ਬੁਖ਼ਾਰ-ਖਾਂਸੀ ਹੀ ਨਹੀਂ ਬਲਕਿ ਸੁੰਘਣ ਸ਼ਕਤੀ ਤੇ ਸੁਆਦ ਦਾ ਅਹਿਸਾਸ ਨਾ ਹੋਣਾ ਵੀ ਹੈ ਕੋਰੋਨਾ ਦਾ ਲ਼ੱਛਣ
Published : Mar 24, 2020, 1:21 pm IST
Updated : Apr 9, 2020, 8:21 pm IST
SHARE ARTICLE
Photo
Photo

ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਰਮਣ ਨੂੰ ਲੈ ਕੇ ਇਕ ਹੋਰ ਖੌਫ਼ਨਾਕ ਦਾਅਵਾ ਸਾਹਮਣੇ ਆਇਆ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਰਮਣ ਨੂੰ ਲੈ ਕੇ ਇਕ ਹੋਰ ਖੌਫ਼ਨਾਕ ਦਾਅਵਾ ਸਾਹਮਣੇ ਆਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੁੰਘਣ ਸ਼ਕਤੀ ਅਤੇ ਸੁਆਦ ਦਾ ਅਹਿਸਾਸ ਨਾ ਹੋਣਾ ਵੀ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਇਕ ਲੱਛਣ ਹੋ ਸਕਦਾ ਹੈ। ਡਾਕਟਰਾਂ ਅਨੁਸਾਰ ਇਸ ਸਮੱਸਿਆ ਦਾ ਸਾਮਹਣਾ ਕਰਨ ਵਾਲੇ ਲੋਕਾਂ ਨੂੰ ਵੀ ਸੈਲਫ ਆਈਸੋਲੇਟ ਕਰਨ ਦੀ ਸਖ਼ਤ ਜ਼ਰੂਰਤ ਹੈ।

ਡਾਕਟਰਾਂ ਦਾ ਮੰਨਣਾ ਹੈ ਕਿ ਸੰਕਰਮਣ ਦੇ ਸ਼ੱਕੀ ਮਰੀਜਾਂ ਦੀ ਪਛਾਣ ਲਈ ਇਹ ਵੀ ਇਕ ਸੁਰਾਗ ਹੋ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਵਾਦ ਅਤੇ ਸੁੰਘਣ ਸ਼ਕਤੀ ਨਾ ਸਮਝ ਪਾਉਣ ਦਾ ਅਹਿਸਾਸ ਖੋ ਦੇਣ ਵਾਲੇ ਲੋਕਾਂ ਨੂੰ ਵੀ ਜਾਂਚ ਕਰਵਾਉਣੀ ਚਾਹੀਦੀ ਹੈ ਚਾਹੇ ਉਹਨਾਂ ਵਿਚ ਕੋਈ ਹੋਰ ਲੱਛਣ ਨਾ ਹੋਵੇ। ਦੱਖਣੀ ਕੋਰੀਆ ਵਿਚ 30 ਫੀਸਦੀ ਯਾਨੀ 2000 ਰੋਗੀਆਂ ਨੇ ਅਜਿਹੇ ਤਜ਼ੁਰਬੇ ਦੱਸੇ ਹਨ।

ਅਜਿਹੇ ਲੋਕਾਂ ਵਿਚ ਵਾਇਰਸ ਦੇ ਫੈਲਣ ਦੀ ਉੱਚ ਦਰ ਚੀਨ, ਇਟਲੀ ਅਤੇ ਈਰਾਨ ਵਿਚ ਵੀ ਦੱਸੀ ਗਈ ਹੈ, ਜਿਸ ਦੇ ਨਤੀਜੇ ਵਜੋਂ ਉੱਥੇ ਕਈ ਮੌਤਾਂ ਹੋਈਆਂ ਹਨ।ਡਾਕਟਰਾਂ ਅਨੁਸਾਰ ਇਕ ਮਾਂ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸੀ, ਉਸ ਨੂੰ ਬੱਚੇ ਦੇ ਡਾਇਪਰ ਦੀ ਗੰਧ ਨਹੀਂ ਆ ਰਹੀ ਸੀ। ਉੱਥੇ ਹੀ ਇਕ ਰਸੋਈਆ ਜੋ ਆਮਤੌਰ ‘ਤੇ ਹਰ ਪਕਵਾਨ ਵਿਚ ਦੇ ਮਸਾਲਿਆਂ ਨੂੰ ਪਛਾਣ ਸਕਦਾ ਹੈ, ਉਹ ਕੜੀ ਜਾਂ ਲਸਣ ਅਤੇ ਭੋਜਨ ਦਾ ਸੁਆਦ ਨਹੀਂ ਮਹਿਸੂਸ ਕਰ ਪਾ ਰਿਹਾ ਸੀ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ੈਂਪੂ ਦੀ ਖੁਸ਼ਬੂ ਜਾਂ ਕੂੜੇ ਦੀ ਬਦਬੂ ਆਦਿ ਮਹਿਸੂਸ ਨਹੀਂ ਕਰ ਪਾ ਰਹੇ ਸੀ। ਡਾਕਟਰ ਇਸ ਨੂੰ ਅਨੋਸਮੀਆ ਕਹਿੰਦੇ ਹਨ। ਹੋਰ ਦੇਸ਼ਾਂ ਦੀਆਂ ਰਿਪੋਰਟਾਂ ਵਿਚ ਵੀ ਵਾਇਰਸ ਰੋਗੀਆਂ ਦੀ ਵੱਡੀ ਗਿਣਤੀ ਨੇ ਅਨੋਸਮੀਆ ਦਾ ਅਨੁਭਵ ਕੀਤਾ ਹੈ। ਬ੍ਰਿਟਿਸ਼ ਰਾਈਨੋਲੋਜੀਕਲ ਸੁਸਾਇਟੀ ਦੇ ਪ੍ਰਧਾਨ ਪ੍ਰੋਫੈਸਰ ਕਲੇਅਰ ਹਾਪਕਿੰਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕੰਨ, ਨੱਕ ਅਤੇ ਗਲੇ ਦੇ ਡਾਕਟਰਾਂ ਨੇ ਦੁਨੀਆ ਭਰ ਦੇ ਸਹਿਯੋਗੀਆਂ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਇਸ ‘ਤੇ ਅਧਿਐਨ ਸ਼ੁਰੂ ਕਰ ਦਿੱਤਾ ਹੈ।

ਡਾਕਟਰਾਂ ਨੇ ਸ਼ੁੱਕਰਵਾਰ ਨੂੰ ਉਹਨਾਂ ਲੋਕਾਂ ਨੂੰ ਸੱਤ ਦਿਨਾਂ ਦੇ ਆਈਸੋਲੇਸ਼ਨ ਲਈ ਬੁਲਾਇਆ, ਜੋ ਅਪਣੀਆਂ ਇੰਦਰੀਆਂ ਨਾਲ ਸੁੰਘਣ ਸ਼ਕਤੀ ਅਤੇ ਸਵਾਦ ਖੋ ਚੁੱਕੇ ਹਨ, ਚਾਹੇ ਉਹਨਾਂ ਵਿਚ ਸੰਕਰਮਣ ਦੇ ਹੋਰ ਲੱਛਣ ਹੋਣ ਜਾ ਨਾ ਹੋਣ। ਹਾਲਾਂਕਿ ਹਾਲੇ ਇਸ ਦੀ ਪ੍ਰਮਾਣਿਕ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ ਪਰ ਡਾਕਟਰ ਇਸ ਨੂੰ ਲੈ ਕੇ ਚਿੰਤਤ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਆਈਸੋਲੇਸ਼ਨ ਕਰ ਕੇ ਕੁਵਾਰੰਟਾਈਨ ਲਈ ਚੇਤਾਵਨੀ ਦੇ ਰਹੇ ਹਨ।

ਅਮਰੀਕਨ ਅਕੈਡਮੀ ਆਫ ਓਟੋਲੈਰੈਂਗੋਲੋਜੀ (ਈਐਨਟੀ ਵਿਗਿਆਨ) ਨੇ ਐਤਵਾਰ ਨੂੰ ਅਪਣੀ ਵੈੱਬਸਾਈਟ ‘ਤੇ ਸੰਕੇਤ ਦਿੱਤਾ ਹੈ ਕਿ ਸੁੰਘਣ ਸ਼ਕਤੀ ਵਿਚ ਕਮੀ ਜਾਂ ਸੁਆਦ ਵਿਚ ਕਮੀ ਸੰਕਰਮਣ ਨਾਲ ਜੁੜੇ ਅਹਿਮ ਲੱਛਣ ਹਨ ਅਤੇ ਇਹ ਉਹਨਾਂ ਰੋਗੀਆਂ ਵਿਚ ਦੇਖੇ ਗਏ ਹਨ, ਜਿਨ੍ਹਾਂ ਵਿਚ ਕੋਰੋਨਾ ਦੇ ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਵਿਚ ਹੋਰ ਲੱਛਣ ਨਹੀਂ ਸੀ।

ਇਟਲੀ ਵਿਚ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿਚ ਡਾਕਟਰਾਂ ਨੇ ਨਿਚੋੜ ਕੱਢਿਆ ਹੈ ਕਿ ਸੁਆਦ ਅਤੇ ਸੁੰਘਣ ਸ਼ਕਤੀ ਨੂੰ ਖੋ ਦੇਣਾ ਇਕ ਸੰਕੇਤ ਹੈ ਜੋ ਕਿ ਤੰਦਰੁਸਤ ਵਿਅਕਤੀ ਨੂੰ ਵਾਇਰਸ ਦੇ ਪ੍ਰਭਾਵ ਵਿਚ ਲੈ ਕੇ ਜਾ ਰਿਹਾ ਹੈ। ਬ੍ਰਸੇਸ਼ੀਆ ਦੇ ਮੁੱਖ ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਦੇ ਮੁੱਖ ਡਾਕਟਰ ਮਾਰਕਰ ਮੈਟਰਾ ਨੇ ਕਿਹਾ ਕਿ ਹਸਪਤਾਲ ਵਿਚ ਭਰਤੀ ਹੋਣ ਵਾਲੇ ਲਗਭਗ ਹਰ ਵਿਅਕਤੀ ਦੀ ਇਹੀ ਕਹਾਣੀ ਹੈ।

ਪ੍ਰੋਫੈਸਰ ਹਾਪਕਿੰਸ ਨੇ ਕਿਹਾ ਕਿ ਬ੍ਰਿਟੇਨ ਵਿਚ ਦੋ ਕੰਨ, ਨੱਕ ਅਤੇ ਗਲੇ ਦੇ ਮਹਿਰ ਜੋ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸੀ, ਉਹਨਾਂ ਦੀ ਸਥਿਤੀ ਵੀ ਗੰਭੀਰ ਹੈ। ਹਾਪਕਿੰਸ ਨੇ ਕਿਹਾ ਕਿ ਚੀਨ ਦੇ ਵੁਹਾਨ ਦੀ ਇਕ ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਸੀ ਕਿ ਕੰਨ, ਨੱਕ ਅਤੇ ਗਲੇ ਦੇ ਮਾਹਿਰਾਂ ਦੇ ਨਾਲ-ਨਾਲ ਅੱਖਾਂ ਦੇ ਡਾਕਟਰ ਵੀ ਵੱਡੀ ਗਿਣਤੀ ਵਿਚ ਪ੍ਰਭਾਵਿਤ ਸੀ ਅਤੇ ਵੱਡੀ ਗਿਣਤੀ ਵਿਚ ਮਰ ਰਹੇ ਸੀ।

ਈਐਨਟੀ, ਯੂਕੇ ਦੇ ਚੇਅਰਮੈਨ ਨਿਰਮਲ ਕੁਮਾਰ ਨੇ ਦੱਸਿਆ ਕਿ ਬ੍ਰਿਟੇਨ ਵਿਚ ਕੰਨ, ਨੱਕ ਅਤੇ ਗਲੇ ਦਾ ਡਾਕਟਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਇਕ ਸਮੂਹ ਨੇ ਇਕ ਸੰਯੁਕਤ ਬਿਆਨ ਜਾਰੀ ਕਰ ਈਐਨਟੀ ਸਿਹਤ ਕਰਮਚਾਰੀ ਨੂੰ ਨਿੱਜੀ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਹੈ। ਖ਼ਾਸ ਤੌਰ ‘ਤੇ ਜਦੋਂ ਉਹ ਕਿਸੇ ਵੀ ਅਜਿਹੇ ਮਰੀਜ ਦਾ ਇਲਾਜ ਕਰਦੇ ਹਨ ਜੋ ਸੁੰਘਣ ਸ਼ਕਤੀ ਅਤੇ ਸੁਆਦ ਦਾ ਅਹਿਸਾਸ ਖੋ ਚੁੱਕੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM
Advertisement