
ਪਾਕਿਸਤਾਨ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਕਾਫ਼ੀ ਸਮੱਸਿਆ ਹੈ। ਪਾਣੀ ਦੀ ....
ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਪਾਣੀ ਦੀ ਕਾਫ਼ੀ ਸਮੱਸਿਆ ਹੈ। ਪਾਣੀ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਪਾਕਿਸਤਾਨ ਦੇ ਮੁੱਖ ਜੱਜ ਮੀਆ ਸਾਕਿਬ ਨਿਸਾਰ ਨੇ ਲੋਕਾਂ ਨੂੰ ਪਾਣੀ ਦਾ ਅਜਿਹਾ ਫਾਰਮੂਲਾ ਦੱਸਿਆ ਕਿ ਜਿਸ ਨੂੰ ਟਵੀਟਰ ਉਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਉਹ ਕਹਿੰਦੇ ਹਨ ਕਿ ਪਾਣੀ ਦੇ 4 ਸੋਰਸਿਸ ਹਨ, ਉਸ ਵਿਚੋਂ ਕੋਈ ਇਕ ਸੋਰਸ ਵੀ ਨਹੀਂ ਹੈ ਜਿਸ ਨਾਲ ਪਾਕਿਸਤਾਨ ਪਾਣੀ ਪ੍ਰੋਡਿਉਸ ਕਰ ਸਕੇ।
Water Formula
ਫਾਰਮੂਲਾ ਤਾਂ ਹੈ ਸਾਡੇ ਕੋਲ ਐਚ2ਜ਼ਿਰੋ, ਜਿਵੇਂ ਹੀ ਉਹਨਾਂ ਨੇ ਐਚ2ਜ਼ਿਰੋ ਕਿਹਾ ਇਕ ਮਿੰਟ ਵਿਚ ਹੀ ਵੀਡੀਓ ਵਾਇਰਲ ਹੋ ਗਈ ਅਤੇ ਕਾਫ਼ੀ ਸ਼ੇਅਰ ਕੀਤਾ ਜਾਣ ਲੱਗਾ। ਪਾਣੀ ਦਾ ਫਾਰਮੂਲਾ ਵੈਸੇ ਤਾਂ ਐਚ2ਓ ਹੁੰਦਾ ਹੈ। ਪਰ ਪਾਕਿਸਤਾਨ ਦੇ ਚੀਫ਼ ਜੱਜ ਦੇ ਮੁਤਾਬਿਕ, ਪਾਣੀ ਦਾ ਫਾਰਮੂਲਾ ਐਚ2ਓ ਨਹੀਂ ਸਗੋਂ ਐਚ2ਜ਼ਿਰੋ ਹੁੰਦਾ ਹੈ। ਪਾਕਿਸਤਾਨ ਦੀ ਪੱਤਰਕਾਰ ਗੁਲ ਬੁਖ਼ਾਰੀ ਨੇ ਇਸ ਵੀਡੀਓ ਨੂੰ ਟਵੀਟਰ ਉਤੇ ਸ਼ੇਅਰ ਕੀਤਾ ਹੈ। ਗੁਲ ਬੁਖ਼ਾਰੀ ਪਾਕਿਸਤਾਨ ਦੀ ਫ਼ੌਜ ਦੀ ਆਲੋਚਨਾ ਕਰਦੀ ਰਹਿੰਦੀ ਹੈ। ਇਸੇ ਸਾਲ ਜੂਨ ਵਿਚ ਗੁਲ ਬੁਖ਼ਾਰੀ ਨੂੰ ਕਥਿਤ ਰੂਪ ਵਿਚ ਅਗਵਾ ਕਰ ਲਿਆ ਗਿਆ ਸੀ।
Water Formula
ਅਗਵਾ ਦੇ ਲਗਭਗ ਤਿੰਨ ਘੰਟੇ ਬਾਅਦ ਗੁਲ ਬੁਖ਼ਾਰੀ ਦੇ ਪਰਿਵਾਰ ਨੇ ਉਹਨਾਂ ਦੇ ਵਾਪਸ ਮੁੜਨ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਹਨਾਂ ਨੂੰ ਅਗਵਾ ਕਿਸ ਨੇ ਕੀਤਾ ਇਸ ਬਾਰੇ ‘ਚ ਕੁਝ ਨਹੀਂ ਕਿਹਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਟੀਮ ਗੁਲ ਬੁਖ਼ਾਰੀ ਦਾ ਬਿਆਨ ਦਰਦ ਕਰਨ ਲਈ ਉਹਨਾਂ ਦੇ ਘਰ ਗਈ ਸੀ। ਪਰ ਉਹਨਾਂ ਨੇ ਉਸ ਤੋਂ ਇਨਕਾਰ ਕਰ ਦਿੱਤਾ।