
ਘੱਟੋ-ਘੱਟ ਤਾਪਮਾਨ ਵਿਚ ਵਾਧਾ ਝੋਨਾ, ਮੱਕੀ ਅਤੇ ਕਪਾਹ ਦੀ ਫ਼ਸਲ ਲਈ ਨੁਕਸਾਨਦੇਹ ਹੈ।
ਨਵੀਂ ਦਿੱਲੀ: ਮੌਸਮ ਤਬਦੀਲੀ ਕਾਰਨ ਪੰਜਾਬ ਵਿਚ 2050 ਤਕ ਮੱਕੀ ਦੀ ਪੈਦਵਾਰ ਵਿਚ 13 ਫ਼ੀ ਸਦੀ ਅਤੇ ਕਪਾਹ ਦੀ ਪੈਦਵਾਰ ਵਿਚ 11 ਫ਼ੀ ਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ। ਇਹ ਗੱਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਖੇਤੀ ਅਰਥ ਸਾਸਤਰੀਆਂ ਅਤੇ ਵਿਗਿਆਨੀਆਂ ਵਲੋਂ ਕੀਤੇ ਗਏ ਇਕ ਨਵੇਂ ਅਧਿਐਨ ਵਿਚ ਕਹੀ ਗਈ ਹੈ। ਦੇਸ਼ ਦੇ ਕੁਲ ਅਨਾਜ ਦਾ ਲਗਭਗ 12 ਫ਼ੀ ਸਦੀ ਪੰਜਾਬ ਵਿਚ ਪੈਦਾ ਹੁੰਦਾ ਹੈ।
ਇਹ ਵੀ ਪੜ੍ਹੋ: ਸਰਦੀਆਂ ਕਾਰਨ ਹੱਥਾਂ-ਪੈਰਾਂ ਦੀ ਸੋਜ ਕਿਵੇਂ ਹਟਾਈਏ?
ਭਾਰਤ ਮੌਸਮ ਵਿਭਾਗ (ਆਈਐਮਡੀ) ਦੇ ਮੌਸਮ ਮੈਗਜ਼ੀਨ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਪੰਜ ਪ੍ਰਮੁੱਖ ਫ਼ਸਲਾਂ- ਝੋਨਾ, ਮੱਕੀ, ਕਪਾਹ, ਕਣਕ ਅਤੇ ਆਲੂ ਉੱਤੇ ਵਾਤਾਵਰਣ ਤਬਦੀਲੀ ਦੇ ਪ੍ਰਭਾਵ ਨੂੰ ਦਰਸ਼ਾਉਣ ਲਈ 1986 ਤੋਂ 2020 ਦਰਮਿਆਨ ਬਾਰਸ਼ ਅਤੇ ਤਾਪਮਾਨ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ। ਖੋਜਕਰਤਾਵਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਪੰਜ ਆਬਜ਼ਰਵੇਟਰੀਆਂ ਲੁਧਿਆਣਾ, ਪਟਿਆਲਾ, ਫ਼ਰੀਦਕੋਟ, ਬਠਿੰਡਾ ਅਤੇ ਐਸ.ਬੀ.ਐਸ.ਨਗਰ ਤੋਂ ਅੰਕੜੇ ਇਕੱਠੇ ਕੀਤੇ।
ਇਹ ਵੀ ਪੜ੍ਹੋ: ਭਾਰਤ ਅਗਰ ਚਲ ਰਿਹਾ ਹੈ ਤਾਂ ਗ਼ਰੀਬ ਵੱਸੋਂ ਦੇ ਸਹਾਰੇ ਹੀ ਚਲ ਰਿਹੈ, ਅਮੀਰ ਤਾਂ ਵੱਧ ਤੋਂ ਵੱਧ ਲੈਣਾ ਹੀ ਜਾਣਦੇ ਹਨ
ਖੇਤੀ ਅਰਥ ਸ਼ਾਸਤਰੀ ਸੰਨੀ ਕੁਮਾਰ, ਵਿਗਿਆਨੀ ਬਲਜਿੰਦਰ ਕੌਰ ਸਿਡਾਨਾ ਅਤੇ ਪੀਐਚਡੀ ਖੋਜਕਾਰ ਸਮੀਲੀ ਠਾਕੁਰ ਨੇ ਕਿਹਾ ਕਿ ਵਾਤਾਵਰਣ ਤਬਦੀਲੀ ਵਿਚ ਲੰਮੇ ਸਮੇਂ ਤੋਂ ਹੋਣ ਵਾਲੀਆਂ ਤਬਦੀਲੀਆਂ ਦਰਸ਼ਾਉਂਦੀਆਂ ਹਨ ਕਿ ਜ਼ਿਆਦਾਤਰ ਤਬਦੀਲੀਆਂ ਤਾਪਮਾਨ ਵਿਚ ਵਾਧੇ ਕਾਰਨ ਹੁੰਦੀਆਂ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ, “ਸਭ ਤੋਂ ਦਿਲਚਸਪ ਖੋਜਾਂ ਵਿਚੋਂ ਇਕ ਇਹ ਹੈ ਕਿ ਘੱਟੋ-ਘੱਟ ਤਾਪਮਾਨ ਵਿਚ ਤਬਦੀਲੀ ਕਾਰਨ ਸਾਰੇ ਮੌਸਮਾਂ ਵਿਚ ਔਸਤ ਤਾਪਮਾਨ ਵਿਚ ਬਦਲਾਅ ਆਇਆ। ਇਸ ਦਾ ਮਤਲਬ ਹੈ ਕਿ ਘੱਟੋ-ਘੱਟ ਤਾਪਮਾਨ ’ਚ ਵਾਧਾ ਹੋਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਘੱਟੋ-ਘੱਟ ਤਾਪਮਾਨ ਵਿਚ ਵਾਧਾ ਝੋਨਾ, ਮੱਕੀ ਅਤੇ ਕਪਾਹ ਦੀ ਫ਼ਸਲ ਲਈ ਨੁਕਸਾਨਦੇਹ ਹੈ। ਇਸ ਦੇ ਉਲਟ, ਘੱਟੋ-ਘੱਟ ਤਾਪਮਾਨ ਬਹੁਤ ਜ਼ਿਆਦਾ ਹੋਣਾ ਆਲੂ ਅਤੇ ਕਣਕ ਦੀ ਖੇਤੀ ਲਈ ਲਾਹੇਵੰਦ ਹੈ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (24 ਜਨਵਰੀ 2023)
ਰਿਪੋਰਟ ਵਿਚ ਕਿਹਾ ਗਿਆ ਹੈ, “ਸਾਉਣੀ ਅਤੇ ਹਾੜੀ ਦੇ ਮੌਸਮ ਵਿਚ ਫ਼ਸਲਾਂ ਉੱਤੇ ਜਲਵਾਯੂ ਦਾ ਪ੍ਰਭਾਵ ਵਖਰਾ ਹੋਵੇਗਾ। ਸਾਉਣੀ ਦੀਆਂ ਫ਼ਸਲਾਂ ਵਿਚੋਂ ਮੱਕੀ ਦੀ ਖੇਤੀ ਝੋਨੇ ਅਤੇ ਕਪਾਹ ਦੇ ਮੁਕਾਬਲੇ ਤਾਪਮਾਨ ਅਤੇ ਬਾਰਸ਼ ’ਤੇ ਜ਼ਿਆਦਾ ਨਿਰਭਰ ਹੈ। ਮੱਕੀ ਦੀ ਪੈਦਾਵਾਰ 2050 ਤਕ 13 ਫ਼ੀ ਸਦੀ ਘਟਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਕਪਾਹ ਦੀ ਪੈਦਾਵਾਰ ਲਗਭਗ 11 ਫ਼ੀ ਸਦੀ ਅਤੇ ਝੋਨੇ ਦੀ ਪੈਦਾਵਾਰ ਲਗਭਗ 1 ਫ਼ੀ ਸਦੀ ਘੱਟ ਸਕਦੀ ਹੈ।’’
ਖੋਜਕਰਤਾਵਾਂ ਨੇ ਕਿਹਾ ਕਿ ਸਾਡੀਆਂ ਖੋਜਾਂ ਇਸ ਦਾਅਵੇ ਨੂੰ ਹੋਰ ਮਜਬੂਤ ਕਰਦੀਆਂ ਹਨ ਕਿ ਭਵਿੱਖ ਦਾ ਜਲਵਾਯੂ ਦਿ੍ਰਸ਼ ਬਹੁਤਾ ਅਨੁਕੂਲ ਨਹੀਂ ਹੋਵੇਗਾ। ਅਧਿਐਨ ਤੋਂ ਇਹ ਪਤਾ ਚਲਦਾ ਹੈ ਕਿ ਮੌਸਮੀ ਤਬਦੀਲੀ ਦੇ ਲਿਹਾਜ਼ ਨਾਲ ਉੱਨਤ ਤਕਨੀਕ ਅਤੇ ਤੌਰ ਤਰੀਕੇ ਅਪਨਾਉਣ ਦੀ ਕਿਸਾਨਾਂ ਦੀ ਸਮਰੱਥਾ ਵਧਾਉਣ ਲਈ ਉਨ੍ਹਾਂ ਨੂੰ ਵਿੱਤੀ ਸੰਸਥਾਨਾਂ ਨਾਲ ਜੋੜਨ ’ਤੇ ਧਿਆਨ ਦੇਣਾ ਚਾਹੀਦਾ ਹੈ।