ਭਾਰਤ 'ਚ ਸੱਤਾਧਾਰੀ ਪਾਰਟੀ ਨਾਲ ਸਹਿਮਤ ਨਾ ਹੋਣ ਵਾਲੇ ਪੱਤਰਕਾਰਾਂ ਦਾ ਸੋਸ਼ਣ ਚਿੰਤਾਜਨਕ : ਆਰਡਬਲਯੂਬੀ
Published : Aug 24, 2018, 11:35 am IST
Updated : Aug 24, 2018, 11:36 am IST
SHARE ARTICLE
Threatening-journalists
Threatening-journalists

ਪ੍ਰੈੱਸ ਦੀ ਦਸ਼ਾ-ਦਿਸ਼ਾ 'ਤੇ ਨਜ਼ਰ ਰੱਖਣ ਵਾਲੀ ਸੰਸਾਰ ਸੰਸਥਾ ਰਿਪੋਰਟਸ ਵਿਦਾਊਟ ਬਾਰਡਰਸ (ਆਰਡਬਲਯੂਬੀ) ਦੇ ਮੁਤਾਬਕ...

ਵਾਸ਼ਿੰਗਟਨ : ਪ੍ਰੈੱਸ ਦੀ ਦਸ਼ਾ-ਦਿਸ਼ਾ 'ਤੇ ਨਜ਼ਰ ਰੱਖਣ ਵਾਲੀ ਸੰਸਾਰ ਸੰਸਥਾ ਰਿਪੋਰਟਸ ਵਿਦਾਊਟ ਬਾਰਡਰਸ (ਆਰਡਬਲਯੂਬੀ) ਦੇ ਮੁਤਾਬਕ ਭਾਰਤ ਵਿਚ ਸੱਤਾਧਾਰੀ ਪਾਰਟੀ ਦੇ ਰੁਖ਼ ਨਾਲ ਸਹਿਮਤੀ ਨਾ ਰੱਖਣ ਵਾਲੇ ਪੱਤਰਕਾਰਾਂ ਨੂੰ ਪਰੇਸ਼ਾਨ ਕੀਤੇ ਜਾਣ ਦੇ ਮਾਮਲੇ ਚਿੰਤਾਜਨਕ ਪੱਧਰ ਤਕ ਪਹੁੰਚ ਗਏ ਹਨ। ਆਰਐਸਐਫ ਨੇ ਕਿਹਾ ਹੈ ਕਿ ਭਾਰਤ ਵਿਚ ਆਮ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਪੱਤਰਕਾਰ ਅਪਣੀ ਜਾਨ ਜਾਂ ਨੌਕਰੀ 'ਤੇ ਖ਼ਤਰੇ ਦੇ ਖ਼ੌਫ਼ ਤੋਂ ਬਿਨਾਂ ਖ਼ੁਦ ਨੂੰ ਪੇਸ਼ ਕਰੇ। 

threatening-journaliststhreatening-journalists

ਰਿਪੋਰਟਸ ਵਿਦਾਊਟ ਬਾਰਡਰਸ ਦੇ ਏਸ਼ੀਆ ਪ੍ਰਸ਼ਾਂਤ ਡੈਸਕ ਦੇ ਮੁਖੀ ਡੈਨੀਅਲ ਬਾਸਟਰਡ ਨੇ ਕਿਹਾ ਕਿ ਭਾਰਤ ਵਿਚ ਖ਼ਾਸ ਕਰਕੇ ਪੱਤਰਕਾਰਾਂ ਨੂੰ ਇੰਟਰਨੈਟ ਦੇ ਜ਼ਰੀਏ ਸੋਸ਼ਿਤ ਕਰਨ ਦੀਆਂ ਘਟਨਾਵਾਂ ਪਰੇਸ਼ਾਨ ਕਰਨ ਵਾਲੀਆਂ ਹਨ। ਆਰਡਬਲਯੂਬੀ ਸੰਸਥਾ ਨੇ ਕਿਹਾ ਕਿ ਪੱਤਰਕਾਰਾਂ ਦਾ ਸੋਸ਼ਣ ਕੀਤੇ ਜਾਣ ਦੀਆਂ ਘਟਨਾਵਾਂ ਦੇ ਪਿੱਛੇ ਹਿੰਦੂ ਰਾਸ਼ਟਰਵਾਦੀਆਂ ਦਾ ਹੱਥ ਹੈ। ਇਸ ਵਿਚ ਹੱਤਿਆ ਵੀ ਹੋ ਸਕਦੀ ਹੈ, ਜਿਵੇਂ ਗੌਰੀ ਲੰਕੇਸ਼ ਦੇ ਮਾਮਲੇ ਵਿਚ ਹੋਇਆ। 

threatening-journalists Modi Government threatening-journalists Modi Government

ਇਕ ਅਖ਼ਬਾਰ ਦੀ ਸੰਪਾਦਕ ਗੌਰੀ ਲੰਕੇਸ਼ ਦੀ ਕਰੀਬ ਇਕ ਸਾਲ ਪਹਿਲਾਂ ਬੰਗਲੁਰੂ ਸਥਿਤ ਉਨ੍ਹਾਂ ਦੇ ਘਰ ਵਿਚ ਹੱਤਿਆ ਕਰ ਦਿਤੀ ਗਈ ਸੀ। ਆਰਡਬਲਯੂਬੀ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕਰਮਚਾਰੀਆਂ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਪੱਤਰਕਾਰਾਂ ਦੀ ਜਾਨ ਅਤੇ ਨੌਕਰੀ ਬਚੀ ਹੋਣ ਦੀ ਗਰੰਟੀ ਮੁਹੱਈਆ ਕਰਵਾਉਣ। ਇਸ ਸੰਸਥਾ ਦੇ ਮੁਤਾਬਕ ਇੰਟਰਨੈੱਟ 'ਤੇ ਸਰਗਰਮ ਇਨ੍ਹਾਂ ਗਰਮ ਖਿਆਲੀਆਂ ਨੇ ਪਿਛਲੇ ਹਫ਼ਤੇ ਟਵਿੱਟਰ 'ਤੇ ਅਪਣਾ ਵਜੂਦ ਦਿਖਾਇਆ ਅਤੇ ਖ਼ੁਦ ਨੂੰ ਇੰਡੀਆ ਅਗੇਂਸਟ ਬਾਇਸਡ ਮੀਡੀਆ ਦਾ ਨਾਮ ਦਿਤਾ। 

threatening-journaliststhreatening-journalists

ਉਨ੍ਹਾਂ ਅਪਣੇ ਵਰਕਰਾਂ ਦੀ ਭਰਤੀ ਦੇ ਲਈ ਹੈਸ਼ਟੈਗ ਆਈÂੈਬੀਐਮ ਦੀ ਵਰਤੋਂ ਕੀਤੀ। ਇਸ ਦੇ ਇਕ ਸੰਸਥਾਪਕ ਮੈਂਬਰ ਵਿਪੁਲ ਸਕਸੇਨਾ ਨੇ ਇਸ ਆਈਏਬੀਐਮ ਸੰਗਠਨ ਦੇ ਉਦੇਸ਼ਾਂ ਦੇ ਬਾਰੇ ਵਿਚ ਦਸਿਆ ਹੈ। ਇਸ ਦੇ ਅਨੁਸਾਰ ਅਜਿਹੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਹੈ, ਜਿਨ੍ਹਾਂ ਦੇ ਪੱਖਪਾਤ ਪੂਰਨ ਰਿਪੋਰਟਿੰਗ ਦੀ ਵਜ੍ਹਾ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਜਨਤਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚਦਾ ਹੈ। 

Prime Minister Narendra ModiPrime Minister Narendra Modi

ਅਪਣੇ ਇਕ ਟਵੀਟ ਵਿਚ ਵਿਪੁਲ ਸਕਸੇਨਾ ਕਹਿੰਦੇ ਹਨ ਕਿ ਜੇਕਰ ਕੁੱਝ ਮੀਡੀਆ ਮਾਲਕਾਂ ਨੂੰ ਲਗਦਾ ਹੈ ਕਿ ਆਈਏਬੀਐਫ ਪੱਤਰਕਾਰਾਂ 'ਤੇ ਹਮਲਾ ਕਰ ਰਿਹਾ ਹੈ ਤਾਂ ਹਾਂ ਅਸੀਂ ਪੱਤਰਕਾਰਾਂ 'ਤੇ ਹਮਲਾ ਕਰ ਰਹੇ ਹਾਂ ਪਰ ਲੋਕ ਜਾਣਦੇ ਹਨ ਕਿ ਅਸੀਂ ਉਨ੍ਹਾਂ ਹੀ ਲੋਕਾਂ 'ਤੇ ਹਮਲਾ ਕਰ ਰਹੇ ਹਨ ਜੋ ਝੂਠ ਅਤੇ ਡਰ ਫੈਲਾਅ ਰਹੇ ਹਨ ਅਤੇ ਉਨ੍ਹਾਂ ਦਾ ਇਹ ਇਲਾਜ ਹੈ।

ਅਪਣੇ ਟਵਿੱਟਰ ਅਕਾਊਂਟ 'ਤੇ ਆਈਏਬੀਐਮ ਖ਼ੁਦ ਨੂੰ ਅਰਾਜਨੀਤਕ ਦਸਦਾ ਹੈ ਪਰ ਸਕਸੇਨਾ ਦੇ ਟਵਿੱਟਰ ਅਕਾਊਂਟ 'ਤੇ ਤੁਸੀਂ ਗ਼ੌਰ ਕਰੋਗੇ ਤਾਂ ਸਭ ਤੋਂ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਹੋਈ ਹੈ ਅਤੇ ਸਕਸੇਨਾ ਨੂੰ ਮਾਣ ਹੈ ਕਿ ਮੋਦੀ ਟਵਿੱਟਰ 'ਤੇ ਉਨ੍ਹਾਂ ਦਾ ਫਾਲੋਵਰ ਹਨ। ਟਵਿਟਰ 'ਤੇ ਰੇਲ ਮੰਤਰੀ ਪਿਊਸ਼ ਗੋਇਲ ਦਾ ਦਫ਼ਤਰ, ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰ ਸਿੰਘ ਬੱਗਾ, ਸਾਬਕਾ ਸਾਂਸਦ ਤਰੁਣ ਵਿਜੈ ਫਾਲੋ ਕਰਦੇ ਹਨ।

ਵਿਪੁਲ ਸਕਸੇਨਾ ਨੇ ਟਵਿੱਟਰ 'ਤੇ ਅਪਣੀ ਜਾਣ ਪਛਾਣ ਵਿਚ ਖ਼ੁਦ ਨੂੰ ਸਾਬਕਾ ਪਾਇਲਟ, ਏਵੀਏਸ਼ਨ ਇੰਜੀਨਿਅਰ, ਆਈÂੈਬੀਐਮ ਦਾ ਸਹਿ ਸੰਸਥਾਪਕ ਦਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਫਾਲੋ ਕਰਦੇ ਹਨ। ਰਿਪੋਰਟਸ ਵਿਦਾਊਟ ਬੋਰਡਸ ਦੇ ਅਨੁਸਾਰ ਆਈਏਬੀਐਮ ਸੰਸਥਾ ਵਲੋਂ ਕਿਹਾ ਗਿਆ ਹੈ ਕਿ ਅਸੀਂ ਸਾਰੇ ਦੇਸ਼ਧ੍ਰੋਹੀ ਅਤੇ ਸਰਕਾਰ ਵਿਰੋਧੀ ਵਿਸ਼ਾ ਵਸਤੂਆਂ ਨੂੰ ਬਿਨਾਂ ਕਿਸੇ ਭੇਦ ਦੇ ਖ਼ਤਮ ਕਰਨਾ ਚਾਹੁੰਦੇ ਹਾਂ।

ਆਈਏਬੀਐਮ ਦੇ ਮੈਂਬਰ ਸੋਸ਼ਲ ਮੀਡੀਆ 'ਤੇ ਪੱਤਰਕਾਰਾਂ ਦਾ ਸੋਸ਼ਣ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਧਮਕੀ ਭਰੇ ਫ਼ੋਨ ਕਾਲ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਵਕੀਲਾਂ ਨਾਲ ਗੱਲ ਕਰ ਕੇ ਉਨ੍ਹਾਂ ਵਿਰੁਧ ਅਦਾਲਤ ਵਿਚ ਰਾਜਧ੍ਰੋਹ ਦਾ ਦੋਸ਼ ਲਗਾਉਂਦੇ ਹੋਏ ਕੇਸ ਕਰਦੇ ਹਨ। ਡੈਨੀਅਲ ਬਾਸਟਰਡ ਕਹਿੰਦੇ ਹਨ ਕਿ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਮੂਹ 'ਤੇ ਪਾਬੰਦੀ ਲਗਾਏ ਜੋ ਖੁੱਲ੍ਹ ਕੇ ਹੱਤਿਆ ਲਈ ਉਕਸਾ ਰਿਹਾ ਹੈ

ਅਤੇ ਪੱਤਰਕਾਰਾਂ ਦੇ ਵਿਰੁਧ ਉਸ ਦੀ ਜ਼ੁਬਾਨੀ ਹਿੰਸਾ ਉਨ੍ਹਾਂ ਦੀ ਸਰੀਰਕ ਸੁਰੱਖਿਆ ਦੇ ਲਈ ਖ਼ਤਰਾ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਰੁਖ਼ ਨਾਲ ਸਹਿਮਤੀ ਨਾ ਰੱਖਣ ਵਾਲੇ ਭਾਰਤੀ ਪੱਤਰਕਾਰਾਂ ਨੂੰ ਪਰੇਸ਼ਾਨ ਕੀਤੇ ਜਾਣ ਦੇ ਮਾਮਲੇ ਚਿੰਤਾਜਨਕ ਪੱਧਰ 'ਤੇ ਪਹੁੰਚ ਰਹੇ ਹਨ, ਜਦਕਿ ਇਸ 'ਤੇ ਸਰਕਾਰ ਦਾ ਰਵੱਈਆ ਇਕ ਡੂੰਘੀ ਚੁੱਪ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement