
ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਇਕ ਅਦਾਲਤ ਨੇ ਇਕ ਭਾਰਤੀ ਹਵਾਈ ਅੱਡਾ ਕਰਮਚਾਰੀ ਨੂੰ ਡਿਪੋਰਟ ਕਰਨ ਦਾ ਫੈਸਲਾ ਸੁਣਾਇਆ ਹੈ..
ਦੁਬਈ : ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਇਕ ਅਦਾਲਤ ਨੇ ਇਕ ਭਾਰਤੀ ਹਵਾਈ ਅੱਡਾ ਕਰਮਚਾਰੀ ਨੂੰ ਡਿਪੋਰਟ ਕਰਨ ਦਾ ਫੈਸਲਾ ਸੁਣਾਇਆ ਹੈ, ਜੋ ਕਿ ਕਿਸੇ ਯਾਤਰੀ ਦੇ ਬੈਗ 'ਚੋਂ ਦੋ ਅੰਬ ਚੋਰੀ ਕਰਦਾ ਫੜਿਆ ਗਿਆ ਸੀ। ਅਦਾਲਤ ਨੇ ਸੋਮਵਾਰ ਨੂੰ 27 ਸਾਲਾ ਭਾਰਤੀ ਕਾਮੇ ਨੂੰ ਇਹ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਉਸ ਨੂੰ 5000 ਦਿਰਹਾਮ (ਯੂ. ਏ. ਈ. ਦੀ ਕਰੰਸੀ) ਦਾ ਜੁਰਮਾਨਾ ਵੀ ਲੱਗਾ ਹੈ ਜਦਕਿ ਚੋਰੀ ਕੀਤੇ ਗਏ ਦੋ ਅੰਬਾਂ ਦੀ ਕੀਮਤ ਸਿਰਫ 6 ਦਿਰਹਾਮ ਹੀ ਸੀ।
Indian man caught stealing 2 mangoes
ਪੁਲਿਸ ਵਲੋਂ ਹੋਈ ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਹ ਦੁਬਈ ਹਵਾਈ ਅੱਡੇ ਦੇ ਟਰਮੀਨਲ-3 'ਤੇ ਆਪਣੀ ਡਿਊਟੀ ਕਰ ਰਿਹਾ ਸੀ। ਉਸ ਦੀ ਡਿਊਟੀ ਯਾਤਰੀਆਂ ਦੇ ਸਮਾਨ ਨੂੰ ਲੱਦਣ ਦੀ ਸੀ। ਉਸ ਨੇ ਆਪਣੀ ਗਲਤੀ ਮੰਨਦਿਆਂ ਦੱਸਿਆ ਕਿ 11 ਅਗਸਤ, 2017 ਨੂੰ ਉਸ ਨੇ ਫਲਾਂ ਦੇ ਡੱਬੇ 'ਚੋਂ ਦੋ ਅੰਬ ਕੱਢ ਕੇ ਖਾ ਲਏ ਸਨ ਕਿਉਂਕਿ ਉਸ ਨੂੰ ਬਹੁਤ ਪਿਆਸ ਲੱਗੀ ਸੀ ਤੇ ਉਹ ਪਾਣੀ ਲੱਭ ਰਿਹਾ ਸੀ।
Indian man caught stealing 2 mangoes
ਅਪ੍ਰੈਲ 2018 'ਚ ਪੁਲਿਸ ਨੇ ਉਸ ਨੂੰ ਸੰਮਨ ਜਾਰੀ ਕੀਤੇ ਅਤੇ ਉਸ ਕੋਲੋਂ ਪੁੱਛ-ਪੜਤਾਲ ਕੀਤੀ। ਜਾਂਚ ਮਗਰੋਂ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਪਰ ਉਸ ਕੋਲੋਂ ਚੋਰੀ ਕੀਤੀ ਕੋਈ ਚੀਜ਼ ਨਹੀਂ ਮਿਲੀ। ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਸਾਰੀ ਗੱਲ ਸਾਹਮਣੇ ਆ ਗਈ। ਇੱਥੋਂ ਦੇ ਕਾਨੂੰਨ ਮੁਤਾਬਕ ਦੋਸ਼ੀ 15 ਦਿਨਾਂ ਦੇ ਵਿਚ-ਵਿਚ ਆਪਣੀ ਅਪੀਲ ਦਰਜ ਕਰਵਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