
ਸ਼ਨੀਵਾਰ ਰਾਤ ਨੂੰ ਬਿਯਾਨਸੇ ਨੇ ਦੁਬਈ ਦੇ ਨਵੇਂ ਲਗਜ਼ਰੀ ਰਿਜ਼ੋਰਟ ਐਟਲਾਂਟਿਸ ਦ ਰੌਇਲ ਵਿਖੇ ਸ਼ੋਅ ਕੀਤਾ।
ਦੁਬਈ: ਕਰੀਬ 4 ਸਾਲ ਬਾਅਦ ਸਟੇਜ 'ਤੇ ਪੇਸ਼ਕਾਰੀ ਦੇਣ ਆਈ ਅਮਰੀਕੀ ਪੌਪ ਸਟਾਰ ਬਿਯਾਨਸੇ ਗਜੇਲ ਨਾਲੇਸ (Beyoncé) ਨੇ ਇਕ ਘੰਟੇ ਦੇ ਸ਼ੋਅ ਲਈ 285 ਕਰੋੜ ਰੁਪਏ ਲਏ ਹਨ। ਸ਼ਨੀਵਾਰ ਰਾਤ ਨੂੰ ਬਿਯਾਨਸੇ ਨੇ ਦੁਬਈ ਦੇ ਨਵੇਂ ਲਗਜ਼ਰੀ ਰਿਜ਼ੋਰਟ ਐਟਲਾਂਟਿਸ ਦ ਰੌਇਲ ਵਿਖੇ ਸ਼ੋਅ ਕੀਤਾ। ਇਸ ਪ੍ਰੋਗਰਾਮ ਵਿਚ ਦੁਨੀਆ ਭਰ ਦੀਆਂ 1000 ਚੋਣਵੀਆਂ ਹਸਤੀਆਂ ਸ਼ਾਮਲ ਹੋਈਆਂ। ਉਸ ਨੇ ਇਕ ਘੰਟੇ ਵਿਚ 19 ਗੀਤ ਪੇਸ਼ ਕੀਤੇ। ਉਸ ਦੀ 11 ਸਾਲਾ ਧੀ ਬਲੂ ਆਈਵੀ ਨੇ ਵੀ ਆਪਣੀ ਮਾਂ ਨਾਲ ਸਟੇਜ 'ਤੇ ਪੇਸ਼ਕਾਰੀ ਦਿੱਤੀ।