ਕੈਥੋਲਿਕ ਪੋਪ ਗਰੈਗਰੀ ਤੇਰ੍ਹਵੇਂ ਨੇ ਅੱਜ ਦੇ ਦਿਨ 1582 ਵਿੱਚ ਗ੍ਰੈਗੋਰੀਅਨ ਕਲੰਡਰ ਦਾ ਕੀਤਾ ਸੀ ਐਲਾਨ
Published : Feb 24, 2025, 5:33 pm IST
Updated : Feb 24, 2025, 5:33 pm IST
SHARE ARTICLE
Catholic Pope Gregory XIII announced the Gregorian calendar on this day in 1582.
Catholic Pope Gregory XIII announced the Gregorian calendar on this day in 1582.

ਅੱਜ ਦਾ ਕੈਲੰਡਰ: ਜਿਸ ਨੇ ਕਿਸੇ ਵੇਲੇ ਤਰੀਕਾਂ ਬਦਲ ਦਿੱਤੀਆਂ

ਔਕਲੈਂਡ: ਗ੍ਰੈਗੋਰੀਅਨ ਕਲੰਡਰ ਉਹ ਕੈਲੰਡਰ ਹੈ ਜੋ ਹੁਣ ਸਾਰੀ ਦੁਨੀਆਂ ਵਰਤਿਆ ਜਾਂਦਾ ਹੈ। ਇਹ ਜੂਲੀਅਨ ਕਲੰਡਰ ਦਾ ਸੋਧਿਆ ਹੋਇਆ ਰੂਪ ਹੈ। ਪੋਪ ਗ੍ਰੈਗੋਰੀ ਨੇ ਸੋਲ੍ਹਵੀਂ ਸਦੀ ਵਿੱਚ ਇਸ ਵਿੱਚ ਆਖ਼ਰੀ ਕਾਬਲ--ਜ਼ਿਕਰ ਤਬਦੀਲੀ ਕੀਤੀਆਂ ਸਨ ਇਸ ਲਈ ਇਸਨੂੰ ਗ੍ਰੈਗੋਰੀਅਨ ਕਲੰਡਰ ਕਿਹਾ ਜਾਂਦਾ ਹੈ। ਜੂਲੀਅਨ ਕੈਲੰਡਰ ਦੇ ਵਿਚ ਸਾਲ ਦੀ ਗਿਣਤੀ 365 ਦਿਨ ਅਤੇ 6 ਘੰਟੇ ਮੰਨੀ ਜਾਂਦੀ ਸੀ, ਪਰ ਇਸ ਕਮਾਲ ਦੇ ਬੰਦੇ ਨੇ ਐਨੀ ਬਾਰਾਕੀ ਨਾਲ ਖੋਜ ਕੀਤੀ ਕਿ ਇਸਨੇ ਸਾਲ ਦੀ ਲੰਬਾਈ 365 ਦਿਨ 5 ਘੰਟੇ 48.25 ਸੈਕਿੰਡ ਸਿੱਧ ਕਰ ਦਿੱਤੀ। ਪਹਿਲਾਂ ਕੁਝ ਦੇਸ਼ ਮੰਨੇ ਫਿਰ ਆਖਿਰ ਸਭ ਨੂੰ ਮੰਨਣਾ ਪੈ ਗਿਆ। 24 ਫਰਵਰੀ 1582 ਨੂੰ ਜੂਲੀਅਨ ਕੈਲੰਡਰ ਦੇ ਵਿਚ ਸੋਧ ਦਾ ਐਲਾਨ ਕਰ ਦਿੱਤਾ ਗਿਆ ਸੀ।

