
ਕਮਿਸ਼ਨ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਕੋਰੋਨਾ ਵਾਇਰਸ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਆਗਾਮੀ ਰਾਜਸਭਾ ਚੋਣਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਚੋਣ ਕਮਿਸ਼ਨ ਨੇ ਦਿੱਤੀ। ਦਸ ਦਈਏ ਕਿ ਆਉਣ ਵਾਲੀਆਂ 26 ਮਾਰਚ ਨੂੰ ਰਾਜ ਸਭਾ ਚੋਣਾਂ ਲਈ ਵੋਟਿੰਗ ਹੋਣੀ ਸੀ। 7 ਰਾਜਾਂ ਦੀਆਂ 18 ਰਾਜ ਸਭਾਵਾਂ ਸੀਟਾਂ ਲਈ ਹੋਣ ਵਾਲੀ ਵੋਟਿੰਗ ਵਿਚ ਭਾਜਪਾ ਅਤੇ ਕਾਂਗਰਸ ਵਿਚਕਾਰ ਕੁੱਝ ਸੀਟਾਂ ਤੇ ਵੱਡੀ ਟੱਕਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ।
Rajya sabha
ਗੁਜਰਾਤ, ਮੱਧ ਪ੍ਰਦੇਸ਼, ਰਾਜਸਭਾ, ਮਣੀਪੁਰ, ਮੇਘਾਲਿਆ, ਆਂਧਰਾ ਪ੍ਰਦੇਸ਼ ਅਤੇ ਝਾਰਖੰਡ ਦੀਆਂ ਰਾਜਸਭਾ ਸੀਟਾਂ ਲਈ ਵੋਟਿੰਗ ਹੋਣੀ ਸੀ। ਚੋਣ ਕਮਿਸ਼ਨ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਅਨੁਸਾਰ ਇਹਨਾਂ ਸੀਟਾਂ ਤੇ ਵੋਟਿੰਗ ਲਈ ਨਵੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਕੀਤਾ ਜਾਵੇਗਾ। ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੁਆਰਾ ਇਹ ਫ਼ੈਸਲਾ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 153 ਦੇ ਤਹਿਤ ਲਿਆ ਗਿਆ ਹੈ।
Rajya Sabha
ਕਮਿਸ਼ਨ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕਰਨ ਅਤੇ ਭਾਰਤ ਸਰਕਾਰ ਦਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੀ ਇਸ ਦੀ ਨਿਗਰਾਨੀ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਰਾਜ ਸਰਕਾਰਾਂ ਦੁਆਰਾ ਵੀ ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ। ਚੋਣ ਵਾਲੇ ਦਿਨ ਵੋਟਰਾਂ ਸਮੇਤ ਕਈ ਅਧਿਕਾਰੀ ਇਕੱਠੇ ਹੋਣਗੇ, ਅਜਿਹੇ ਵਿਚ ਮੌਜੂਦਾ ਸਥਿਤੀ ਵਿਚ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ।
Rajya Sabha
ਦਸ ਦਈਏ ਕਿ 55 ਸੀਟਾਂ ਤੇ ਚੋਣਾਂ ਹੋਣੀਆਂ ਸਨ। ਹਾਲਾਂਕਿ 37 ਸੀਟਾਂ ਤੇ ਬਿਨਾਂ ਮੁਕਾਬਲੇ ਚੋਣਾਂ ਦੇ ਚਲਦੇ ਉੱਥੇ ਦੇ ਰਿਟਰਨਿੰਗ ਅਧਿਕਾਰੀਆਂ ਨੇ ਉਹਨਾਂ ਨੂੰ ਸਾਰਟੀਫਿਕੇਟ ਦੇ ਦਿੱਤੇ ਹਨ। ਅਜਿਹੇ ਵਿਚ ਸਿਰਫ਼ 18 ਸੀਟਾਂ ਤੇ ਵੋਟਿੰਗ ਬਾਕੀ ਸੀ ਜੋ ਕਿ ਆਗਾਮੀ 26 ਮਾਰਚ ਨੂੰ ਹੋਣੀਆਂ ਸਨ। ਹੁਣ ਤਕ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿਚ ਮਿਲੇ ਹਨ। ਇੱਥੇ ਹੁਣ ਤਕ 95 ਕੇਸ ਰਿਪੋਰਟ ਹੋਏ ਹਨ। ਹਾਲਾਂਕਿ ਹੁਣ ਤਕ ਕਿਸੇ ਦੀ ਮੌਤ ਨਹੀਂ ਹੋਈ।
Photo
ਇਸ ਤੋਂ ਇਲਾਵਾ, ਆਂਧਰਾ ਪ੍ਰਦੇਸ਼ ਵਿੱਚ 7, ਬਿਹਾਰ ਵਿੱਚ 2, ਛੱਤੀਸਗੜ ਵਿੱਚ 1, ਚੰਡੀਗੜ੍ਹ ਵਿੱਚ 6, ਦਿੱਲੀ ਵਿੱਚ 29, ਗੁਜਰਾਤ ਵਿੱਚ 32, ਹਰਿਆਣਾ ਵਿੱਚ 26, ਹਿਮਾਚਲ ਪ੍ਰਦੇਸ਼ ਵਿੱਚ 2, ਜੰਮੂ-ਕਸ਼ਮੀਰ ਵਿੱਚ 4, ਕਰਨਾਟਕ ਵਿੱਚ 33, ਲੱਦਾਖ ਵਿੱਚ ਕੋਰੋਨਾ ਵਾਇਰਸ ਹੈ। ਮੱਧ ਪ੍ਰਦੇਸ਼ ਵਿੱਚ 13, ਮੱਧ ਪ੍ਰਦੇਸ਼ ਵਿੱਚ 6, ਉੜੀਸਾ ਵਿੱਚ 2, ਪੁਡੂਚੇਰੀ ਵਿੱਚ 1, ਪੰਜਾਬ ਵਿੱਚ 23, ਰਾਜਸਥਾਨ ਵਿੱਚ 32, ਤਾਮਿਲਨਾਡੂ ਵਿੱਚ 12, ਤੇਲੰਗਾਨਾ ਵਿੱਚ 33, ਉੱਤਰ ਪ੍ਰਦੇਸ਼ ਵਿੱਚ 33, ਉਤਰਾਖੰਡ ਵਿੱਚ 5 ਅਤੇ ਪੱਛਮੀ ਬੰਗਾਲ ਵਿੱਚ 7 ਮਾਮਲੇ ਸਾਹਮਣੇ ਆਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।