
10 ਸਾਲ ਦੀ ਉਮਰ ’ਚ ਹੋਇਆ ਜਿਣਸੀ ਸੋਸ਼ਣ
ਕੈਨੇਡਾ- ਕੈਨੇਡਾ ਦੀ ਸਿਆਸਤ ’ਚ ਉੱਚਾ ਮੁਕਾਮ ਹਾਸਲ ਕਰਨ ਵਾਲੇ ਫੈਡਰਲ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਵੀ ਜਿਣਸੀ ਸੋਸ਼ਣ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਗੱਲ ਦਾ ਖੁਲਾਸਾ ਜਗਮੀਤ ਸਿੰਘ ਨੇ ਆਪਣੀ ਕਿਤਾਬ ’ਚ ਕੀਤਾ ਹੈ। ਜਗਮੀਤ ਸਿੰਘ ਵੱਲੋਂ ਲਿਖੀ ਕਿਤਾਬ ‘ਲਵ ਐਂਡ ਕਰੇਜ’ ਰਿਲੀਜ਼ ਹੋਣ ਪਿੱਛੋਂ ਇਹ ਖ਼ਬਰ ਸਾਹਮਣੇ ਆਈ ਹੈ। ਇਸ ਕਿਤਾਬ ’ਚ ਜਗਮੀਤ ਨੇ ਆਪਣੀ ਜ਼ਿੰਦਗੀ ਦੇ ਕਈ ਤਜਰਬੇ ਸਾਂਝੇ ਕੀਤੇ ਹਨ ਅਤੇ ਇਹਨਾਂ ਤਜਰਬਿਆਂ ’ਚ ਕੁਝ ਮਾੜੇ ਤਜਰਬੇ ਵੀ ਸ਼ਾਮਿਲ ਹਨ। ਜਿਣਸੀ ਸੋਸ਼ਣ ਅਤੇ ਨਸਲੀ ਟਿੱਪਣੀ ਜਗਮੀਤ ਦੀ ਜ਼ਿੰਦਗੀ ਦਾ ਹਿੱਸਾ ਰਹੀਆਂ ਹਨ।
Book Love And Courage By Jagmeet Singh
ਉਹਨਾਂ ਦੱਸਿਆ ਕਿਵੇਂ ਦਸ ਸਾਲ ਦੀ ਉਮਰ ’ਚ ਉਹਨਾਂ ਦੇ ਮਾਰਸ਼ਲ ਆਰਟ ਕੋਚ ਵੱਲੋਂ ਹੀ ਉਸਦਾ ਸੋਸ਼ਣ ਕੀਤਾ ਗਿਆ। ਉਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜਗਮੀਤ ਨੇ ਕਿਹਾ ਉਹਨਾਂ ਨੂੰ ਪਛਤਾਵਾ ਹੈ ਕਿ ਉਹਨਾਂ ਇਸ ਬਾਬਤ ਪਹਿਲਾਂ ਗੱਲ ਕਿਉਂ ਨਹੀਂ ਕੀਤੀ। ਜਗਮੀਤ ਨੇ ਇਹ ਵੀ ਕਿਹਾ ਕਿ ਜਦੋਂ ਉਹ ਜਿੰਮੀ ਤੋਂ ਜਗਮੀਤ ਬਣੇ ਭਾਵ ਜਦੋਂ ਉਹਨਾਂ ਨੇ ਸਿੱਖੀ ਸਰੂਪ ਅਪਣਾਇਆ ਤਾਂ ਉਹਨਾਂ ਨੂੰ ਵੱਡੇ ਹੁੰਦਿਆਂ ਕਈ ਨਸਲੀ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ।
Jagmeet Singh
ਜਗਮੀਤ ਨੂੰ ਜਦ ਪੁੱਛਿਆ ਗਿਆ ਕਿ ਇਸ ਕਿਤਾਬ ਦਾ ਮਕਸਦ ਕੀ ਹੈ ਤਾਂ ਉਹਨਾਂ ਦੱਸਿਆ ਕਿ ਇਸ ਕਿਤਾਬ ਨਾਲ ਹੋਰਨਾਂ ਲੋਕਾਂ ਨੂੰ ਹਿੰਮਤ ਮਿਲੇਗੀ ਕਿ ਉਹ ਮਾੜੇ ਹਲਾਤਾਂ ਦਾ ਕਿਵੇਂ ਸਾਹਮਣਾ ਕਰਨ। ਕਿਤਾਬ ਦੇ 300 ਪੰਨੇ ਨੇ ਜਿਸ ’ਚ ਜਗਮੀਤ ਸਿੰਘ ਨੇ ਆਪਣੇ ਹੁਣ ਤਕ ਦੇ ਸਫ਼ਰ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਨਸਲੀ ਟਿਪਣੀਆਂ, ਸੋਸ਼ਣ, ਪਿਤਾ ਦੀ ਸ਼ਰਾਬ ਦੀ ਲਤ, ਆਰਥਿਕ ਹਲਾਤਾਂ ਨਾਲ ਲੜ ਕੇ ਉਹਨਾਂ ਇਹ ਮੁਕਾਬ ਆਸਲ ਕੀਤਾ ਹੈ। ਦੇਖੋ ਵੀਡੀਓ..........