ਅਮਰੀਕਾ 'ਚ ਸਰਜਰੀ ਨਾਲ ਗੱਲ੍ਹਾਂ ਦੀ ਚਰਬੀ ਹਟਾਉਣ ਦਾ ਵਧਿਆ ਰੁਝਾਨ, ਸਸਤੇ ਆਪ੍ਰੇਸ਼ਨ ਲਈ ਭਾਰਤ ਆ ਰਹੇ ਲੋਕ

By : GAGANDEEP

Published : Dec 23, 2022, 12:34 pm IST
Updated : Dec 23, 2022, 12:40 pm IST
SHARE ARTICLE
photo
photo

ਲੋਕ 5 ਸਾਲ ਪਹਿਲਾਂ ਦੇ ਮੁਕਾਬਲੇ 3 ਗੁਣਾ ਜ਼ਿਆਦਾ ਸਰਜਰੀ ਕਰਵਾ ਰਹੇ

 

ਹੁਣ ਅਮਰੀਕਾ 'ਚ ਆਮ ਲੋਕ ਵੀ ਚਿਹਰੇ ਤੋਂ ਚਰਬੀ, ਖਾਸ ਕਰਕੇ ਗੱਲ੍ਹਾਂ ਦੀ ਚਰਬੀ ਨੂੰ ਹਟਾ ਕੇ ਸੁੰਦਰ ਦਿਖਣ ਲਈ ਮਸ਼ਹੂਰ ਹਸਤੀਆਂ ਵਾਂਗ ਪਲਾਸਟਿਕ ਸਰਜਰੀ ਕਰਵਾ ਰਹੇ ਹਨ। ਸੋਸ਼ਲ ਮੀਡੀਆ 'ਤੇ ਖੂਬਸੂਰਤ ਦਿਖਣ ਦੀ ਇੱਛਾ ਵੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਰਹੀ ਹੈ। ਦਰਅਸਲ, ਨਿਊਯਾਰਕ ਦੇ ਪਲਾਸਟਿਕ ਸਰਜਨ ਡਾਕਟਰ ਐਂਡਰਿਊ ਜੈਕੋਨੋ, ਜਿਨ੍ਹਾਂ ਨੇ ਕੁਝ ਹਾਲੀਵੁੱਡ ਅਭਿਨੇਤਰੀਆਂ ਨੂੰ ਚਿਹਰੇ ਦੇ ਸੁੰਦਰ ਰੂਪ ਦਿੱਤੇ ਨੇ ਦੱਸਿਆ ਕਿ ਚਿਹਰੇ ਦੇ ਕੁਝ ਹਿੱਸੇ ਉਸ ਦੀ ਸ਼ਕਲ ਨੂੰ ਪਰਿਭਾਸ਼ਿਤ ਕਰਦੇ ਹਨ। ਗਲ੍ਹ ਅਤੇ ਜਬਾੜੇ ਦੇ ਵਿਚਕਾਰਲੇ ਖੇਤਰ  ਦੀ ਚਰਬੀ ਨਾਲ ਚਿਹਰੇ ਦਾ ਆਕਾਰ ਨਿਰਧਾਰਤ  ਕੀਤਾ ਹੁੰਦਾ  ਹੈ।

