ਕਵਾਡ ਦਾ ਉਦੇਸ਼ ਬਹੁਤ ਸਾਰੇ ਮਹੱਤਵਪੂਰਨ ਕੰਮ ਕਰਨਾ ਹੈ: ਜੋਅ ਬਾਈਡਨ
Published : May 24, 2022, 12:35 pm IST
Updated : May 24, 2022, 12:35 pm IST
SHARE ARTICLE
Joe Biden at Quad Summit
Joe Biden at Quad Summit

ਬਾਈਡਨ ਨੇ ਕਿਹਾ ਕਿ ਸਮੂਹ ਦੇ ਚਾਰ ਨੇਤਾ ਇੰਡੋ-ਪੈਸੀਫਿਕ ਖੇਤਰ ਲਈ ਕੰਮ ਕਰਨ ਲਈ ਇੱਥੇ ਆਏ ਹਨ ਅਤੇ ਉਹਨਾਂ ਨੂੰ ਮਿਲ ਕੇ ਕੀਤੇ ਜਾ ਰਹੇ ਯਤਨਾਂ 'ਤੇ ਮਾਣ ਹੈ।

 

ਟੋਕੀਓ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਕਵਾਡ ਸਿਰਫ ਇਕ ਥੋੜ੍ਹੇ ਸਮੇਂ ਦੀ ਪਹਿਲਕਦਮੀ ਨਹੀਂ ਹੈ, ਬਲਕਿ ਇਸ ਦਾ ਉਦੇਸ਼ ਕਈ ਮਹੱਤਵਪੂਰਨ ਕੰਮ ਕਰਨਾ ਹੈ।" ਬਾਈਡਨ ਨੇ ਕਿਹਾ ਕਿ ਸਮੂਹ ਦੇ ਚਾਰ ਨੇਤਾ ਇੰਡੋ-ਪੈਸੀਫਿਕ ਖੇਤਰ ਲਈ ਕੰਮ ਕਰਨ ਲਈ ਇੱਥੇ ਆਏ ਹਨ ਅਤੇ ਉਹਨਾਂ ਨੂੰ ਮਿਲ ਕੇ ਕੀਤੇ ਜਾ ਰਹੇ ਯਤਨਾਂ 'ਤੇ ਮਾਣ ਹੈ। ਕਵਾਡ ਨੇਤਾਵਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਬਾਈਡਨ ਨੇ ਯੂਕਰੇਨ 'ਤੇ ਹਮਲਾ ਕਰਨ ਲਈ ਰੂਸ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਇਕ ਸੱਭਿਆਚਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਯੂਕਰੇਨ ਖਿਲਾਫ ਰੂਸ ਦੀ ਜੰਗ ਯੂਰਪੀ ਮੁੱਦੇ ਤੋਂ ਵਧ ਕੇ ਇਕ ਗਲੋਬਲ ਮੁੱਦਾ ਹੈ।

Quad SummitQuad Summit

ਕਵਾਡ ਸਮਿਟ ਵਿਚ ਪੀਐਮ ਮੋਦੀ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਬਾਈਡਨ ਨੇ ਕਿਹਾ, "ਤੁਹਾਨੂੰ ਦੁਬਾਰਾ ਆਹਮੋ-ਸਾਹਮਣੇ ਮਿਲ ਕੇ ਖੁਸ਼ੀ ਹੋਈ।" ਬਾਈਡਨ ਨੇ ਸਿਖਰ ਸੰਮੇਲਨ ਵਿਚ ਕਿਹਾ, "ਸਾਡੇ ਕੋਲ ਇਕ ਆਜ਼ਾਦ ਅਤੇ ਖੁੱਲ੍ਹਾ ਇੰਡੋ-ਪੈਸੀਫਿਕ ਯਕੀਨੀ ਬਣਾਉਣ ਦਾ ਸਾਂਝਾ ਟੀਚਾ ਹੈ ਜੋ ਵਧੇਰੇ ਖੁਸ਼ਹਾਲ ਹੋਵੇਗਾ ਅਤੇ ਸਾਡੇ ਸਾਰੇ ਮੈਂਬਰਾਂ ਲਈ ਬਿਹਤਰ ਮੌਕੇ ਪ੍ਰਦਾਨ ਕਰੇਗਾ। ਮੈਂ ਆਰਥਿਕ ਸਹਿਯੋਗ ਨੂੰ ਮਜ਼ਬੂਤ ​​ਕਰਨ ਅਤੇ ਸਮਾਵੇਸ਼ੀ ਵਿਕਾਸ ਅਤੇ ਸਾਂਝੀ ਖੁਸ਼ਹਾਲੀ ਪ੍ਰਾਪਤ ਕਰਨ ਲਈ ਤੁਹਾਡੇ ਸਾਰਿਆਂ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।"

Quad SummitQuad Summit

ਉਹਨਾਂ ਕਿਹਾ, “ਅਸੀਂ ਦਿਖਾਇਆ ਹੈ ਕਿ ਕਵਾਡ ਸਿਰਫ ਇਕ ਅਸਥਾਈ ਪਹਿਲਕਦਮੀ ਨਹੀਂ ਹੈ, ਬਲਕਿ ਇਸ ਦਾ ਉਦੇਸ਼ ਬਹੁਤ ਸਾਰੇ ਮਹੱਤਵਪੂਰਣ ਕੰਮ ਕਰਨਾ ਹੈ। ਅਸੀਂ ਇੱਥੇ ਖੇਤਰ ਲਈ ਕੰਮ ਕਰਨ ਲਈ ਆਏ ਹਾਂ ਅਤੇ ਮੈਨੂੰ ਇਸ ਗੱਲ 'ਤੇ ਮਾਣ ਹੈ ਕਿ ਅਸੀਂ ਮਿਲ ਕੇ ਕੀ ਕਰ ਰਹੇ ਹਾਂ। ਮੈਂ ਆਉਣ ਵਾਲੇ ਕਈ ਸਾਲਾਂ ਤੱਕ ਸਾਡੀ ਕੀਮਤੀ ਸਾਂਝੇਦਾਰੀ ਨੂੰ ਵਧਦਾ-ਫੁੱਲਦਾ ਦੇਖਣ ਦੀ ਉਮੀਦ ਕਰਦਾ ਹਾਂ।" ਜੋਅ ਬਾਈਡਨ ਨੇ ਕਣਕ ਦੇ ਸਭ ਤੋਂ ਵੱਡੇ ਨਿਰਯਾਤਕਾਂ ਵਿਚੋਂ ਇਕ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਮੱਦੇਨਜ਼ਰ ਵਿਸ਼ਵ ਖੁਰਾਕ ਸੁਰੱਖਿਆ ਬਾਰੇ ਕਿਹਾ ਕਿ ਜੇਕਰ ਰੂਸ ਯੂਕਰੇਨ ਨੂੰ ਆਪਣੇ ਅਨਾਜ ਦੇ ਨਿਰਯਾਤ ਕਰਨ ਤੋਂ ਰੋਕਦਾ ਹੈ ਤਾਂ ਵਿਸ਼ਵ ਖੁਰਾਕ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਉਹਨਾਂ ਕਿਹਾ, ''ਜਦੋਂ ਤੱਕ ਰੂਸ ਯੂਕਰੇਨ ਖਿਲਾਫ ਜੰਗ ਜਾਰੀ ਰੱਖੇਗਾ, ਅਮਰੀਕਾ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।''  

PM Modi at Quad SummitQuad Summit

ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਪਹਿਲੀ ਵਾਰ ਪਹੁੰਚੇ। ਉਹਨਾਂ ਦਾ ਕਵਾਡ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਬਾਈਡਨ ਨੇ ਪ੍ਰਧਾਨ ਮੰਤਰੀ ਦੀ ਚੋਣ ਜਿੱਤਣ ਤੋਂ ਬਾਅਦ ਲੰਬੀ ਦੂਰੀ ਦੀ ਉਡਾਣ 'ਤੇ ਇੱਥੇ ਆਉਣ ਲਈ ਐਂਥਨੀ ਅਲਬਨੀਜ਼ ਦੀ ਸ਼ਲਾਘਾ ਕਰਦਿਆਂ ਮਜ਼ਾਕ ਵਿਚ ਕਿਹਾ, "ਭਾਵੇਂ ਤੁਸੀਂ ਇੱਥੇ ਸੌਂ ਜਾਓ ਤਾਂ ਕੋਈ ਗੱਲ ਨਹੀਂ”।  ਪ੍ਰਧਾਨ ਮੰਤਰੀ ਮੋਦੀ ਨੇ ਅਲਬਾਨੀਜ਼ ਨੂੰ ਚੋਣ ਜਿੱਤ 'ਤੇ ਵਧਾਈ ਦਿੱਤੀ ਅਤੇ ਕਿਹਾ, ''ਸਹੁੰ ਚੁੱਕਣ ਦੇ 24 ਘੰਟੇ ਬਾਅਦ ਸਾਡੇ ਨਾਲ ਤੁਹਾਡੀ ਮੌਜੂਦਗੀ ਕਵਾਡ ਦੀ ਦੋਸਤੀ ਦੀ ਮਜ਼ਬੂਤੀ ਅਤੇ ਇਸ ਪ੍ਰਤੀ ਤੁਹਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।''

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement