ਜਾਣੋ ਕਿਉਂ ਪਿਤਾ ਨੇ ਆਪਣੇ ਬੱਚੇ ਲਈ 200 ਡਾਲਰ 'ਚ ਖਰੀਦੀ ਮਿੱਟੀ 
Published : Jan 24, 2020, 12:53 pm IST
Updated : Jan 24, 2020, 12:53 pm IST
SHARE ARTICLE
File Photo
File Photo

ਟੋਨੀ ਨੇ ਹਸਪਤਾਲ ਦੇ ਬੈੱਡ ਦੇ ਹੇਠਾਂ ਉਹ ਮਿੱਟੀ ਲੁਕੋ ਦਿੱਤੀ ਤਾਂ ਕਿ ਬੱਚੇ ਦਾ ਜਨਮ ਟੈਕਸਾਸ ਦੀ ਮਿੱਟੀ 'ਤੇ ਹੋਵੇ ਅਤੇ ਅਜਿਹਾ ਹੋਇਆ ਵੀ।

ਵਾਸ਼ਿੰਗਟਨ: ਇਕ ਫੌਜੀ ਆਪਣੀ ਜਾਨ ਨਾਲੋਂ ਜ਼ਿਆਦਾ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ। ਇਕ ਅਮਰੀਕੀ ਫੌਜੀ ਨੇ ਦੂਜੇ ਦੇਸ਼ ਵਿਚ ਡਿਊਟੀ ਨਿਭਾਉਂਦੇ ਹੋਏ ਵੀ ਆਪਣੇ ਦੇਸ਼ ਦੀ ਮਿੱਟੀ ਨੂੰ ਮਹੱਤਵਪੂਰਨ ਮੰਨਿਆ ਅਤੇ ਆਪਣੇ ਬੱਚੇ ਦੇ ਜਨਮ ਸਮੇਂ ਆਰਡਰ ਕਰ ਕੇ ਮਿੱਟੀ ਮੰਗਵਾਈ। ਅਮਰੀਕਾ ਪੈਰਾਟਰੂਪਰ ਟੋਨੀ ਟ੍ਰੇਕੋਨੀ ਚਾਹੁੰਦੇ ਸਨ ਕਿ ਜਦੋਂ ਵੀ ਉਹਨਾਂ ਦੇ ਬੱਚੇ ਦਾ ਜਨਮ ਹੋਵੇ ਉਹਨਾਂ ਦੇ ਦੇਸ਼ ਦੀ ਮਿੱਟੀ ਵਿਚ ਹੋਵੇ।

File PhotoFile Photo

ਜਦੋਂ ਉਹਨਾਂ ਦੀ ਪਤਨੀ ਗਰਭਵਤੀ ਹੋਈ ਤਾਂ ਉਹਨਾਂ ਦੀ ਪੋਸਟਿੰਗ ਇਟਲੀ ਦੇ ਸੂਬੇ ਪੇਡੋਵਾ ਵਿਚ ਸੀ। ਉਹਨਾਂ ਨੇ ਸੋਚਿਆ ਸੀ ਕਿ ਸ਼ਾਇਦ ਡਿਲੀਵਰੀ ਤੋਂ ਪਹਿਲਾਂ ਉਹਨਾਂ ਦੀ ਦੇਸ਼ ਵਾਪਸੀ ਹੋ ਜਾਵੇਗੀ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਅਜਿਹੇ ਵਿਚ ਡਿਲੀਵਰੀ ਤੋਂ ਇਕ ਮਹੀਨਾ ਪਹਿਲਾਂ ਉਹਨਾਂ ਨੇ ਆਪਣੇ ਸੂਬੇ ਟੈਕਸਾਸ ਦੀ ਮਿੱਟੀ ਇਟਲੀ ਵਿਚ ਮੰਗਵਾਈ ਤਾਂ ਕਿ ਜਦੋਂ ਬੱਚੇ ਦਾ ਜਨਮ ਹੋਵੇ ਤਾਂ ਉਸ ਦੇ ਕਦਮ ਉਸ ਮਿੱਟੀ ਨੂੰ ਛੂਹਣ ਜਿੱਥੇ ਉਸ ਦੇ ਮਾਤਾ-ਪਿਤਾ ਪੈਦਾ ਹੋਏ ਅਤੇ ਵੱਡੇ ਹੋਏ।

BabyBaby

ਇਸ ਲਈ ਉਹਨਾਂ ਨੇ ਆਪਣੇ ਮਾਤਾ-ਪਿਤਾ ਨੂੰ ਕਹਿ ਕੇ ਇਕ ਕੰਟੇਨਰ ਵਿਚ ਮਿੱਟੀ ਭਰਵਾ ਕੇ ਸ਼ਿਪ ਜ਼ਰੀਏ ਇਟਲੀ ਮੰਗਵਾਈ। ਇਸ 'ਤੇ ਸਾਢੇ 14 ਹਜ਼ਾਰ (200 ਡਾਲਰ) ਰੁਪਏ ਖਰਚ ਹੋਏ। ਜਦੋਂ ਪਤਨੀ ਦੀ ਡਿਲੀਵਰੀ ਦੀ ਤਰੀਕ ਆਈ ਤਾਂ ਟੋਨੀ ਨੇ ਹਸਪਤਾਲ ਦੇ ਬੈੱਡ ਦੇ ਹੇਠਾਂ ਉਹ ਮਿੱਟੀ ਲੁਕੋ ਦਿੱਤੀ ਤਾਂ ਕਿ ਬੱਚੇ ਦਾ ਜਨਮ ਟੈਕਸਾਸ ਦੀ ਮਿੱਟੀ 'ਤੇ ਹੋਵੇ ਅਤੇ ਅਜਿਹਾ ਹੋਇਆ ਵੀ।

File PhotoFile Photo

ਟੋਨੀ ਦੱਸਦੇ ਹਨ,''ਮੈਂ ਆਪਣੇ ਸੂਬੇ ਦੀ ਮਿੱਟੀ ਇੱਥੇ ਮੰਗਵਾਈ ਕਿਉਂਕਿ ਮੇਰੀ ਦਿਲੀ ਇੱਛਾ ਸੀ ਕਿ ਜਿਸ ਮਿੱਟੀ ਵਿਚ ਮੇਰਾ ਜਨਮ ਹੋਇਆ ਉਸੇ ਵਿਚ ਮੇਰੇ ਬੱਚੇ ਦਾ ਵੀ ਜਨਮ ਹੋਵੇ।'' ਟੋਨੀ ਨੇ ਅੱਗੇ ਦੱਸਿਆ,''ਪਿਛਲੇ ਸਾਲ ਜੁਲਾਈ ਵਿਚ ਮੇਰੇ ਬੇਟੇ ਚਾਰਲਸ ਦਾ ਜਨਮ ਹੋਇਆ ਅਤੇ ਮੈਂ ਇਸ ਬਾਰੇ ਵਿਚ ਟਵੀਟ ਵੀ ਕੀਤਾ ਸੀ ਜੋ ਕਿ ਸਿਰਫ ਕੁਝ ਲੋਕਾਂ ਲਈ ਹੀ ਸੀ।

Soil Fertility NaturallyFile Photo

ਚਾਰਲਸ ਦੇ ਜਨਮ ਤੋਂ ਬਾਅਦ ਵੀ ਮੈਂ ਉਸ ਨੂੰ ਮਿੱਟੀ ਨੂੰ ਸਾਂਭ ਕੇ ਰੱਖਿਆ ਅਤੇ ਪਿਛਲੇ ਦਿਨੀਂ ਉਸ ਨੂੰ ਖੜ੍ਹਾ ਕਰ ਕੇ ਉਸ ਦੇ ਪੈਰ ਵੀ ਉਸ ਮਿੱਟੀ ਨਾਲ ਲਗਾਏ ਤਾਂ ਜੋ ਉਸ ਨੂੰ ਵੀ ਆਪਣੇ ਦੇਸ਼ ਦੀ ਮਿੱਟੀ ਦਾ ਅਹਿਸਾਸ ਹੋਵੇ। ਇਸ ਖੁਸ਼ੀ ਲਈ ਜਿੰਨੀ ਵੀ ਕੀਮਤ ਲੱਗਦੀ ਮੈਂ ਦੇਣ ਲਈ ਤਿਆਰ ਸੀ।''

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement