
Bangladesh Flood News : 48 ਲੱਖ ਪ੍ਰਭਾਵਿਤ, ਪਾਕਿਸਤਾਨ ਨੇ ਮਦਦ ਦੀ ਦਿਤੀ ਪੇਸ਼ਕਸ਼
Bangladesh Flood News in punjabi : ਬੰਗਲਾਦੇਸ਼ ਦੇ ਪੂਰਬੀ ਖੇਤਰ ਵਿਚ 30 ਸਾਲਾਂ ਵਿਚ ਸਭ ਤੋਂ ਵਿਨਾਸ਼ਕਾਰੀ ਹੜ੍ਹ ਆਇਆ ਹੈ। 12 ਜ਼ਿਲ੍ਹਿਆਂ ਦੇ ਕਰੀਬ 48 ਲੱਖ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਵਿਚ ਹਜ਼ਾਰਾਂ ਘਰ ਡੁੱਬ ਗਏ, ਜਿਸ ਕਾਰਨ ਕਈ ਪਰਿਵਾਰਾਂ ਨੂੰ ਦੂਜੇ ਇਲਾਕਿਆਂ ਵਿਚ ਸ਼ਰਨ ਲੈਣੀ ਪਈ।
ਇਹ ਵੀ ਪੜ੍ਹੋ: Justin Bieber Baby News: ਜਸਟਿਨ ਬੀਬਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਬੰਗਲਾਦੇਸ਼ ਵਿਚ ਆਏ ਹੜ੍ਹ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੂੰ ਇੱਕ ਪੱਤਰ ਲਿਖਿਆ।
ਇਹ ਵੀ ਪੜ੍ਹੋ: Himachal News: ਹਿਮਾਚਲ ਵਿਚ ਮੌਕੀਪਾਕਸ ਲਈ ਅਲਰਟ ਜਾਰੀ, ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਨਜ਼ਰ, ਜਾਣੋ ਲੱਛਣ ਅਤੇ ਰੋਕਥਾਮ
ਸ਼ਰੀਫ ਨੇ ਚਿੱਠੀ 'ਚ ਲਿਖਿਆ, ''ਪਾਕਿਸਤਾਨ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਬਹਾਦਰੀ ਨਾਲ ਖੜ੍ਹਾ ਹੈ, ਜਿਨ੍ਹਾਂ ਨੇ ਆਪਣੇ ਪਿਆਰੇ, ਘਰ ਅਤੇ ਨੌਕਰੀਆਂ ਗੁਆ ਦਿੱਤੀਆਂ ਹਨ। ਅਸੀਂ ਬੰਗਲਾਦੇਸ਼ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹਾਂ।''
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Bangladesh Flood News in punjabi , stay tuned to Rozana Spokesman)