ਸਰੀਰ ਦੇ ਭਾਰ ਦੇ ਉਤਰਾਅ-ਚੜ੍ਹਾਅ ਨਾਲ ਚਿਹਰੇ ਦੀ ਸ਼ਕਲ ਪ੍ਰਭਾਵਿਤ ਨਹੀਂ ਹੁੰਦੀ। ਇਹ ਜਨਮ ਦੇ ਸਮੇਂ ਤੋਂ ਇਕ ਹੀ ਤਰ੍ਹਾਂ ਦੀ ਹੁੰਦੀ ਹੈ। ਕਈਆਂ ਦਾ ਚਿਹਰਾ ਦੇਵਦੂਤ ਵਰਗਾ ਹੁੰਦਾ ਹੈ। ਇਤਾਲਵੀ ਚਿੱਤਰਕਾਰ ਰਾਫੇਲ ਦੁਆਰਾ ਸਿਸਟੀਨ ਮੈਡੋਨਾ ਵਿੱਚ ਹੇਠਾਂ ਵੱਲ ਮੂੰਹ ਵਾਲੇ ਗੋਲ ਚਿਹਰਿਆਂ ਵਾਲੀਆਂ ਪਰੀਆਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਗੱਲ੍ਹਾਂ ਤੋਂ ਚਰਬੀ ਨੂੰ ਹਟਾਉਣ ਲਈ ਸਰਜਰੀ ਲਈ ਸਭ ਤੋਂ ਅਨੁਕੂਲ ਹਨ।

ਜਾਕੋਨੋ ਦਾ ਕਹਿਣਾ ਹੈ ਕਿ ਇਹ ਸਰਜਰੀ ਨਵੀਂ ਨਹੀਂ ਹੈ, ਪਰ ਇਸ ਦਾ ਰੁਝਾਨ ਵਧਿਆ ਹੈ। ਹੁਣ ਉਹ 5 ਸਾਲ ਪਹਿਲਾਂ ਦੇ ਮੁਕਾਬਲੇ 3 ਗੁਣਾ ਜ਼ਿਆਦਾ ਸਰਜਰੀ ਕਰ ਰਹੇ ਹਨ। ਸਰਜਨ ਡਾ. ਦੇਵਗਨ ਦਾ ਕਹਿਣਾ ਹੈ ਕਿ ਇਹ ਪਲਾਸਟਿਕ ਸਰਜਰੀ ਦੀ ਇੱਕ ਗੁਪਤ ਕਿਸਮ ਹੈ। ਇਸ ਵਿਚ ਚਿਹਰੇ ਤੋਂ ਇਕ ਤੋਂ ਦੋ ਮਿਲੀਮੀਟਰ ਦੀ ਮਾਮੂਲੀ ਤਬਦੀਲੀ ਚਿਹਰੇ ਦੀ ਸੁੰਦਰਤਾ ਵਿਚ ਵਾਧਾ ਕਰਦੀ ਹੈ। ਜੇਕਰ ਗੱਲ੍ਹਾਂ ਦੇ ਇਸ ਹਿੱਸੇ ਵਿੱਚ ਪਹਿਲਾਂ ਹੀ ਘੱਟ ਚਰਬੀ ਹੈ, ਤਾਂ ਇਸ ਹਿੱਸੇ ਨੂੰ ਸਰਜਰੀ ਦੁਆਰਾ ਹੋਰ ਚਪਟਾ ਕੀਤਾ ਜਾ ਸਕਦਾ ਹੈ। ਚਿਹਰੇ ਦੇ ਇੱਕ ਪਾਸੇ ਅਧਰੰਗ ਹੋ ਸਕਦਾ ਹੈ।

ਭਾਰਤ ਵਿੱਚ ਪਲਾਸਟਿਕ ਸਰਜਰੀ ਲਈ ਅਮਰੀਕਾ, ਅਫਰੀਕਾ ਅਤੇ ਖਾੜੀ ਦੇਸ਼ਾਂ ਤੋਂ ਲੋਕ ਆ ਰਹੇ ਹਨ। ਅਮਰੀਕਾ, ਯੂਰਪ ਅਤੇ ਮੱਧ ਪੂਰਬ ਦੇ ਮੁਕਾਬਲੇ ਭਾਰਤ ਵਿੱਚ ਇਹ 50% ਸਸਤਾ ਹੈ। ਭਾਰਤ ਤੇਜ਼ੀ ਨਾਲ ਕਿਫਾਇਤੀ ਦਰਾਂ 'ਤੇ ਵਿਸ਼ਵ ਲਈ ਪਲਾਸਟਿਕ ਸਰਜਰੀ ਦਾ ਕੇਂਦਰ ਬਣ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement