
ਇਸ ਹੋਟਲ ਲਈ ਕਮਰੇ ਵਿਚ ਰਹਿਣ ਲਈ ਗ੍ਰਾਹਕਾਂ ਨੂੰ ਪ੍ਰਤੀ ਰਾਤ 10 ਹਜ਼ਾਰ ਪੌਂਡ ਤੱਕ ਦਾ ਕਿਰਾਇਆ ਦੇਣਾ ਪਵੇਗਾ
ਲੰਡਨ- ਭਾਰਤੀ ਅਰਬਪਤੀ ਯੂਸੁਫਲੀ ਕਾਦੇਰ ਨੇ ਸਕੌਟਲੈਂਡ ਯਾਰਡ ਦੀ ਇਮਾਰਤ ਨੂੰ ਆਲੀਸ਼ਨ ਹੋਟਲ ਵਿਚ ਬਦਲ ਦਿੱਤਾ ਹੈ। ਇਸ ਨੂੰ ਇਸੇ ਸਾਲ ਦੇ ਅੰਤ ਵਿਚ ਖੋਲ੍ਹੇ ਜਾਣ ਦੀ ਤਿਆਰੀ ਹੈ। ਕਾਦੇਰ ਨੇ ‘ਗ੍ਰੇਟ ਸਕੌਟਲੈਂਡ ਯਾਰਡ’ ਨੂੰ ਸਾਲ 2015 ਵਿਚ 11 ਕਰੋੜ ਪੌਂਡ ਵਿਚ ਲਿਆ ਸੀ। ਲੰਡਨ ਮਹਾਂਨਗਰ ਪੁਲਿਸ 1890 ਤੱਕ, 60 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਇਸੇ ਇਮਾਰਤ ਤੋਂ ਕੰਮ ਚਲਾਉਂਦੀ ਰਹੀ। ਜਿਕਰਯੋਗ ਹੈ ਕਿ ਇਸ ਹੋਟਲ ਲਈ ਕਮਰੇ ਵਿਚ ਰਹਿਣ ਲਈ ਗ੍ਰਾਹਕਾਂ ਨੂੰ ਪ੍ਰਤੀ ਰਾਤ 10 ਹਜ਼ਾਰ ਪੌਂਡ ਤੱਕ ਦਾ ਕਿਰਾਇਆ ਦੇਣਾ ਪਵੇਗਾ।
ਇਸ ਇਤਿਹਾਸਕ ਇਮਾਰਤ ਦਾ ਪਟਾ ਦਸੰਬਰ 2013 ਵਿਚ ਗੇਲੀਯਾਰਡ ਹੋਮਜ਼ ਦੇ ਨਾਮ ਕਰ ਦਿੱਤਾ ਗਿਆ ਸੀ। ਅਜਿਹਾ ਰੱਖਿਆ ਮੰਤਰਾਲੇ ਲਈ ਪੈਸੇ ਇਕੱਠੇ ਕਰਨ ਲਈ ਪਰਿਸੰਪਤੀਆਂ ਨੂੰ ਵੇਚਣ ਦੇ ਯਤਨਾਂ ਤਹਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਕੇਰਲ ਮੂਲ ਦੇ ਕਾਦੇਰ ਨੇ 2015 ਵਿਚ ਗੇਲੀਯਾਰਡ ਹੋਮਜ਼ ਤੋਂ ਇਮਾਰਤ ਖਰੀਦ ਲਈ। ਇਮਾਰਤ ਨੂੰ ਹੋਟਲ ਦਾ ਰੂਪ ਦੇਣ ਵਿਚ 7.5 ਕਰੋੜ ਪੌਂਡ ਦੀ ਲਾਗਤ ਆਈ ਹੈ। ਇਹ ਟ੍ਰੈਫਲਗਰ ਸਕੁਆਇਰ ਦੇ ਨੇੜੇ ਹੈ। ਇਸ ਵਿਚ 150 ਤੋਂ ਜ਼ਿਆਦਾ ਕਮਰੇ ਹਨ। ਕੁਝ ਕਮਰਿਆਂ ਵਿਚ ਪਹਿਲਾਂ ਅਪਰਾਧੀਆਂ ਨੂੰ ਰੱਖਿਆ ਜਾਂਦਾ ਸੀ।
Great Scotland Yard
ਇਮਾਰਤ ਦਾ ਨਿਰਮਾਣ 1829 ਵਿਚ ਹੋਇਆ ਸੀ। ਇਕ ਸਥਾਨਕ ਮੀਡੀਆ ਰਿਪੋਰਟ ਅਨੁਸਾਰ, ਹੋਟਲ ਦੇ ਮਹਿਮਾਨਾਂ ਨੂੰ ਉਨ੍ਹਾਂ ਦੇ ਪ੍ਰਵਾਸ ਦੌਰਾਨ ਲੰਡਨ ਦੇ ਚਰਚਿਤ ਅਪਰਾਧੀਆਂ ਦੀ ਯਾਦ ਦਿਲਵਾਈ ਜਾਵੇਗੀ। ਉਨ੍ਹਾਂ ਕੈਦੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਕਲਾ ਕ੍ਰਿਤੀਆਂ ਅਤੇ ਝਾੜ ਫਾਨੂਸ ਵੀ ਦਿਖਾਏ ਜਾਣਗੇ। ਉਨ੍ਹਾਂ ਨੂੰ 19ਵੀਂ ਸਦੀ ਦੇ ਚੋਰ ਮਹਿਲਾਵਾਂ ਦੇ ਇਕ ਗਿਰੋਹ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਅਪਰਾਧੀਆਂ ਨੂੰ ਰੱਖਣ ਦੇ ਕੰਮ ਆਉਣ ਵਾਲੇ ਕਮਰਿਆਂ ਨੂੰ ਮੀਟਿੰਗ ਕਮਰਾ ਅਤੇ ਦਫ਼ਤਰ ਵਿਚ ਬਦਲ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕਿਰਾਏ ਉਤੇ ਲਿਆ ਜਾ ਸਕਦਾ ਹੈ।
ਮਹਿਮਾਨਾਂ ਲਈ ਇਸ ਹੋਟਲ ਵਿਚ ਗੁਪਤ ਵਿਸਕੀ ਬਾਰ, ਚਾਹ ਪਾਰਲਰ ਵੀ ਹੈ। ਕਾਦੇਰ ਅਬੂ ਧਾਬੀ ਸਥਿਤ ਲੁਲੁ ਸਮੂਹ ਦੇ ਮੁੱਖੀ ਹਨ। ਉਹ ਉਨ੍ਹਾਂ ਭਾਰਤੀ ਨਿਵੇਸ਼ਕਾਂ ਵਿਚੋਂ ਹਨ ਜਿਨ੍ਹਾਂ ਨੇ ਹਾਲ ਦੇ ਸਮੇਂ ਵਿਚ ਲੰਡਨ ਵਿਚ ਸੰਪਤੀਆਂ ਖਰੀਦੀਆਂ ਹਨ ਅਤੇ ਜੋ ਭਾਰਤੀ ਰਿਜ਼ਰਵ ਬੈਂਕ ਦੇ ਮਾਪਦੰਡਾਂ ਵਿਚ ਢਿੱਲ ਦੇਣ ਨਾਲ ਲਾਭ ਹੋਇਆ ਹੈ। ਮੁੰਬਈ ਸਥਿਤ ਲੋਢਾ ਸਮੂਹ ਨੇ ਨਵੰਬਰ 2013 ਵਿਚ ਕਨਾਡਾਈ ਕਮਿਸ਼ਨਰ ਦਾ ਭਵਨ ਖਰੀਦਿਆ ਸੀ ਅਤੇ ਹਿੰਦੁਜਾ ਸਮੂਹ ਨੇ ਦਸੰਬਰ 2014 ਵਿਚ ਪੁਰਾਣਾ ਯੁੱਧ ਦਫ਼ਤਰ ਖਰੀਦਿਆ ਸੀ। ਗ੍ਰੇਟ ਸਕੌਟਲੈਂਡ ਯਾਰਡ ਭਵਨ ਪੁਰਾਣੇ ਯੁੱਧ ਦਫ਼ਤਰ ਦੇ ਕੋਲ ਹੀ ਹੈ।