Justin Trudeau: ਕਾਮਾਗਾਟਾ ਮਾਰੂ ਕਾਂਡ ਕੈਨੇਡਾ ਦੇ ਇਤਿਹਾਸ ਦਾ 'ਕਾਲਾ ਅਧਿਆਏ ਹੈ' : ਜਸਟਿਨ ਟਰੂਡੋ
Published : May 24, 2024, 9:35 am IST
Updated : May 24, 2024, 9:35 am IST
SHARE ARTICLE
Komagata Maru incident Justin Trudeau news in punjabi
Komagata Maru incident Justin Trudeau news in punjabi

Justin Trudeau: 110 ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਪ੍ਰਸ਼ਾਂਤ ਮਹਾਸਾਗਰ ’ਚ ਇੱਕ ਲੰਮੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਹਾਰਬਰ ਬੰਦਰਗਾਹ ’ਤੇ ਪੁੱਜਿਆ ਸੀ।

Komagata Maru incident Justin Trudeau news in punjabi : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਕੈਨੇਡਾ ਦੇ ਇਤਿਹਾਸ ਦਾ ‘ਕਾਲਾ ਸਫ਼ਾ’ ਕਰਾਰ ਦਿਤਾ ਅਤੇ ਕੈਨੇਡਾ ਦੇ ਲੋਕਾਂ ਨੂੰ ਮਿਲ ਕੇ ਸਾਰਿਆਂ ਲਈ ਇਕ ਬਿਹਤਰ, ਨਿਰਪੱਖ ਤੇ ਸ਼ਮੂਲੀਅਤਕਾਰੀ ਮੁਲਕ ਬਣਾਉਣ ਦਾ ਸੱਦਾ ਦਿਤਾ। ਟਰੂਡੋ ਨੇ ਇਕ ਬਿਆਨ ਵਿਚ ਕਿਹਾ 110 ਸਾਲ ਪਹਿਲਾਂ ਕਾਮਾਗਾਟਾ ਮਾਰੂ ਨਾਂ ਦਾ ਸਮੁੰਦਰੀ ਜਹਾਜ਼ ਪ੍ਰਸ਼ਾਂਤ ਮਹਾਸਾਗਰ ’ਚ ਇੱਕ ਲੰਮੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਹਾਰਬਰ ਬੰਦਰਗਾਹ ’ਤੇ ਪੁੱਜਿਆ ਸੀ।

ਇਹ ਵੀ ਪੜ੍ਹੋ: Jaya Badiga: ਭਾਰਤ ’ਚ ਜਨਮੀ ਜਯਾ ਬਡਿਗਾ ਅਮਰੀਕੀ ਅਦਾਲਤ ’ਚ ਜੱਜ ਨਿਯੁਕਤ 

ਇਸ ਜਹਾਜ਼ ’ਤੇ ਪੰਜਾਬੀ ਮੂਲ ਦੇ ਸਿੱਖਾਂ, ਮਸਲਮਾਨਾਂ ਤੇ ਹਿੰਦੂਆਂ ਸਮੇਤ 376 ਲੋਕ ਸਵਾਰ ਸਨ ਤੇ ਉਹ ਕੈਨੇਡਾ ’ਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸਨ। ਇਨ੍ਹਾਂ ਲੋਕਾਂ ਦਾ ਸਵਾਗਤ ਕਰਨ ਦੀ ਥਾਂ ਉਨ੍ਹਾਂ ਨੂੰ ਕੈਨੇਡਾ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਪਾਨੀ ਜਹਾਜ਼ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ 1914 ਵਿੱਚ ਬਿਨਾਂ ਖਾਣਾ-ਪਾਣੀ ਤੇ ਬਿਨਾਂ ਮੈਡੀਕਲ ਸਹਾਇਤਾ ਦੇ ਦੋ ਮਹੀਨੇ ਤੱਕ ਹਿਰਾਸਤ ਵਿਚ ਰੱਖਿਆ ਗਿਆ। ਅਖੀਰ ਕੌਮਾਗਾਟਾ ਮਾਰੂ ਜਹਾਜ਼ ਨੂੰ ਭਾਰਤ ਮੁੜਨ ਲਈ ਮਜਬੂਰ ਹੋਣ ਪਿਆ ਜਿਸ ਕਾਰਨ ਇਸ ਦੇ ਕਈ ਯਾਤਰੀ ਮਾਰੇ ਗਏ ਜਾਂ ਕੈਦ ਕਰ ਲਏ ਗਏ। ਟਰੂਡੋ ਜਿਨ੍ਹਾਂ ਅੱਠ ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨਾਲ ਜੋ ਹੋਇਆ, ਉਸ ਲਈ ਕੈਨੇਡਾ ਸਰਕਾਰ ਵੱਲੋਂ ਮੁਆਫੀ ਮੰਗੀ ਸੀ, ਨੇ ਕਿਹਾ, ‘ਇਹ ਤ੍ਰਾਸਦਿਕ ਘਟਨਾ ਸਾਡੇ ਦੇਸ਼ ਦੇ ਇਤਿਹਾਸ ’ਚ ਇੱਕ ਕਾਲਾ ਅਧਿਆਏ ਹੈ।

ਇਹ ਵੀ ਪੜ੍ਹੋ: Punjab Lok Sabha Election: ਲੋਕ ਸਭਾ ਚੋਣਾਂ ਦਾ ਪੰਜਾਬ ਵਿਚ ਇਤਿਹਾਸ 

ਉਨਾਂ ਕਿਹਾ ਕਿ ਜਹਾਜ਼ ਵਿੱਚ ਸਵਾਰ ਲੋਕਾਂ ਨਾਲ ਨਿੰਦਣਯੋਗ ਵਿਵਹਾਰ ਉਸ ਸਮੇਂ ਦੇ ਕੈਨੇਡਾ ਦੇ ਨਸਲਵਾਦੀ ਅਤੇ ਪੱਖਪਾਤੀ ਕਾਨੂੰਨਾਂ ਨੂੰ ਦਰਸਾਉਂਦਾ ਹੈ ਅਤੇ "ਸਾਨੂੰ ਇਸ ਘਟਨਾ ਨੂੰ ਕਦੇ ਵੀ ਦੁਹਰਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ"। ਇਸ ਯਾਦਗਾਰੀ ਦਿਨ 'ਤੇ ਕੈਨੇਡੀਅਨ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਅਤੇ ਸਾਰਿਆਂ ਨਾਲ ਸਨਮਾਨ ਅਤੇ ਸਨਮਾਨ ਨਾਲ ਪੇਸ਼ ਆਉਣ ਦੇ ਮਹੱਤਵ ਨੂੰ ਦਰਸਾਉਂਦੇ ਹਨ, "ਇਸ ਦੁਖਾਂਤ ਤੋਂ ਬਾਅਦ ਦੇ ਸਾਲਾਂ ਵਿੱਚ, ਸਾਨੂੰ ਸਾਰੇ ਪਿਛੋਕੜ ਵਾਲੇ ਲੋਕਾਂ ਨਾਲ ਪਿਆਰ ਕਰਨ ਲਈ ਹੋਰ ਕੁਝ ਕਰਨਾ ਚਾਹੀਦਾ ਹੈ।" ਇੱਕ ਸਮਾਵੇਸ਼ੀ, ਸੁਆਗਤ ਸਮਾਜ ਬਣਾਉਣ ਵੱਲ ਇੱਕ ਲੰਮਾ ਰਸਤਾ।

ਇਹ ਵੀ ਪੜ੍ਹੋ:  Delhi News: PM ਮੋਦੀ ਨੇ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ, ਸਿੱਖਾਂ ਦੇ ਮਸਲੇ ਵਿਚਾਰੇ ਗਏ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Komagata Maru incident Justin Trudeau news in punjabi  , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement