
ਜੇਕਰ ਚੀਨ ਨੇ ਗਣਨਾ ਦੇ ਸਹੀ ਤੌਰ-ਤਰੀਕੇ ਅਪਣਾਏ ਹੁੰਦੇ ਤਾਂ ਉੱਥੇ ਫਰਵਰੀ ਦੇ ਅੱਧ ਵਿਚ 2.32 ਲੱਖ ਕੋਰੋਨਾ ਵਾਇਰਸ ਦੇ ਮਾਮਲੇ ਹੋ ਸਕਦੇ ਸਨ।
ਬੀਜਿੰਗ: ਜੇਕਰ ਚੀਨ ਨੇ ਗਣਨਾ ਦੇ ਸਹੀ ਤੌਰ-ਤਰੀਕੇ ਅਪਣਾਏ ਹੁੰਦੇ ਤਾਂ ਉੱਥੇ ਫਰਵਰੀ ਦੇ ਅੱਧ ਵਿਚ 2.32 ਲੱਖ ਕੋਰੋਨਾ ਵਾਇਰਸ ਦੇ ਮਾਮਲੇ ਹੋ ਸਕਦੇ ਸਨ। ਯਾਨੀ ਸਰਕਾਰੀ ਅੰਕੜਿਆਂ ਨਾਲੋਂ ਚਾਰ ਗੁਣਾ ਜ਼ਿਆਦਾ ਮਾਮਲੇ ਹੋਣੇ ਸੀ। ਇਹ ਹੈਰਾਨ ਕਰਨ ਵਾਲਾ ਖੁਲਾਸਾ ਯੂਨੀਵਰਸਿਟੀ ਆਫ ਹਾਂਗਕਾਂਗ ਦੇ ਖੋਜਕਰਤਾਵਾਂ ਦੀ ਰਿਪੋਰਟ ਵਿਚ ਹੋਇਆ ਹੈ।
Photo
ਉਹਨਾਂ ਕਿਹਾ, "ਸਾਡੇ ਮੁਲਾਂਕਣ ਦੇ ਅਨੁਸਾਰ, ਫਰਵਰੀ ਦੇ ਅੱਧ ਤੱਕ ਕੋਰੋਨਾ ਵਾਇਰਸ ਮਹਾਂਮਾਰੀ ਦੇ ਪਹਿਲੇ ਦੌਰ ਵਿਚ ਚੀਨ ਵਿਚ ਕੋਰੋਨਾ ਵਾਇਰਸ ਸੰਕਰਮਣ ਦੇ 2.32 ਲੱਖ ਮਾਮਲੇ ਸਾਹਮਣੇ ਆਏ ਸਨ।" ਖੋਜਕਰਤਾਵਾਂ ਦੀ ਇਸ ਟੀਮ ਨੇ ਚੀਨ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਕਰਨ ਲਈ ਅਪਣਾਏ ਢੰਗ ਨਾਲ ਅਧਿਐਨ ਕੀਤਾ ਹੈ।
File Photo
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ (ਐਨਐਚਸੀ) ਦੇ ਅਨੁਸਾਰ, ਚੀਨ ਵਿਚ ਕੋਵਿਡ 19 ਦੇ ਮਾਮਲਿਆਂ ਦੀ ਗਿਣਤੀ 82,798 ਤੱਕ ਪਹੁੰਚ ਗਈ ਹੈ, ਜਦਕਿ 4,632 ਮੌਤਾਂ ਹੋਈਆਂ ਹਨ। ਧਿਆਨਦੇਣਯੋਗ ਹੈ ਕਿ ਚੀਨ 'ਤੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੁਕਾਉਣ ਦਾ ਆਰੋਪ ਲਗਾਇਆ ਗਿਆ ਹੈ ਅਤੇ ਇਸ ਦੇ ਲਈ ਉਸ ਨੂੰ ਅਮਰੀਕਾ ਅਤੇ ਯੂਰਪ ਦੇ ਹੋਰ ਦੇਸ਼ਾਂ ਦੀ ਅਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ।
File Photo
17 ਅਪ੍ਰੈਲ ਨੂੰ ਚੀਨ ਨੇ ਕੋਰੋਨਾ ਵਾਇਰਸ ਦੇ ਕੇਂਦਰ ਵੁਹਾਨ ਸ਼ਹਿਰ ਵਿਚ ਹੋਈਆਂ ਮੌਤਾਂ ਦੇ ਸੋਧ ਕੀਤੇ ਅੰਕੜੇ ਪੇਸ਼ ਕੀਤੇ ਸਨ। ਚੀਨ ਨੇ 1290 ਹੋਰ ਮੌਤਾਂ ਜੋੜਦੇ ਹੋਏ ਕਿਹਾ ਸੀ ਕਿ ਇਹ ਅੰਕੜਾ 3,869 ਤੱਕ ਪਹੁੰਚ ਜਾਵੇਗਾ।16 ਅਪ੍ਰੈਲ ਨੂੰ ਜਾਰੀ ਕੀਤੇ ਇਕ ਅਧਿਕਾਰਤ ਬਿਆਨ ਅਨੁਸਾਰ ਵੁਹਾਨ ਵਿਚ 325 ਕੇਸਾਂ ਦੇ ਵਧਣ ਤੋਂ ਬਾਅਦ ਪੁਸ਼ਟੀ ਕੀਤੀ ਗਈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁਲ ਗਿਣਤੀ 50,333 ਹੋ ਗਈ।
Photo
ਵੁਹਾਨ ਅਧਿਕਾਰੀਆਂ ਨੇ ਇਸ ਬਦਲਾਅ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ, ‘ਉਹ ਕਾਨੂੰਨ ਅਤੇ ਨਿਯਮਾਂ ਦੇ ਨਾਲ ਲੋਕਾਂ ਅਤੇ ਮਰਨ ਵਾਲਿਆਂ ਦੇ ਅੰਕੜਿਆਂ ਦੇ ਅਨੁਸਾਰ ਸੀ’। ਦੱਸ ਦਈਏ ਕਿ ਪਿਛਲੇ ਹਫ਼ਤੇ ਚੀਨ ਨੇ ਵੁਹਾਨ ਦੀਆਂ ਮੌਤਾਂ ਦੀ ਗਿਣਤੀ ਵਿਚ ਵਾਧਾ ਕਰਦਿਆਂ ਕਿਹਾ ਸੀ ਕਿ ਕਈ ਕਾਰਨਾਂ ਕਰਕੇ ਇਹਨਾਂ ਮੌਤਾਂ ਦੇ ਰਿਕਾਰਡ ਹਸਪਤਾਲਾਂ ਵਿਚ ਦਰਜ ਨਹੀਂ ਕੀਤੇ ਜਾ ਸਕੇ ਸੀ।
File Photo
ਹਾਂਗਕਾਂਗ ਦੇ ਖੋਜਕਰਤਾਵਾਂ ਨੇ ਇਕ ਅਧਿਐਨ ਵਿਚ ਕਿਹਾ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਵਿਚ ਸੰਕਰਮਣ ਅੰਕੜਾ 2,32,000 ਤੋਂ ਵੱਧ ਹੋ ਸਕਦਾ ਹੈ। ਇਹ ਗਿਣਤੀ ਸਰਕਾਰੀ ਅੰਕੜੇ ਤੋਂ ਚਾਰ ਗੁਣਾ ਜ਼ਿਆਦਾ ਹੈ।