ਰੂਸ ’ਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਪੁਤਿਨ ਵਿਰੁਧ ਬਗਾਵਤ ਕਰਨ ਵਾਲੇ ਵੈਗਨਰ ਚੀਫ ਦੀ ਮੌਤ
Published : Aug 24, 2023, 9:51 am IST
Updated : Aug 24, 2023, 9:51 am IST
SHARE ARTICLE
Wagner chief Yevgeny Prigozhin among 10 killed in plane crash: Russian officials
Wagner chief Yevgeny Prigozhin among 10 killed in plane crash: Russian officials

ਜਹਾਜ਼ ਹਾਦਸੇ 'ਚ 10 ਲੋਕਾਂ ਦੀ ਮੌਤ ਦੀ ਖ਼ਬਰ

 

ਸਕੋ: ਰੂਸ ਵਿਚ ਵੈਗਨਰ ਗਰੁੱਪ ਦੇ ਚੀਫ ਯੇਵਗੇਨੀ ਪ੍ਰਿਗੋਜਿਨ ਦੀ ਇਕ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਉਨ੍ਹਾਂ ਨੇ ਕੁੱਝ ਸਮਾਂ ਪਹਿਲਾਂ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਰੁਧ ਬਗਾਵਤ ਕੀਤੀ ਸੀ। ਰੂਸੀ ਏਜੰਸੀਆਂ ਮੁਤਾਬਕ ਜਹਾਜ਼ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਸਾਬਕਾ ਡਿਪਟੀ ਸੀ.ਐਮ. ਸੋਨੀ ਨੇ ਵਾਪਸ ਲਈ ਜ਼ਮਾਨਤ ਅਰਜ਼ੀ, ਨਵੇਂ ਤੱਥਾਂ ਨਾਲ ਮੁੜ ਦਾਇਰ ਕਰਨਗੇ ਪਟੀਸ਼ਨ

ਰੂਸ ਦੀ ਸਰਕਾਰੀ ਸਮਾਚਾਰ ਏਜੰਸੀਆਂ ਨੇ ਕਿਹਾ ਕਿ ਵੈਗਨਰ ਗਰੁੱਪ ਦਾ ਮੁਖੀ ਯੇਵਗੇਨੀ ਪ੍ਰਿਗੋਜ਼ਿਨ, ਜਿਸ ਨੇ ਜੂਨ ਵਿਚ ਰੂਸ ਦੀ ਫ਼ੌਜ ਵਿਰੁਧ ਬਗਾਵਤ ਦੀ ਅਗਵਾਈ ਕੀਤੀ ਸੀ, ਕਰੈਸ਼ ਹੋਏ ਜਹਾਜ਼ ਦੇ ਯਾਤਰੀਆਂ ਵਿਚ ਸ਼ਾਮਲ ਸੀ। ਨਿਊਜ਼ ਏਜੰਸੀ ਟੀ.ਏ.ਐਸ.ਐਸ. ਦੀ ਰੀਪੋਰਟ ਰੂਸ ਦੀ ਹਵਾਬਾਜ਼ੀ ਏਜੰਸੀ ਨੇ ਕਿਹਾ ਕਿ ਟਵਰ ਖੇਤਰ ਵਿਚ ਹਾਦਸਾਗ੍ਰਸਤ ਹੋਏ ਜਹਾਜ਼ ਦੇ ਯਾਤਰੀਆਂ ਵਿਚ ਯੇਵਗੇਨੀ ਪ੍ਰਿਗੋਜ਼ਿਨ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: ਪੰਜਾਬ ਜੀ.ਐਸ.ਟੀ. ਵਿਭਾਗ ਨੇ ਮੰਡੀ ਗੋਬਿੰਦਰਗੜ੍ਹ ਵਿਖੇ 51 ਟਰੱਕ ਕੀਤੇ ਜ਼ਬਤ, ਟੈਕਸ ਚੋਰੀ ਦੇ ਇਲਜ਼ਾਮ

ਰੂਸ ਦੇ ਐਮਰਜੈਂਸੀ ਸਥਿਤੀ ਮੰਤਰਾਲੇ ਨੇ ਕੁੱਝ ਸਮਾਂ ਪਹਿਲਾਂ ਕਿਹਾ ਸੀ, "ਜਹਾਜ਼ 'ਤੇ 3 ਚਾਲਕ ਦਲ ਦੇ ਮੈਂਬਰਾਂ ਸਮੇਤ 10 ਲੋਕ ਸਵਾਰ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।" ਅੰਤਰਰਾਸ਼ਟਰੀ ਸਮੇਂ ਅਨੁਸਾਰ ਸ਼ਾਮ ਕਰੀਬ 5:00 ਵਜੇ, ਮੰਤਰਾਲੇ ਨੇ ਘੋਸ਼ਣਾ ਕੀਤੀ ਕਿ "ਮਾਸਕੋ ਤੋਂ ਸੇਂਟ ਪੀਟਰਸਬਰਗ ਜਾ ਰਿਹਾ ਇਕ ਨਿੱਜੀ ਐਂਬਰੇਅਰ ਲੀਗੇਸੀ ਜਹਾਜ਼ ਟਵਰ ਖੇਤਰ ਵਿਚ ਕੁਜ਼ੇਨਕਿਨੋ ਪਿੰਡ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।"

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement