ਬ੍ਰਿਟਿਸ਼ ਸ਼ਾਹੀ ਪਰਵਾਰ 'ਚ ਜਸ਼ਨ ਦਾ ਮਾਹੌਲ ਕੇਟ ਮਿਡਲਟਨ ਨੇ ਦਿਤਾ ਬੇਟੇ ਨੂੰ ਜਨਮ
Published : Apr 24, 2018, 3:11 am IST
Updated : Apr 24, 2018, 3:11 am IST
SHARE ARTICLE
Kate Middleton
Kate Middleton

ਡਚੇਜ਼ ਆਫ਼ ਕੈਂਬ੍ਰਿਜ ਕੇਟ ਮਿਡਲਟਨ ਨੇ ਸੋਮਵਾਰ ਸਵੇਰੇ 11 ਵਜੇ ਲੰਦਨ ਦੇ ਸੇਂਟ ਮੈਰੀ ਹਸਪਤਾਲ 'ਚ ਬੇਟੇ ਨੂੰ ਜਨਮ ਦਿਤਾ।

 ਬ੍ਰਿਟੇਨ ਦੇ ਸ਼ਾਹੀ ਪਰਵਾਰ ਲਈ ਇਕ ਹੋਰ ਖ਼ੁਸ਼ੀ ਦਾ ਮੌਕਾ ਆ ਗਿਆ ਹੈ। ਡਚੇਜ਼ ਆਫ਼ ਕੈਂਬ੍ਰਿਜ ਕੇਟ ਮਿਡਲਟਨ ਨੇ ਸੋਮਵਾਰ ਸਵੇਰੇ 11 ਵਜੇ ਲੰਦਨ ਦੇ ਸੇਂਟ ਮੈਰੀ ਹਸਪਤਾਲ 'ਚ ਬੇਟੇ ਨੂੰ ਜਨਮ ਦਿਤਾ। ਇਹ ਕੇਟ ਅਤੇ ਪ੍ਰਿੰਸ ਵਿਲੀਅਮ ਦਾ ਤੀਜਾ ਬੱਚਾ ਹੈ।ਪ੍ਰਿੰਸ ਵਿਲੀਅਮ ਬੇਟੇ ਦੇ ਜਨਮ ਸਮੇਂ ਹਸਪਤਾਲ 'ਚ ਹੀ ਮੌਜੂਦ ਸਨ। ਬੱਚੇ ਦਾ ਭਾਰ 3.8 ਕਿਲੋ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਟ ਅਤੇ ਵਿਲੀਅਮ ਦੇ ਇਕ ਬੇਟਾ ਅਤੇ ਇਕ ਬੇਟੀ ਹਨ।

Kate MiddletonKate Middleton

ਚਾਰ ਸਾਲਾ ਪ੍ਰਿੰਸ ਜੋਰਜ ਅਪਣੇ ਛੋਟੇ ਭਰਾ ਦੇ ਜਨਮ ਸਮੇਂ ਸਕੂਲ 'ਚ ਸਨ। ਉਥੇ ਹੀ ਤਿੰਨ ਸਾਲਾ ਛੋਟੀ ਭੈਣ ਕਵੀਨ ਸ਼ਾਲੋਰਟ ਕੈਸਿੰਗਟਨ ਪੈਲੇਸ 'ਚ ਸੀ। ਕੈਸਿੰਗਟਨ ਪੈਲੇਸ ਵਲੋਂ ਦਸਿਆ ਗਿਆ ਕਿ ਬੱਚੇ ਦਾ ਨਾਂ ਛੇਤੀ ਹੀ ਐਲਾਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਿੰਸ ਜੋਰਜ ਅਤੇ ਕਵੀਨ ਸ਼ਾਲੋਰਟ ਦਾ ਜਨਮ ਵੀ ਇਸੇ ਹਸਪਤਾਲ 'ਚ ਹੋਇਆ ਸੀ। ਕੇਟ ਨੂੰ ਸੋਮਵਾਰ ਸਵੇਰੇ 6 ਵਜੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। 
(ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement