
ਸਵਿੱਜ਼ਰਲੈਂਡ ਦੇ ਸੈਂਟ ਗਾਲੇਨ ਦੇ ਵੋਟਰਾਂ ਨੇ ਐਤਵਾਰ ਨੂੰ ਇਕ ਜਨਮਤ
ਬਰਨ : ਸਵਿੱਜ਼ਰਲੈਂਡ ਦੇ ਸੈਂਟ ਗਾਲੇਨ ਦੇ ਵੋਟਰਾਂ ਨੇ ਐਤਵਾਰ ਨੂੰ ਇਕ ਜਨਮਤ ਸੰਗਰਹਿ ਵਿਚ ਸਰਵਜਨਿਕ ਸਥਾਨਾਂ ਤੇ ਚਿਹਰਾ ਢਕਣ ਉਤੇ ਰੋਕ ਲਗਾਉਣ ਦਾ ਸਮਰਥਨ ਕੀਤਾ। ਇਹ ਦੂਸਰਾ ਸੂਬਾ ਹੈ ਜਿੱਥੇ ਬੁਰਕੇ ਉਤੇ ਰੋਕ ਲੱਗੇਗੀ। ਅਧਿਕਾਰਿਕ ਨਤੀਜਿਆਂ ਦੇ ਮੁਤਾਬਿਕ, ਉੱਤਰ-ਪੂਰਬੀ ਸੈਂਟ ਗਾਲੇਨ ਪ੍ਰਾਂਤ ਵਿਚ 36 ਪ੍ਰਤੀਸ਼ਤ ਮਤਦਾਨ ਹੋਇਆ ਸੀ।
Referendum in Favor Of a Ban On Burqa ਇਸ ਤੋਂ ਦੋ ਸਾਲ ਪਹਿਲਾਂ ਦੱਖਣੀ ਤੀਚੀਨੋ ਨੇ ਵੀ ਬੁਰਕਾ ਅਤੇ ਹੋਰ ਮੁਸਲਿਮ ਮਖੋਟਿਆਂ ਨੂੰ ਰੋਕ ਲਾਉਣ ਦੇ ਲਈ ਕਾਨੂੰਨ ਬਣਾਇਆ ਸੀ ਅਤੇ ਸੈਂਟ ਗਾਲੇਨ ਵੀ ਉਸੇ ਦੇ ਮਿੱਥੇ ਸਿਧਾਤਾਂ ਉੱਤੇ ਚੱਲੇਗਾ। ਗੌਰਤਲਬ ਹੈ ਕਿ ਜ਼ਿਊਰਿਖ਼, ਸੋਲੋਥਨ, ਗਲੇਰੂਸ ਵਰਗੇ ਤਿੰਨ ਸੂਬਿਆਂ ਨੇ ਇਸ ਸਾਲ ਵਿਚ ਇਸ ਤਰ੍ਹਾਂ ਦੇ ਰੋਕ ਲਗਾਉਣ ਦੇ ਤਜਵੀਜ਼ ਨੂੰ ਖ਼ਾਰਿਜ ਕਰ ਦਿੱਤਾ ਹੈ।
Referendum in Favor Of a Ban On Burqaਪਿਛਲੇ ਸਾਲ ਸੈਂਟ ਗਾਲੇਨ ਦੇ ਸੰਸਦਾਂ ਨੇ ਇਕ ਵਿਧਾਇਕ ਨੂੰ ਪਾਸ ਕੀਤਾ ਸੀ ਜਿਸ ਵਿਚ ਕਿਹਾ ਸੀ ਕਿ ਜੇ ਕੋਈ ਵਿਅਕਤੀ ਸਰਵਜਨਿਕ ਸਥਾਨਾਂ ਤੇ ਆਪਣਾ ਚਿਹਰਾ ਢੱਕ ਕੇ ਲੋਕਾਂ ਦੀ ਸੁਰੱਖਿਆ ਜਾਂ ਧਾਰਮਿਕ ਸ਼ਾਂਤੀ ਨੂੰ ਖਤਰੇ ਵਿਚ ਪਾਉਂਦਾ ਹੈ ਤਾਂ ਉਸ ਉਤੇ ਜੁਰਮਾਨਾ ਲਗਾਇਆ ਜਾਵੇਗਾ।
Referendum in Favor Of a Ban On Burqa ਖੇਤਰੀ ਸੰਸਦ ਦੇ ਇਸ ਕੱਟੜਪੰਥੀ ਅਤੇ ਮੱਧ ਵਰਗ ਪਾਰਟੀਆਂ ਨੇ ਸਮਰਥਨ ਦਿੱਤਾ ਸੀ ਪਰ ਗਰੀਨ ਅਤੇ ਗਰੀਨ ਲਿਬਰਲ ਪਾਰਟੀਆਂ ਨੇ ਜਨਮਤ ਸੰਗਰਹਿ ਦੀ ਮੰਗ ਕੀਤੀ ਸੀ। ਇਸਲਾਮਿਕ ਸੈਂਟਰਲ ਕਾਉਂਸਲਿੰਗ ਸਵਿਟਜ਼ਰਲੈਂਡ ਨੇ ਐਤਵਾਰ ਨੂੰ ਬੁਰਕਿਆਂ ਉਤੇ ਰੋਕ ਨੂੰ ‘ਇਸਲਾਮੋਫੋਬੀਆ’ ਕਰਾਰ ਦਿੱਤਾ ਹੈ।