰਕਾਰ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਵਿਰੁਧ ਪੱਕੇ ਸਬੂਤ ਹਨ। ਪਾਕਿਸਤਾਨ ਦੇ ਨਵੇਂ ...
ਨਵੀਂ ਦਿੱਲੀ : ਪਾਕਿਸਤਾਨ ਵਿਚ ਇਮਰਾਨ ਖਾਨ ਦੀ ਨਵੀਂ ਸਰਕਾਰ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਵਿਰੁਧ ਪੱਕੇ ਸਬੂਤ ਹਨ। ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇੰਟਰਨੈਸ਼ਨਲ ਕੋਰਟ ਆਫ਼ ਜਸਟੀਸ ਦਾ ਫੈਸਲਾ ਉਨ੍ਹਾਂ ਦੇ ਹੱਕ ਵਿਚ ਹੀ ਜਾਵੇਗਾ। ਅਪ੍ਰੈਲ 2017 ਵਿਚ 47 ਸਾਲ ਦਾ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਇਕ ਮਿਲਿਟਰੀ ਅਦਾਲਤ ਨੇ ਜਾਸੂਸੀ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਸੀ।
Pakistan's new Foreign Minister Shah Mehmood Qureshi
ਪਿੱਛਲੇ ਸਾਲ ਮਈ ਵਿਚ ਭਾਰਤ ਨੇ ਇਸ ਫੈਸਲੇ ਦੇ ਵਿਰੁਧ ਆਈਸੀਜੀ ਦਾ ਰੁਝਾਨ ਕੀਤਾ ਸੀ। ਅੰਤਰਰਾਸ਼ਟਰੀ ਅਦਾਲਤ ਨੇ ਅੰਤਮ ਫੈਸਲਾ ਆਉਣ ਤੱਕ ਜਾਧਵ ਦੀ ਫ਼ਾਂਸੀ 'ਤੇ ਪਾਬੰਦੀ ਲਗਾ ਰੱਖੀ ਹੈ। ਭਾਰਤ ਅਤੇ ਪਾਕਿਸਤਾਨ, ਦੋਹਾਂ ਨੇ ਹੀ ਇਸ ਮਾਮਲੇ ਵਿਚ ਕੋਰਟ ਦੇ ਸਾਹਮਣੇ ਵਿਸਥਾਰ ਨਾਲ ਅਪਣਾ ਪੱਖ ਰੱਖ ਚੁੱਕੇ ਹਨ। ਕੁਰੈਸ਼ੀ ਨੇ ਮੁਲਤਾਨ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਜਾਧਵ ਵਿਰੁਧ ਪੱਕੇ ਸਬੂਤ ਹਨ ਅਤੇ ਉਮੀਦ ਹੈ ਕਿ ਆਈਸੀਜੀ ਵਿਚ ਸਾਡੀ ਜਿੱਤ ਹੋਵੇਗੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਮੁਤਾਬਕ ਆਈਸੀਜੀ ਵਿਚ ਇਸ ਮਾਮਲੇ ਦੀ ਸੁਣਵਾਈ ਅਗਲੇ ਸਾਲ ਫਰਵਰੀ ਵਿਚ ਕੀਤੀ ਜਾਵੇਗੀ।
Kulbhushan Jadhav
ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਦੇ ਸੁਰੱਖਿਆਬਲਾਂ ਨੇ ਮਾਰਚ 2016 ਵਿਚ ਜਾਧਵ ਨੂੰ ਬਲੂਚਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਸੀ। ਪਾਕਿਸਤਾਨ ਦਾ ਇਲਜ਼ਾਮ ਹੈ ਕਿ ਜਾਧਵ ਈਰਾਨ ਦੇ ਰਸਤੇ ਪਾਕਿਸਤਾਨ ਵਿਚ ਵੜਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਈਸੀਜੀ 'ਚ ਪੱਖ ਰੱਖਦੇ ਹੋਏ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕੁਲਭੂਸ਼ਣ ਕੋਈ ਆਮ ਵਿਅਕਤੀ ਨਹੀਂ ਸਗੋਂ ਜਾਸੂਸ ਹੈ ਅਤੇ ਪਾਕਿਸਤਾਨ ਵਿਚ ਸਾਜਿਸ਼ਾਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਵੜ ਰਿਹਾ ਸੀ। ਭਾਰਤ ਨੇ ਪਾਕਿਸਤਾਨ ਦੇ ਇਹਨਾਂ ਸਾਰਿਆਂ ਦੋਸ਼ਾਂ ਨੂੰ ਖਾਰਿਜ ਕਰ ਦਿਤਾ ਹੈ।
Kulbhushan Jadhav
ਭਾਰਤ ਨੇ ਕਿਹਾ ਹੈ ਕਿ ਜਾਧਵ ਨੂੰ ਈਰਾਨ ਵਲੋਂ ਕਿਡਨੈਪ ਕੀਤਾ ਗਿਆ ਹੈ। ਭਾਰਤ ਦਾ ਕਹਿਣਾ ਹੈ ਕਿ ਨੇਵੀ ਤੋਂ ਸੇਵਾਮੁਕਤੀ ਤੋਂ ਬਾਅਦ ਜਾਧਵ ਉਥੇ ਅਪਣੇ ਬਿਜ਼ਨਸ ਦੇ ਕੰਮ ਤੋਂ ਆਇਆ ਸੀ ਅਤੇ ਉਸ ਦਾ ਸਰਕਾਰ ਨਾਲ ਕੋਈ ਲਿੰਕ ਨਹੀਂ ਸੀ। ਕੁਰੈਸ਼ੀ ਨੇ ਜਾਧਵ ਤੋਂ ਇਲਾਵਾ ਭਾਰਤ - ਪਾਕਿਸਤਾਨ 'ਚ ਗੱਲਬਾਤ ਦੀ ਸੰਭਾਵਨਾ 'ਤੇ ਵੀ ਟਿੱਪਣੀ ਕੀਤੀ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਦੇ ਕੋਈ ਮੁੱਦੇ ਨੂੰ ਸ਼ਾਂਤੀ ਨਾਲ ਸੁਲਝਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਪਾਕਿਸਤਾਨ ਗੱਲਬਾਤ ਦੇ ਪੇਸ਼ਕਸ਼ ਨੂੰ ਸਵੀਕਾਰ ਕਰੇਗਾ।