
ਆਸਾਮ ਵਿਚ ਕਲ ਰਾਤ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ 93 ਹੋ ਗਈ ਹੈ ਅਤੇ 310 ਤੋਂ ਵੱਧ ਲੋਕ ਬੀਮਾਰ ਹਨ........
ਜੋਰਹਾਟ : ਆਸਾਮ ਵਿਚ ਕਲ ਰਾਤ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ 93 ਹੋ ਗਈ ਹੈ ਅਤੇ 310 ਤੋਂ ਵੱਧ ਲੋਕ ਬੀਮਾਰ ਹਨ। ਆਸਾਮ ਦੇ ਸਿਹਤ ਮੰਤੀ ਹੇਮੰਤ ਬਿਸਵ ਸ਼ਰਮਾ ਨੇ ਜੋਰਹਾਟ ਕਾਲਜ ਹਸਪਤਾਲ ਦਾ ਦੌਰਾ ਕਰਨ ਮਗਰੋਂ ਦਸਿਆ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਅੱਜ ਸਵੇਰੇ ਗੋਲਾਘਾਟ ਅਤੇ ਜੋਰਹਾਟ ਜ਼ਿਲ੍ਹਿਆਂ ਵਿਚ 59 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 200 ਲੋਕ ਹਸਪਤਾਲਾਂ ਵਿਚ ਦਾਖ਼ਲ ਹਨ। ਮ੍ਰਿਤਕਾਂ ਅਤੇ ਹਸਪਤਾਲਾਂ ਵਿਚ ਭਰਤੀ ਲੋਕਾਂ ਦੀ ਗਿਣਤੀ ਹਰ ਮਿੰਟ ਬਦਲ ਰਹੀ ਹੈ।'
ਉਨ੍ਹਾਂ ਕਿਹਾ ਕਿ 142 ਲੋਕਾਂ ਨੂੰ ਜੋਰਹਾਟ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਜਿਨ੍ਹਾਂ ਵਿਚ 36 ਔਰਤਾਂ ਹਨ। 12 ਜਣਿਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਪੀੜਤਾਂ ਦਾ ਬਿਹਤਰ ਤਰੀਕੇ ਨਾਲ ਇਲਾਜ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ ਹਨ ਅਤੇ ਸਰਕਾਰ ਅਪਣੇ ਵਲੋਂ ਪੀੜਤਾਂ ਨੂੰ ਬਚਾਉਣ ਲਈ ਪੂਰੇ ਯਤਨ ਕਰ ਰਹੀ ਹੈ। (ਏਜੰਸੀ)