
ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਡੋਨਾਲਡ ਟਰੰਪ ਨੂੰ 'ਸਟੇਟ ਆਫ ਦੀ ਯੂਨੀਅਨ ਸੰਬੋਧਨ' ਨੂੰ ਮੁਲਤਵੀ........
ਵਾਸ਼ਿੰਗਟਨ : ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਡੋਨਾਲਡ ਟਰੰਪ ਨੂੰ 'ਸਟੇਟ ਆਫ ਦੀ ਯੂਨੀਅਨ ਸੰਬੋਧਨ' ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਇਸ ਅਪੀਲ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਾਂਗਰਸ ਦੇ ਸੰਯੁਕਤ ਸੈਸ਼ਨ ਤੋਂ ਪਹਿਲਾਂ ਵਾਸ਼ਿੰਗਟਨ ਵਿਚ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਭਾਸ਼ਣ ਦੇਣ ਦੀ ਯੋਜਨਾ ਹੈ। ਪੇਲੋਸੀ ਨੇ ਸਰਕਾਰੀ ਕੰਮਕਾਜ ਅੰਸ਼ਕ ਰੂਪ ਵਿਚ ਬੰਦ ਹੋਣ ਦਾ ਹਵਾਲਾ ਦਿੰਦੇ ਹੋਏ 29 ਜਨਵਰੀ ਨੂੰ ਹੋਣ ਵਾਲੇ 'ਸਟੇਟ ਆਫ ਦੀ ਯੂਨੀਅਨ' ਸੰਬੋਧਨ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਵ੍ਹਾਈਟ ਹਾਊਸ ਨੇ ਇਸ ਸਬੰਧ ਵਿਚ ਪੇਲੋਸੀ ਦੇ ਪੱਤਰ ਦਾ ਅਧਿਕਾਰਕ ਜਵਾਬ ਨਹੀਂ ਦਿਤਾ ਹੈ।
ਇਕ ਅੰਗਰੇਜ਼ੀ ਅਖਬਾਰ ਨੇ ਕਿਹਾ,''ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਰਾਸ਼ਟਰਪਤੀ ਟਰੰਪ ਭਾਸ਼ਣ ਦੇ ਦੋ ਐਡੀਸ਼ਨ ਤਿਆਰ ਕਰ ਰਹੇ ਹਨ ਪਹਿਲਾ ਜੋ ਵਾਸ਼ਿੰਗਟਨ ਵਿਚ ਦਿਤਾ ਜਾ ਸਕੇ ਅਤੇ ਦੂਜਾ ਜੋ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਦਿੱਤਾ ਜਾ ਸਕੇ ਪਰ ਇਹ ਹਾਲਤਾਂ 'ਤੇ ਨਿਰਭਰ ਕਰੇਗਾ।'' ਅਖਬਾਰ ਮੁਤਾਬਕ ਟਰੰਪ ਪ੍ਰਸ਼ਾਸਨ ਹਾਊਸ ਚੈਮਬਰਸ ਵਿਚ ਸੰਬੋਧਨ ਦੀ ਤਿਆਰੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੇਲੋਸੀ ਕੋਲ ਇਹ ਤੈਅ ਕਰਨ ਦਾ ਅਧਿਕਾਰ ਹੈ ਕਿ ਅਮਰ (ਪੀਟੀਆਈ)