ਗ੍ਰੈਗੋਰੀਅਨ ਕਲੰਡਰ ਦੀ ਮੂਲ ਇਕਾਈ ਦਿਨ ਹੁੰਦੀ ਹੈ। 365 ਦਿਨਾਂ ਦਾ ਇੱਕ ਸਾਲ ਹੁੰਦਾ ਹੈ, ਪਰ ਹਰ ਚੌਥਾ ਸਾਲ 366 ਦਿਨ ਦਾ ਹੁੰਦਾ ਹੈ ਜਿਸ ਨੂੰ ਲੀਪ ਦਾ ਸਾਲ ਕਹਿੰਦੇ ਹਨ। ਸੂਰਜ ਉੱਤੇ ਆਧਾਰਿਤ ਪੰਚਾਂਗ (ਕੈਲੰਡਰ ਹਰ 400 ਸਾਲ ਬਾਅਦ ਦੁਹਰਾਇਆ ਜਾਂਦਾ ਹੈ) ਹਰ 146,097 ਦਿਨਾਂ ਬਾਅਦ ਦੁਹਰਾਇਆ ਜਾਂਦਾ ਹੈ। ਇਸਨੂੰ 400 ਸਾਲਾਂ ਵਿੱਚ ਵੰਡਿਆ ਗਿਆ ਹੈ। ਅਤੇ ਇਹ 20871 ਹਫ਼ਤੇ ਦੇ ਬਰਾਬਰ ਹੁੰਦਾ ਹੈ। ਇਨ੍ਹਾਂ 400 ਸਾਲਾਂ ਵਿੱਚ 303 ਸਾਲ ਆਮ ਸਾਲ ਹੁੰਦੇ ਹਨ ਅਤੇ 97 ਲੀਪ ਦੇ ਸਾਲ।

ਇਹ ਕੈਲੰਡਰ ਕੈਥੋਲਿਕ ਪੋਪ ਗਰੈਗਰੀ ਤੇਰ੍ਹਵੇਂ ਨੇ 1582 ਵਿੱਚ ਤਿਆਰ ਕਰ ਕੇ ਲਾਗੂ ਕੀਤਾ ਸੀ। ਇਸ ਤੋਂ ਪਹਿਲਾਂ ਜੂਲੀਅਨ ਕੈਲੰਡਰ ਲਾਗੂ ਸੀ। ਜੂਲੀਅਨ ਕੈਲੰਡਰ ਦਾ ਆਖ਼ਰੀ ਦਿਨ 4 ਅਕਤੂਬਰ, 1582 ਸੀ (ਅਤੇ ਉਦੋਂ ਜੋੜ ਗਿਣਤੀ ਵਿੱਚ 10 ਦਿਨ ਦਾ ਫ਼ਰਕ ਹੋਣ ਕਾਰਨ) ਗਰੈਗੋਰੀਅਨ ਕੈਲੰਡਰ ਦਾ ਪਹਿਲਾ ਦਿਨ 15 ਅਕਤੂਬਰ ਸੀ। ਇਸ ਨੂੰ ਸਭ ਤੋਂ ਪਹਿਲਾਂ 1582 ਵਿੱਚ ਹੀ ਕੈਥੋਲਿਕ ਦੇਸ਼ਾਂ ਸਪੇਨ, ਪੁਰਤਗਾਲ ਤੇ ਇਟਲੀ ਨੇ ਲਾਗੂ ਕੀਤਾ ਸੀ। ਫ਼ਰਾਂਸ ਨੇ 9 ਦਸੰਬਰ, 1582 ਨੂੰ ਮੰਨ ਲਿਆ ਅਤੇ ਉਥੇ ਅਗਲਾ ਦਿਨ 20 ਦਸੰਬਰ ਸੀ (ਉਹਨਾਂ ਵੀ 10 ਦਿਨ ਖ਼ਤਮ ਕਰ ਦਿਤੇ) ਸਨ। ਪਹਿਲਾਂ ਤਾਂ ਇਸ ਨੂੰ ਸਿਰਫ਼ ਕੈਥੋਲਿਕ ਦੇਸ਼ਾਂ ਨੇ ਹੀ ਲਾਗੂ ਕੀਤਾ ਪਰ ਫਿਰ 1700 ਵਿੱਚ ਪ੍ਰੋਟੈਸਟੈਂਟ ਦੇਸ਼ਾਂ ਨੇ ਵੀ ਮਨਜ਼ੂਰ ਕਰ ਲਿਆ। ਇੰਗਲੈਂਡ ਨੇ ਇਸ ਕੈਲੰਡਰ ਨੂੰ 1752 ਵਿੱਚ ਲਾਗੂ ਕੀਤਾ, ਉਥੇ 2 ਸਤੰਬਰ, 1752 ਤੋਂ ਅਗਲਾ ਦਿਨ 14 ਸਤੰਬਰ ਸੀ (ਹੁਣ 11 ਦਿਨ ਐਡਜਸਟ ਕਰਨੇ ਪਏ ਸਨ) ਰੂਸ ਨੇ ਇਸ ਨੂੰ 1 ਫ਼ਰਵਰੀ, 1918 ਤੋਂ ਲਾਗੂ ਕੀਤਾ ਪਰ ਉਥੇ 31 ਜਨਵਰੀ, 1918 ਤੋਂ ਅਗਲਾ ਦਿਨ 14 ਫ਼ਰਵਰੀ ਸੀ (13 ਦਿਨ ਦਾ ਫ਼ਰਕ ਐਡਜਸਟ ਕਰਨ ਕਰ ਕੇ) ਯੂਰਪ ਵਿੱਚ ਯੂਨਾਨ ਨੇ ਇਸ ਕੈਲੰਡਰ ਨੂੰ ਸਭ ਤੋਂ ਬਾਅਦ ਵਿੱਚ ਲਾਗੂ ਕੀਤਾ ਸੀ; ਉਥੇ 15 ਫ਼ਰਵਰੀ, 1923 ਤੋਂ ਅਗਲਾ ਦਿਨ (13 ਦਿਨ ਦਾ ਫ਼ਰਕ ਐਡਜਸਟ ਕਰਨ ਕਰ ਕੇ) 1 ਮਾਰਚ ਬਣਿਆ ਸੀ। ਸਿੱਖ ਤਵਾਰੀਖ਼ ਵਿੱਚ 1699 ਵਿੱਚ ਵਿਸਾਖੀ 29 ਮਾਰਚ ਨੂੰ ਸੀ, ਪਰ 1763 ਵਿੱਚ 10 ਅਪ੍ਰੈਲ ਨੂੰ ਆਉਣ ਦਾ ਕਾਰਨ ਇਹ ਸੀ ਕਿ ਬਰਤਾਨਵੀ ਹਕੂਮਤ ਨੇ 1752 ਵਿੱਚ ਇਸ ਕੈਲੰਡਰ ਨੂੰ ਬ੍ਰਿਟਿਸ਼ ਇੰਡੀਆ ਵਿੱਚ ਲਾਗੂ ਕਰ ਲਿਆ ਸੀ ਤੇ ਇਸ ਨਾਲ ਵਿਚਕਾਰਲੇ 12 ਦਿਨ ਐਡਜਸਟ ਹੋ ਗਏ ਸਨ। ਜੂਲੀਅਨ ਕੈਲੰਡਰ ਅਨੁਸਾਰ ਦਿਨ ਦੀ ਆਰੰਭਤਾ ਦਾ ਸਮਾਂ ਵੀ ਯੂਨੀਵਰਸਲ ਟਾਈਮ ਦੇ ਅਨੁਸਾਰ ਹੋਇਆ ਕਰਦਾ ਸੀ ਅਤੇ ਇਹ ਸ਼ਾਮ ਦਾ ਹੁੰਦਾ ਸੀ। ਜਿਸ ਦਿਨ ਅੰਮ੍ਰਿਤ ਛਕਾਇਆ ਗਿਆ ਸੀ ਉਸ ਦਿਨ ਬਿਕਰਮੀ ਸੰਮਤ ਪਹਿਲੀ ਵੈਸਾਖ 1756 ਸੀ। ਭਾਰਤ ਦੇ ਵਿਚ ਗਰੈਗਰੀ ਕੈਲੰਡਰ ਨੂੰ 1752 ਦੇ ਵਿਚ ਲਾਗੂ ਕੀਤਾ ਗਿਆ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement