ਸੁੂਡਾਨ 'ਚ ਸੋਸ਼ਲ ਮੀਡੀਆ 'ਤੇ ਅਸਥਾਈ ਤੌਰ 'ਤੇ ਲੱਗੀ ਪਾਬੰਦੀ
Published : Jan 24, 2025, 7:03 am IST
Updated : Jan 24, 2025, 9:48 am IST
SHARE ARTICLE
Temporary ban on social media in Sudan
Temporary ban on social media in Sudan

ਦੱਖਣੀ ਸੂਡਾਨੀ ਨਾਗਰਿਕਾਂ ਵਿਰੁਧ ਚੱਲ ਰਹੀ ਹਿੰਸਾ ਨਾਲ ਸਬੰਧਤ ਵੀਡੀਉ ਸਮੱਗਰੀ ਦੇ ਫੈਲਣ ’ਤੇ ਚਿੰਤਾਵਾਂ ਦਾ ਦਿੱਤਾ ਹਵਾਲਾ

ਜੁਬਾ : ਸੂਡਾਨ ਵਿਚ ਦੱਖਣੀ ਸੂਡਾਨੀ ਨਾਗਰਿਕਾਂ ਵਿਰੁਧ ਚੱਲ ਰਹੀ ਹਿੰਸਾ ਨਾਲ ਸਬੰਧਤ ਵੀਡੀਉ ਸਮੱਗਰੀ ਦੇ ਫੈਲਣ ’ਤੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਦੱਖਣੀ ਸੂਡਾਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੂਰਸੰਚਾਰ ਵਿਭਾਗ ਨੂੰ 30 ਦਿਨਾਂ ਲਈ ਸੋਸ਼ਲ ਮੀਡੀਆ ਨੂੰ ਬਲਾਕ ਕਰਨ ਦਾ ਹੁਕਮ ਦਿਤਾ।

ਨੈਸ਼ਨਲ ਕਮਿਊਨੀਕੇਸ਼ਨ ਅਥਾਰਟੀ (ਐਨ.ਸੀ.ਏ) ਵਲੋਂ ਦੂਰਸੰਚਾਰ ਕੰਪਨੀਆਂ ਨੂੰ ਦਿਤੇ ਗਏ ਨਿਰਦੇਸ਼ਾਂ ਅਨੁਸਾਰ ਇਹ ਅਸਥਾਈ ਪਾਬੰਦੀ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋਵੇਗੀ। ਇਸਨੂੰ 90 ਦਿਨਾਂ ਤਕ ਵਧਾਇਆ ਜਾ ਸਕਦਾ ਹੈ। ਨਿਰਦੇਸ਼ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਇਹ ਕਦਮ ਜਨਤਾ ਦੀ ਸੁਰੱਖਿਆ ਲਈ ਜ਼ਰੂਰੀ ਹੈ। 

ਐਨ.ਸੀ.ਏ ਨੇ ਕਿਹਾ, ‘ਸਥਿਤੀ ਕਾਬੂ ਵਿਚ ਆਉਣ ਤੋਂ ਬਾਅਦ ਪਾਬੰਦੀ ਹਟਾਈ ਜਾ ਸਕਦੀ ਹੈ। ਇਹ ਪ੍ਰਸਾਰਣ ਸਮੱਗਰੀ ਸਾਡੇ ਸਥਾਨਕ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ ਅਤੇ ਜਨਤਕ ਸੁਰੱਖਿਆ ਅਤੇ ਮਾਨਸਿਕ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ।’

ਗੇਜ਼ੀਰਾ ਰਾਜ ਵਿਚ ਸਥਾਨਕ ਲੜਾਕਿਆਂ ਦੁਆਰਾ ਦੱਖਣੀ ਸੁਡਾਨੀਆਂ ਦੀ ਹਤਿਆ ਨੂੰ ਦਰਸਾਉਂਦੀ ਵੀਡੀਉ ਫ਼ੁਟੇਜ ਸਾਹਮਣੇ ਆਉਣ ਤੋਂ ਬਾਅਦ ਦੱਖਣੀ ਸੂਡਾਨ ਦੇ ਲੋਕਾਂ ਵਿਚ ਗੁੱਸਾ ਹੈ। ਦੱਖਣੀ ਸੂਡਾਨੀ ਅਧਿਕਾਰੀਆਂ ਨੇ ਸੂਡਾਨੀ ਵਪਾਰੀਆਂ ਦੀਆਂ ਦੁਕਾਨਾਂ ਲੁੱਟਣ ਤੋਂ ਬਾਅਦ ਰਾਤ ਭਰ ਭੜਕੀ ਜਵਾਬੀ ਹਿੰਸਾ ਤੋਂ ਬਾਅਦ ਸ਼ਾਮ ਤੋਂ ਸਵੇਰ ਤਕ ਕਰਫ਼ਿਊ ਲਗਾ ਦਿਤਾ।

ਅਫ਼ਰੀਕੀ ਯੂਨੀਅਨ ਕਮਿਸ਼ਨ ਦੀ ਚੇਅਰਪਰਸਨ ਮੂਸਾ ਫਾਕੀ ਮਹਾਮਤ ਨੇ ਸੂਡਾਨ ਵਿਚ ਦੱਖਣੀ ਸੂਡਾਨੀ ਨਾਗਰਿਕਾਂ ਦੀਆਂ ਬੇਰਹਿਮ ਹਤਿਆਵਾਂ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਸੂਡਾਨ ਵਿਚ ਚੱਲ ਰਹੇ ਘਰੇਲੂ ਯੁੱਧ ਨੇ ਅਕਾਲ ਅਤੇ ਦੁਨੀਆਂ ਦਾ ਹੁਣ ਤਕ ਦਾ ਸੱਭ ਤੋਂ ਵੱਡਾ ਵਿਸਥਾਪਨ ਸੰਕਟ ਪੈਦਾ ਕਰ ਦਿਤਾ ਹੈ। ਵਿਰੋਧੀ ਫ਼ੌਜੀ ਆਗੂਆਂ ਦੀਆਂ ਫ਼ੌਜਾਂ ਵਿਚਕਾਰ ਲੜਾਈ ਅਪ੍ਰੈਲ 2023 ਵਿਚ ਰਾਜਧਾਨੀ ਖਾਰਤੂਮ ਵਿਚ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਇਹ ਦੂਜੇ ਖੇਤਰਾਂ ਵਿਚ ਫੈਲ ਗਈ ਹੈ।        (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement