
ਪੁਲਾੜ ਦੀ ਡੂੰਘਾਈ ਤੋਂ ਧਰਤੀ ਵੱਲ ਇਕ ਬਹੁਤ ਵੱਡਾ ਉਲਕਾ ਪਿੰਡ ਆ ਰਿਹਾ ਹੈ।
ਨਵੀਂ ਦਿੱਲੀ: ਪੁਲਾੜ ਦੀ ਡੂੰਘਾਈ ਤੋਂ ਧਰਤੀ ਵੱਲ ਇਕ ਬਹੁਤ ਵੱਡਾ ਉਲਕਾ ਪਿੰਡ ਆ ਰਿਹਾ ਹੈ। ਇਸ ਉਲਕਾ ਪਿੰਡ ਦੀ ਰਫ਼ਤਾਰ ਇੰਨੀ ਜ਼ਿਆਦਾ ਹੈ ਕਿ ਜੇਕਰ ਇਹ ਧਰਤੀ ‘ਤੇ ਡਿੱਗਦਾ ਹੈ ਤਾਂ ਕਈ ਕਿਲੋਮੀਟਰ ਤੱਕ ਤਬਾਹੀ ਮਚਾ ਸਕਦਾ ਹੈ। ਜੇਕਰ ਸਮੁੰਦਰ ਵਿਚ ਡਿੱਗੇਗਾ ਤਾਂ ਸੁਨਾਮੀ ਪੈਦਾ ਕਰ ਸਕਦਾ ਹੈ। ਇਸ ਦੇ ਧਰਤੀ ਵੱਲ ਆਉਣ ਵਿਚ ਬਸ ਕੁਝ ਹੀ ਘੰਟੇ ਬਾਕੀ ਹਨ।
Asteroid
ਇਸ ਉਲਕਾ ਪਿੰਡ ਦੀ ਰਫ਼ਤਾਰ 13 ਕਿਲੋਮੀਟਰ ਪ੍ਰਤੀ ਸੈਕਿੰਡ ਹੈ। ਯਾਨੀ ਕਰੀਬ 46,500 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹੈ। ਇਹ ਉਲਕਾ ਪਿੰਡ ਦਿੱਲੀ ਦੇ ਕੁਤੁਬ ਮੀਨਾਰ ਨਾਲੋਂ ਚਾਰ ਗੁਣਾ ਅਤੇ ਅਮਰੀਕਾ ਦੇ ਸਟੈਚੂ ਆਫ ਲਿਬਰਟੀ ਨਾਲੋਂ ਤਿੰਨ ਗੁਣਾ ਵੱਡਾ ਹੈ। ਇਸ ਦਾ ਨਾਮ 2010 NY 65 ਹੈ। ਇਹ 1017 ਫੁੱਟ ਲੰਬਾ ਹੈ। ਸਟੈਚੂ ਆਫ ਲਿਬਰਟੀ 310 ਫੁੱਟ ਅਤੇ ਕੁਤੁਬ ਮੀਨਾਰ 240 ਫੁੱਟ ਲੰਬਾ ਹੈ।
NASA
ਇਹ 46,500 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧਰਤੀ ਵੱਲ ਆ ਰਿਹਾ ਹੈ। ਇਹ ਅੱਜ ਯਾਨੀ 24 ਜੂਨ 2020 ਦੀ ਦਪਹਿਰ 12.15 ਵਜੇ ਧਰਤੀ ਦੇ ਕੋਲੋਂ ਲੰਘੇਗਾ। ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਅਨੁਮਾਨ ਹੈ ਕਿ ਇਹ ਧਰਤੀ ਤੋਂ ਕਰੀਬ 37 ਲੱਖ ਕਿਲੋਮੀਟਰ ਦੂਰੀ ਤੋਂ ਨਿਕਲੇਗਾ। ਪਰ ਪੁਲਾੜ ਵਿਗਿਆਨ ਵਿਚ ਇਸ ਦੂਰੀ ਨੂੰ ਜ਼ਿਆਦਾ ਨਹੀਂ ਮੰਨਿਆ ਜਾਂਦਾ। ਹਾਲਾਂਕਿ ਧਰਤੀ ਨੂੰ ਇਸ ਤੋਂ ਕੋਈ ਖਤਰਾ ਨਹੀਂ ਹੈ।
NASA
ਨਾਸਾ ਦੇ ਵਿਗਿਆਨਕ ਉਹਨਾਂ ਸਾਰੇ ਐਸਟੇਰੌਡਸ ਨੂੰ ਧਰਤੀ ਲਈ ਖਤਰਾ ਮੰਨਦੇ ਹਨ ਜੋ ਧਰਤੀ ਤੋਂ 75 ਲੱਖ ਕਿਲੋਮੀਟਰ ਦੀ ਦੂਰੀ ਤੋਂ ਗੁਜ਼ਰਦੇ ਹਨ। ਇੰਨੀ ਤੇਜ਼ ਰਫ਼ਤਾਰ ਵਿਚ ਗੁਜ਼ਰਨ ਵਾਲੇ ਵਾਲੇ ਪਿੰਡਾਂ ਨੂੰ ਨੀਅਰ ਅਰਥ ਆਬਜੈਕਟਸ ਕਹਿੰਦੇ ਹਨ। ਦੱਸ ਦਈਏ ਕਿ ਜੂਨ ਵਿਚ ਐਸਟੇਰੌਡ ਗੁਜ਼ਰਨ ਦੀ ਇਹ ਤੀਜੀ ਘਟਨਾ ਹੈ। ਪਹਿਲਾ ਐਸਟੇਰੌਡ 6 ਜੂਨ ਨੂੰ ਧਰਤੀ ਕੋਲੋਂ ਗੁਜ਼ਰਿਆ ਸੀ।
Asteroid
ਜ਼ਿਕਰਯੋਗ ਹੈ ਕਿ 2013 ਵਿਚ ਚੇਲਿਆਬਿੰਸਕ ਐਸਟੇਰੌਡ ਰੂਸ ਵਿਚ ਡਿੱਗਿਆ ਸੀ। ਇਸ ਦੇ ਡਿੱਗਣ ਨਾਲ 1 ਹਜ਼ਾਰ ਤੋਂ ਜ਼ਿਆਦਾ ਲੋਕ ਜਖਮੀ ਹੋਏ ਸੀ। ਹਜ਼ਾਰਾਂ ਘਰਾਂ ਦੀਆਂ ਖਿੜਕੀਆਂ ਦਰਵਾਜ਼ੇ ਟੁੱਟੇ ਸੀ।