Canada News : ਕੈਨੇਡਾ ਦੇ ਪ੍ਰਧਾਨ ਮੰਤਰੀ ਨੇ X ’ਤੇ ਅਤਿਵਾਦੀ ਦੇ ਮ੍ਰਿਤਕਾਂ ਨੂੰ ਕੀਤਾ ਯਾਦ 
Published : Jun 24, 2025, 1:10 pm IST
Updated : Jun 24, 2025, 2:03 pm IST
SHARE ARTICLE
Canadian Prime Minister remembers victims of terrorist attack on X Latest News in Punjabi
Canadian Prime Minister remembers victims of terrorist attack on X Latest News in Punjabi

Canada News : 40 ਸਾਲ ਪਹਿਲਾਂ ਖ਼ਾਲਿਸਤਾਨੀਆਂ ਨੇ ਉਡਾਇਆ ਸੀ ਜਹਾਜ਼ 

Canadian Prime Minister remembers victims of terrorist attack on X Latest News in Punjabi ਨਵੀਂ ਦਿੱਲੀ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਏਅਰ ਇੰਡੀਆ ਫਲਾਈਟ 182 ‘ਕਨਿਸ਼ਕ’ ਬੰਬ ਧਮਾਕੇ ਦੀ 40ਵੀਂ ਵਰ੍ਹੇਗੰਢ 'ਤੇ 23 ਜੂਨ 1985 ਨੂੰ ਹੋਏ ਭਿਆਨਕ ਅਤਿਵਾਦੀ ਹਮਲੇ ਵਿਚ ਅਪਣੀਆਂ ਜਾਨਾਂ ਗੁਆਉਣ ਵਾਲੇ ਮਾਸੂਮ ਲੋਕਾਂ ਨੂੰ ਯਾਦ ਕੀਤਾ। ਇਸ ਹਮਲੇ ਨੂੰ ਅਜੇ ਵੀ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਘਾਤਕ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਮੌਕੇ 'ਤੇ ਇਕ ਭਾਵੁਕ ਬਿਆਨ ਵਿਚ ਕਿਹਾ, ‘40 ਸਾਲ ਪਹਿਲਾਂ ਇਸ ਹਮਲੇ ਵਿਚ 268 ਕੈਨੇਡੀਅਨ ਨਾਗਰਿਕ ਮਾਰੇ ਗਏ ਸਨ। ਇਹ ਸਾਡੇ ਦੇਸ਼ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਹਮਲਾ ਹੈ। ਅਸੀਂ ਇਸ ਹਮਲੇ ਨੂੰ ਕਦੇ ਨਹੀਂ ਭੁੱਲ ਸਕਦੇ’

ਇਹ ਹਮਲਾ ਕਦੋਂ ਅਤੇ ਕਿਵੇਂ ਹੋਇਆ?
23 ਜੂਨ 1985 ਨੂੰ, ਏਅਰ ਇੰਡੀਆ ਫ਼ਲਾਈਟ ਨੰਬਰ 182, ਜਿਸ ਨੂੰ 'ਕਨਿਸ਼ਕ' ਵਜੋਂ ਜਾਣਿਆ ਜਾਂਦਾ ਹੈ, ਮਾਂਟਰੀਅਲ ਤੋਂ ਦਿੱਲੀ ਲਈ ਰਵਾਨਾ ਹੋਈ। ਇਹ ਲੰਡਨ ਹੁੰਦੇ ਹੋਏ ਦਿੱਲੀ ਜਾ ਰਹੀ ਸੀ ਪਰ ਹੀਥਰੋ ਹਵਾਈ ਅੱਡੇ ਤੋਂ ਸਿਰਫ਼ 45 ਮਿੰਟ ਪਹਿਲਾਂ, ਜਦੋਂ ਜਹਾਜ਼ ਆਇਰਲੈਂਡ ਦੇ ਕਾਰਕ ਤੱਟ ਨੇੜੇ ਪਹੁੰਚਿਆ, ਤਾਂ ਇਸ ਵਿਚ ਇਕ ਵੱਡਾ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਜਹਾਜ਼ ਵਿਚ ਸਵਾਰ ਸਾਰੇ ਲੋਕ ਮਾਰੇ ਗਏ।

ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ। ਇਸ ਹਮਲੇ ਲਈ ਖ਼ਾਲਿਸਤਾਨੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜੋ ਉਸ ਸਮੇਂ ਭਾਰਤ ਵਿਚ ਆਪ੍ਰੇਸ਼ਨ ਬਲੂ ਸਟਾਰ ਅਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਤੋਂ ਨਾਰਾਜ਼ ਸਨ।

ਕਈ ਵੱਡੇ ਚਹਿਰਿਆਂ ਨੇ 40ਵੀਂ ਵਰ੍ਹੇਗੰਢ 'ਤੇ ਮ੍ਰਿਤਕਾਂ ਨੂੰ ਯਾਦ ਕੀਤਾ
ਕੈਨੇਡਾ ਦੇ ਚਾਰਜ ਡੀ ਅਫੇਅਰਜ਼ ਜੈਨੀਫਰ ਡੌਬੇਨੀ ਅਤੇ ਭਾਰਤ ਵਿਚ ਆਇਰਿਸ਼ ਰਾਜਦੂਤ ਕੇਵਿਨ ਕੈਲੀ ਨੇ ਦਿੱਲੀ ਦੇ ਕੈਨੇਡਾ ਹਾਊਸ ਵਿਖੇ ਕਰਵਾਏ ਯਾਦਗਾਰੀ ਪ੍ਰੋਗਰਾਮ ਵਿਚ ਹਿੱਸਾ ਲਿਆ। ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਡਿਪਲੋਮੈਟਾਂ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਇਕ ਮਿੰਟ ਦੇ ਮੌਨ ਨਾਲ ਹੋਈ, ਜਿਸ ਵਿਚ ਅਹਿਮਦਾਬਾਦ ਵਿਚ ਹਾਲ ਹੀ ਵਿਚ ਹੋਏ ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਵੀ ਦਿਤੀ ਗਈ।

ਆਇਰਲੈਂਡ ਵਿਚ ਕਰਵਾਇਆ ਗਿਆ ਸ਼ਰਧਾਂਜਲੀ ਸਮਾਰੋਹ 
ਆਇਰਲੈਂਡ ਦੇ ਕਾਰਕ ਵਿਚ ਅਹਾਕਿਸਤਾ ਮੈਮੋਰੀਅਲ ਵਿਖੇ ਇਕ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਆਇਰਿਸ਼ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ, ਕੈਨੇਡੀਅਨ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਾਰੀ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਹਿੱਸਾ ਲਿਆ। ਅਪਣੇ ਸੰਬੋਧਨ ਵਿਚ, ਪੁਰੀ ਨੇ ਕਿਹਾ ਕਿ ਕਨਿਸ਼ਕ ਬੰਬ ਧਮਾਕਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਤਿਵਾਦ ਦੀ ਕੋਈ ਸੀਮਾ ਨਹੀਂ ਹੁੰਦੀ, ਅਤੇ ਇਸ ਵਿਰੁਧ ਇੱਕਜੁੱਟ ਹੋ ਕੇ ਲੜਨਾ ਸਾਡੀ ਸਮੂਹਕ ਜ਼ਿੰਮੇਵਾਰੀ ਹੈ।

ਅਸੀਂ ਨਹੀਂ ਭੁੱਲਾਂਗੇ, ਅਸੀਂ ਨਹੀਂ ਡਰਾਂਗੇ : ਐਸ. ਜੈਸ਼ੰਕਰ 
ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ 'ਐਕਸ' 'ਤੇ ਲਿਖਿਆ, ‘ਇਹ ਇਕ ਗੰਭੀਰ ਯਾਦ ਦਿਵਾਉਂਦਾ ਹੈ ਕਿ ਦੁਨੀਆਂ ਨੂੰ ਅਤਿਵਾਦ ਅਤੇ ਹਿੰਸਕ ਕੱਟੜਵਾਦ ਵਿਰੁਧ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਕੈਨੇਡਾ ਨੇ 23 ਜੂਨ ਨੂੰ ਰਾਸ਼ਟਰੀ ਅਤਿਵਾਦ ਪੀੜਤ ਯਾਦਗਾਰੀ ਦਿਵਸ ਵਜੋਂ ਮਨਾਇਆ ਅਤੇ ਦੁਨੀਆਂ ਨੂੰ ਇਹ ਸੰਦੇਸ਼ ਦਿਤਾ ਕਿ ਦੁੱਖਾਂ ਨੂੰ ਭੁਲਾਇਆ ਨਹੀਂ ਜਾਂਦਾ, ਸਗੋਂ ਇਸ ਨੂੰ ਨਿਆਂ ਅਤੇ ਸੁਧਾਰ ਦਾ ਆਧਾਰ ਬਣਾਇਆ ਜਾਂਦਾ ਹੈ।’

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement