Jaya Badiga: ਭਾਰਤ ’ਚ ਜਨਮੀ ਜਯਾ ਬਡਿਗਾ ਅਮਰੀਕੀ ਅਦਾਲਤ ’ਚ ਜੱਜ ਨਿਯੁਕਤ

By : GAGANDEEP

Published : May 24, 2024, 9:05 am IST
Updated : May 24, 2024, 9:12 am IST
SHARE ARTICLE
Jaya Badiga appointed as a judge in the American court
Jaya Badiga appointed as a judge in the American court

Jaya Badiga: ਬਡਿਗਾ ਇਕ ਪ੍ਰਮਾਣਤ ਪਰਵਾਰਕ ਕਾਨੂੰਨ ਮਾਹਰ ਹੈ ਅਤੇ ਉਸ ਨੇ ਦਸ ਸਾਲਾਂ ਤੋਂ ਵੱਧ ਸਮਾਂ ਪਰਵਾਰਕ ਕਾਨੂੰਨ ਵਿਚ ਕੰਮ ਕੀਤਾ ਹੈ

Jaya Badiga appointed as a judge in the American court; ਭਾਰਤੀ-ਅਮਰੀਕੀ ਵਕੀਲ ਜਯਾ ਬਡਿਗਾ ਨੂੰ ਕੈਲੀਫ਼ੋਰਨੀਆ ਵਿਚ ਸੈਕਰਾਮੈਂਟੋ ਕਾਉਂਟੀ ਦੀ ਹਾਈ ਕੋਰਟ ਵਿਚ ਜੱਜ ਨਿਯੁਕਤ ਕੀਤਾ ਗਿਆ ਹੈ। ਕੈਲੀਫ਼ੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਬਡਿਗਾ ਨੂੰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ, ਉਹ 2022 ਤੋਂ ਸੈਕਰਾਮੈਂਟੋ ਕਾਉਂਟੀ ਦੇ ਸੁਪੀਰੀਅਰ ਕੋਰਟ ਵਿਚ ਕਮਿਸ਼ਨਰ ਵਜੋਂ ਕੰਮ ਕਰ ਚੁੱਕੀ ਹੈ। ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਸ਼ਹਿਰ ਵਿਚ ਪੈਦਾ ਹੋਏ ਬਡਿਗਾ, ਜਸਟਿਸ ਰੌਬਰਟ ਐਸ. ਲੈਫ਼ਮ, ਜੋ ਸੇਵਾਮੁਕਤ ਹੋ ਚੁੱਕੇ ਹਨ ਦੀ ਥਾਂ ਲਵੇਗੀ।

ਇਹ ਵੀ ਪੜ੍ਹੋ: Punjab Lok Sabha Election: ਲੋਕ ਸਭਾ ਚੋਣਾਂ ਦਾ ਪੰਜਾਬ ਵਿਚ ਇਤਿਹਾਸ  

ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਬਡਿਗਾ ਨੇ 2020 ਵਿਚ ਕੈਲੀਫੋਰਨੀਆ ਦੇ ਸਿਹਤ ਸੰਭਾਲ ਸੇਵਾਵਾਂ ਵਿਭਾਗ ਅਤੇ 2018 ਵਿਚ ਕੈਲੀਫ਼ੋਰਨੀਆ ਦੇ ਗਵਰਨਰ ਦੇ ਦਫ਼ਤਰ ਐਮਰਜੈਂਸੀ ਸੇਵਾਵਾਂ ਵਿਚ ਇਕ ਅਟਾਰਨੀ ਵਜੋਂ ਵੀ ਕੰਮ ਕੀਤਾ। ਸੈਕਰਾਮੈਂਟੋ ਕਾਉਂਟੀ ਪਬਲਿਕ ਲਾਅ ਲਾਇਬ੍ਰੇਰੀ ਅਨੁਸਾਰ, ਬਡਿਗਾ ਇਕ ਪ੍ਰਮਾਣਤ ਪਰਵਾਰਕ ਕਾਨੂੰਨ ਮਾਹਰ ਹੈ ਅਤੇ ਉਸ ਨੇ ਦਸ ਸਾਲਾਂ ਤੋਂ ਵੱਧ ਸਮਾਂ ਪਰਵਾਰਕ ਕਾਨੂੰਨ ਵਿਚ ਕੰਮ ਕੀਤਾ ਹੈ।

ਇਹ ਵੀ ਪੜ੍ਹੋ: Delhi News: PM ਮੋਦੀ ਨੇ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ, ਸਿੱਖਾਂ ਦੇ ਮਸਲੇ ਵਿਚਾਰੇ ਗਏ

ਇਸ ਦੌਰਾਨ, ਰਾਜਪਾਲ ਨੇ ਫ਼ਰਿਜ਼ਨੋ ਕਾਉਂਟੀ ਦੇ ਰਾਜ ਸਿੰਘ ਬਧੇਸ਼ਾ ਨੂੰ ਫ਼ਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦਾ ਜੱਜ ਨਿਯੁਕਤ ਕੀਤਾ। ਬਧੇਸ਼ਾ ਜੱਜ ਜੌਹਨ ਐਨ. ਕਪੇਟਨ ਦੀ ਥਾਂ ਲੈਣਗੇ ਜੋ ਸੇਵਾਮੁਕਤ ਹੋ ਚੁੱਕੇ ਹਨ। ਉਹ 2022 ਤੋਂ ਫ਼ਰਿਜ਼ਨੋ ਸਿਟੀ ਅਟਾਰਨੀ ਦਫ਼ਤਰ ਵਿਚ ਚੀਫ਼ ਅਸਿਸਟੈਂਟ ਸਿਟੀ ਅਟਾਰਨੀ ਵਜੋਂ ਸੇਵਾ ਨਿਭਾ ਰਹੇ ਸੀ। ਉਨ੍ਹਾਂ ਨੇ 2012 ਤੋਂ ਵੱਖ-ਵੱਖ ਭੂਮਿਕਾਵਾਂ ਵਿਚ ਸੇਵਾਵਾਂ ਦਿਤੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

‘ਫ਼ਾਕਸ ਨਿਊਜ਼’ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਰਿਪੋਰਟ ਦਿਤੀ ਸੀ ਕਿ ਬਧੇਸ਼ਾ, ਜੋ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ, ਫ਼ਰਿਜ਼ਨੋ ਕਾਉਂਟੀ ਬੈਂਚ ਵਿਚ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਉਹ ਕੈਲੀਫ਼ੋਰਨੀਆ ਵਿਚ ਦਸਤਾਰ ਸਜਾਉਣ ਵਾਲੇ ਪਹਿਲੇ ਸਿੱਖ ਜੱਜ ਵੀ ਹਨ।           

(For more Punjabi news apart from Jaya Badiga, born in India, appointed as a judge in the American court, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement