
ਤੁਰਕੀ ਅਤੇ ਸੀਰੀਆ ਵਿਚਾਲੇ ਚੱਲ ਰਿਹਾ ਹੈ ਵਿਵਾਦ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਤੁਰਕੀ ਜਾਣ ਵਾਲੇ ਨਾਗਰਿਕਾਂ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ। ਤੁਰਕੀ ਅਤੇ ਸੀਰੀਆ ਵਿਚਾਲੇ ਚੱਲ ਰਹੇ ਵਿਵਾਦ ਅਤੇ ਜੰਮੂ ਕਸ਼ਮੀਰ ਦੇ ਮਸਲੇ 'ਤੇ ਤੁਰਕੀ ਦੇ ਰੁਖ ਨੂੰ ਵੇਖਦਿਆਂ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ 'ਚ ਤੁਰਕੀ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
"Indian nationals are requested to exercise utmost caution while travelling to Turkey."#India issues travel advisory on #Turkey. [It is best Indian nationals avoid visiting or transiting through Turkey.] pic.twitter.com/qx5S9PLnvn
— Kanchan Gupta (@KanchanGupta) 23 October 2019
ਤੁਰਕੀ ਵਿਚ ਮੌਜੂਦ ਭਾਰਤੀ ਸਫ਼ਾਰਤਖਾਨੇ ਨੇ ਇਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਤੁਰਕੀ 'ਚ ਯਾਤਰਾ ਕਰਨ ਨੂੰ ਲੈ ਕੇ ਕਈ ਸਵਾਲ ਕੀਤੇ ਜਾ ਰਹੇ ਸਨ। ਤੁਰਕੀ ਦੇ ਤਾਜ਼ਾ ਹਲਾਤਾਂ ਨੂੰ ਦੇਖਦੇ ਹੋਏ ਲੋਕ ਕਾਫ਼ੀ ਚਿੰਤਿਤ ਹਨ। ਹਾਲਾਂਕਿ ਇਸ ਤਰ੍ਹਾਂ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ ਜਿਸ ਵਿਚ ਕਿਸੇ ਵੀ ਭਾਰਤੀ ਨਾਗਰਿਕ ਨੂੰ ਨੁਕਸਾਨ ਹੋਇਆ ਹੋਵੇ। ਫਿਰ ਵੀ ਕੋਈ ਵੀ ਯਾਤਰੀ ਤੁਰਕੀ ਜਾਂਦੇ ਹੋਏ ਵੱਧ ਤੋਂ ਵੱਧ ਸਾਵਧਾਨੀ ਵਰਤੇ।
India issues advisory while visiting Turkey
ਭਾਰਤੀ ਸਫ਼ਾਰਤਖਾਨੇ ਦੁਆਰਾ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਕਿਸੇ ਵੀ ਸਥਿਤੀ ਵਿਚ ਉਸ ਨੰਬਰ 'ਤੇ ਸੰਪਰਕ ਕਰਨ ਦੀ ਹਦਾਇਤ ਦਿੱਤੀ ਗਈ ਹੈ। ਭਾਰਤ ਦੀ ਇਸ ਚਿਤਾਵਨੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣਾ ਤੁਰਕੀ ਦੌਰਾ ਰੱਦ ਕਰ ਦਿੱਤਾ ਸੀ। ਪੀਐਮ ਮੋਦੀ ਨੇ ਇਸੇ ਮਹੀਨੇ ਸਾਊਦੀ ਅਰਬ ਦੇ ਦੌਰੇ ਤੋਂ ਬਾਅਦ ਤੁਰਕੀ ਜਾਣਾ ਸੀ ਪਰ ਬਾਅਦ ਵਿਚ ਇਹ ਦੌਰਾ ਰੱਦ ਹੋ ਗਿਆ।
India issues advisory while visiting Turkey
ਜ਼ਿਕਰਯੋਗ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਇਦੋਰਗਨ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਵਿਚ ਜੰਮੂ ਕਸ਼ਮੀਰ ਦੇ ਮਸਲੇ 'ਤੇ ਬਿਆਨ ਦਿੰਦੇ ਹੋਏ ਆਪਣੇ ਸੁਰ ਪਾਕਿਸਤਾਨ ਨਾਲ ਮਿਲਾਏ ਸਨ। ਤੁਰਕੀ ਨੇ FATF ਦੀ ਬੈਠਕ ਵਿਚ ਵੀ ਪਾਕਿਸਤਾਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਤੁਰਕੀ ਦਾ ਸੀਰੀਆ ਦੇ ਨਾਲ ਵੀ ਭਿਆਨਕ ਵਿਵਾਦ ਚੱਲ ਰਿਹਾ ਹੈ। ਅਮਰੀਕੀ ਫ਼ੌਜ ਦੇ ਉਤਰੀ ਸੀਰੀਆ ਵਿਚੋਂ ਨਿਕਲ ਜਾਣ ਦੇ ਬਾਅਦ ਤੁਰਕੀ ਨੇ ਕੁਰਦ ਲੜਾਕਿਆਂ 'ਤੇ ਹਮਲਾ ਕਰ ਦਿਤਾ ਸੀ। ਹਾਲਾਂਕਿ ਬਾਅਦ ਵਿਚ ਅਮਰੀਕਾ ਦੇ ਦਖਲ ਮਗਰੋਂ ਤੁਰਕੀ ਨੇ ਆਪਣੀ ਕਾਰਵਾਈ ਰੋਕ ਦਿਤੀ ਸੀ।