
ਪੁਲਿਸ ਨੇ 3 ਸ਼ੱਕੀ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਆਯੋਵਾ: ਅਮਰੀਕਾ ਦੇ ਆਯੋਵਾ ਵਿਚ ਇਕ ਸਕੂਲ ਵਿਚ ਹੋਈ ਗੋਲੀਬਾਰੀ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਘਟਨਾ ਵਿਚ ਸਕੂਲ ਦਾ ਇਕ ਅਧਿਆਪਕ ਵੀ ਜ਼ਖ਼ਮੀ ਹੋ ਗਿਆ। ਏਜੰਸੀ ਮੁਤਾਬਕ ਇਹ ਘਟਨਾ ਡੇਸ ਮੋਇਨੇਸ ਦੇ ਸਕੂਲ 'ਚ 'ਸਟਾਰਟਸ ਰਾਈਟ ਹੇਅਰ' ਪ੍ਰੋਗਰਾਮ ਦੌਰਾਨ ਵਾਪਰੀ।
ਇਹ ਵੀ ਪੜ੍ਹੋ: ਪੰਜਾਬ ’ਚ ਕਪਾਹ, ਮੱਕੀ ਦੀ ਪੈਦਾਵਾਰ 2050 ਤੱਕ 11 ਤੇ 13 ਫ਼ੀਸਦੀ ਘਟਣ ਦਾ ਅਨੁਮਾਨ
ਪੁਲਿਸ ਮੁਤਾਬਕ ਗੋਲੀਬਾਰੀ ਤੋਂ ਕਰੀਬ 20 ਮਿੰਟ ਬਾਅਦ ਤਿੰਨ ਸ਼ੱਕੀਆਂ ਨੂੰ ਇਕ ਕਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਦਕਿ ਇਕ ਦੋਸ਼ੀ ਫਰਾਰ ਹੋ ਗਿਆ। ਅਮਰੀਕਾ ਵਿਚ ਦੋ ਦਿਨਾਂ ਵਿਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿਚ 21-22 ਜਨਵਰੀ ਦੀ ਦਰਮਿਆਨੀ ਰਾਤ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਸੀ।
ਇਹ ਵੀ ਪੜ੍ਹੋ: ਸਰਦੀਆਂ ਕਾਰਨ ਹੱਥਾਂ-ਪੈਰਾਂ ਦੀ ਸੋਜ ਕਿਵੇਂ ਹਟਾਈਏ?
ਇੱਥੇ ਮੋਂਟੇਰੀ ਪਾਰਕ ਇਲਾਕੇ ਵਿਚ ਸਥਿਤ ਇਕ ਡਾਂਸ ਹਾਲ ਵਿਚ ਇਕ ਜਸ਼ਨ ਚੱਲ ਰਿਹਾ ਸੀ। ਇਸੇ ਦੌਰਾਨ ਇਕ ਹਮਲਾਵਰ ਨੇ ਇੱਥੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ 'ਚ 5 ਔਰਤਾਂ ਵੀ ਸ਼ਾਮਲ ਹਨ।