ਰੂਸ ’ਚ ਬਗ਼ਾਵਤ, ਦਖਣੀ ਰੂਸ ਦੇ ਅਹਿਮ ਸ਼ਹਿਰ ’ਤੇ ਕਬਜ਼ਾ ਕੀਤਾ

By : BIKRAM

Published : Jun 24, 2023, 1:50 pm IST
Updated : Jun 24, 2023, 9:38 pm IST
SHARE ARTICLE
Vladimir Putin
Vladimir Putin

ਵੇਗਨਰ ਫ਼ੌਜੀ ਲਿਪੇਤਸਕ ਸੂਬੇ ’ਚ ਵੀ ਦਾਖ਼ਲ ਹੋ ਗਏ, ਮਾਸਕੋ ਵਲ ਵਧਣ ਦੀਆਂ ਖ਼ਬਰਾਂ ਵਿਚਕਾਰ ਮੇਅਰ ਨੇ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ

ਮਾਸਕੋ: ਰੂਸ ’ਚ ਇਕ ਨਿਜੀ ਫ਼ੌਜ ਦੇ ਮੁਖੀ ਵਲੋਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਰੁਧ ਬਗ਼ਾਵਤ ਦਾ ਐਲਾਨ ਕਰ ਦਿਤਾ ਹੈ। ਨਿਜੀ ਫ਼ੌਜੀ ਕੰਪਨੀ ‘ਵੈਗਨਰ’ ਦੇ ਮੁਖੀ ਯੁਵੇਗਨੀ ਪਰਿਗੋਜ਼ਿਨ ਦੀ ਹਥਿਆਰਬੰਦ ਬਗ਼ਾਵਤ ਨੇ ਦਖਣੀ ਰੂਸ ਦੇ ਅਹਿਮ ਸ਼ਹਿਰ ਰੋਸਤੋਵ ’ਚ ਨਾਗਰਿਕ ਅਤੇ ਫ਼ੌਜੀ ਟਿਕਾਣਿਆਂ ’ਤੇ ਕਬਜ਼ਾ ਕਰ ਲਿਆ ਹੈ। ਵੇਗਨਰ ਫ਼ੌਜੀ ਰੂਸ ਦੇ ਲਿਪੇਤਸਕ ਸੂਬੇ ’ਚ ਵੀ ਦਾਖ਼ਲ ਹੋ ਗਏ ਹਨ।

ਕ੍ਰੈਮਲਿਨ ਨੇ ਰੂਸ ’ਚ ਨਿਜੀ ਫ਼ੌਜੀ ਸਮੂਹ ਵੈਗਨਰ ਗਰੁੱਪ ਦੇ ਮੁਖੀ ਯੇੇਵਗੇਨੀ ਪਰਿਗੋਜ਼ਿਨ ਨੂੰ ਗਿ੍ਰਫ਼ਤਾਰ ਕਰਨ ਦਾ ਹੁਕਮ ਦਿਤਾ ਹੈ। ਰੂਸੀ ਖੁਫ਼ੀਆ ਵਿਭਾਗ ਨੇ ਉਨ੍ਹਾਂ ’ਤੇ ਹਥਿਆਰਬੰਦ ਵਿਦਰੋਹ ਦਾ ਐਲਾਨ ਕਰਨ ਦਾ ਦੋਸ਼ ਲਾਇਆ ਹੈ। ਰੂਸੀ ਫ਼ੌਜ ਨੇ ਕਥਿਤ ਤੌਰ ’ਤੇ ਵੈਗਨਰ ਕੈਂਪ ’ਤੇ ਮਿਜ਼ਾਈਲ ਨਾਲ ਹਮਲਾ ਕੀਤਾ ਹੈ।

ਸਰਕਾਰੀ ਮੀਡੀਆ ਰੀਪੋਰਟਾਂ ਅਨੁਸਾਰ ਘਟਨਾਕ੍ਰਮ ਦੇ ਮੱਦੇਨਜ਼ਰ ਮਾਸਕੋ ਦੇ ਨੇੜਲੇ ਅਤੇ ਦਖਣੀ-ਪੂਰਬੀ ਯੂਕਰੇਨ ਦੇ ਆਸਪਾਸ ਰੋਸਤੋਵ ਸ਼ਹਿਰ ’ਚ ਸੁਰਖਿਆ ਵਧਾ ਦਿਤੀ ਗਈ ਹੈ। ਵੈਗਨਰ ਦੇ ਫ਼ੌਜੀਆਂ ਵਲੋਂ ਮਾਸਕੋ ਵਲ ਵਧਣ ਦੀਆਂ ਖ਼ਬਰਾਂ ਵਿਚਕਾਰ ਮਾਸਕੋ ਦੇ ਮੇਅਰ ਨੇ ਨਿਵਾਸੀਆਂ ਨੂੰ ਕਾਰਾਂ ਦਾ ਪ੍ਰਯੋਗ ਨਾ ਕਰਨ ਦੀ ਅਪੀਲ ਕੀਤੀ ਹੈ ਅਤੇ ਜ਼ਿਆਦਾਤਰ ਲੋਕਾਂ ਲਈ ਸੋਮਵਾਰ ਨੂੰ ਛੁੱਟੀ ਦਾ ਐਲਾਨ ਕਰ ਦਿਤਾ ਹੈ। 

ਇਸ ਤੋਂ ਪਹਿਲਾਂ ਪਰਿਗੋਜ਼ਿਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀਆਂ ਫ਼ੌਜਾਂ ਯੂਕਰੇਨ ਸਰਹੱਦ ਨੂੰ ਪਾਰ ਕਰ ਕੇ ਰੂਸ ’ਚ ਦਾਖ਼ਲ ਹੋਈਆਂ ਹਨ, ਹਾਲਾਂਕਿ ਉਨ੍ਹਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ। 

ਪਰਿਗੋਜ਼ਿਨ ਨੇ ਅਪਣੇ ਗੁੱਸੇ ਭਰੇ ਐਲਾਨ ’ਚ ਕਿਹਾ ਕਿ ਉਹ ਅਪਣੇ ਰਾਹ ’ਚ ਆਉਣ ਵਾਲੇ ਹਰ ਕਿਸੇ ਨੂੰ ਖ਼ਤਮ ਕਰ ਦੇਣਗੇ। ਵੈਗਨਰ ਇਕਾਈਆਂ ਉੱਤਰ ਵਲ ਵਧ ਰਹੀਆਂ ਹਨ ਅਤੇ ਉਨ੍ਹਾਂ ਵਲੋਂ ਮਾਸਕੋ ’ਤੇ ਕਬਜ਼ਾ ਕਰਨ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਤਖ਼ਤਾਪਲਟ ਨਹੀਂ ਬਲਕਿ ਨਿਆਂ ਦਾ ਮਾਰਚ ਹੈ। 

ਉਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੇ ਇਕ ਪ੍ਰਮੁੱਖ ਸ਼ਹਿਰ ’ਚ ਬਗ਼ਾਵਤ ਹੋਣ ਵਿਚਕਾਰ ਦੇਸ਼ ਨੂੰ ਸੰਬੋਧਨ ਕੀਤਾ। ਪੁਤਿਨ ਨੇ ਇਸ ਬਗ਼ਾਵਤ ਨੂੰ ‘ਧੋਖਾ’ ਕਰਾਰ ਦਿਤਾ ਹੈ ਅਤੇ ‘ਲੋਕਾਂ ਅਤੇ ਰੂਸ ਦੀ ਰਾਖੀ’ ਕਰਨ ਦਾ ਵਾਅਦਾ ਕੀਤਾ। ਬਗ਼ਾਵਤ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸ ‘ਅਪਣੇ ਭਵਿੱਖ ਲਈ ਸਭ ਤੋਂ ਮੁਸ਼ਕਲ ਲੜਾਈ ਲੜ ਰਿਹਾ ਹੈ।’ 

'ਹਾਲਾਂਕਿ ਵੈਗਨਰ ਆਗੂ ਪਰਿਗੋਜ਼ਿਨ ਨੇ ਪੁਤਿਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਅਪਣੇ ਲੜਾਕਿਆਂ ਨੂੰ ਦੇਸ਼ਭਗਤ ਦਸਿਆ ਹੈ। 

ਮੀਡੀਆ ਰੀਪੋਰਟ ’ਚ ਕਿਹਾ ਗਿਆ ਹੈ ਕਿ ਫਰਵਰੀ 2022 ’ਚ ਜਦੋਂ ਤੋਂ ਰੂਸ ਨੇ ਯੂਕਰੇਨ ਵਿਰੁਧ ਜੰਗ ਸ਼ੁਰੂ ਕੀਤੀ ਹੈ ਉਦੋਂ ਤੋਂ ਪਰਿਗੋਜ਼ਿਨ ਅਤੇ ਰੂਸੀ ਰਖਿਆ ਮੰਤਰੀ ਸਰਗੇਈ ਸ਼ੋਇਗੁ ਵਿਚਕਾਰ ਸੰਤਾ ਸੰਘਰਸ਼ ਚਲ ਰਿਹਾ ਹੈ।
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement